ਪਟਿਆਲਾ

ਸਿਹਤ ਟੀਮਾਂ ਵੱਲੋ ਖੁਸ਼ਕ ਦਿਵਸ ਮੋਕੇ ਪਾਣੀ ਦੇ ਖੜੇ ਸਰੋਤਾਂ ਦੀ ਕੀਤੀ ਚੈਕਿੰਗ

ਡੇਂਗੁ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਜਰੂਰੀ : ਸਿਵਲ ਸਰਜਨ

ਚਾਰ ਸੈਂਟੀਨਲ ਡੇਗੂ ਲੈਬਾਂ ਤਿਆਰ ,ਜਿਹਨਾਂ ਵਿਚ ਟੈਸਟਿੰਗ ਸ਼ੁਰੂ

ਪਟਿਆਲਾ 7 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਹਰੇਕ ਹਫਤੇ ਫਰਾਈਡੇ-ਡਰਾਈਡੇ ਅਭਿਆਨ ਤਹਿਤ ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ਹਿਰ ਦੀ ਮਹਿੰਦਰਾ ਕਲੋਨੀ, ਸ਼ੀਸ਼ ਮਹਿਲ ਕਲੋਨੀ,ਤਵੱਕਲੀ ਮੋੜ, ਬਾਜਵਾ ਕਲੋਨੀ ,ਜਗਤਾਰ ਕਲੋਨੀ,ਘੁੰਮਣ ਨਗਰ, ਗੁਰੂ ਨਾਨਕ ਨਗਰ ਅਤੇ ਬਡੂੰਗਰ ਪਟਿਆਲਾ ਆਦਿ ਵਿੱਚ ਡੇਂਗੂ ਲਾਰਵੇ ਦੀ ਜਾਂਚ ਲਈ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲਾਰਵੀਸਾਈਡ ਸਪਰੇ ਕੀਤੀ ਗਈ ਇਹਨਾਂ ਟੀਮਾਂ ਦਾ ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਵੱਲੋਂ ਫੀਲਡ ਵਿੱਚ ਜਾ ਕੇ ਵੀ ਨਿਰੀਖਣ ਕੀਤਾ ਸਿਵਲ ਸਰਜਨ ਡਾ. ਰਮਿੰਦਰ ਕੋਰ ਨੇ ਦੱਸਿਆ ਕਿ ਡੇਗੂ ਦੇ ਟੈਸਟਾਂ ਅਤੇ ਇਲਾਜ ਦੇ ਸਬੰਧੀ ਜਿਲੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਪ੍ਰਬੰਧ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਜਿਲੇ ਵਿਚ 11 ਸਰਕਾਰੀ ਹਸਪਤਾਲਾਂ ਵਿਚ 86 ਬੈਡ ਡੇਗੂ ਦੇ ਮਰੀਜ਼ਾਂ ਲਈ ਰਾਖਵੇ ਰੱਖ ਕੇ ਲੋੜੀਦੀਆਂ ਦਵਾਈਆਂ ਉਪਲਬਧ ਕਰਵਾ ਦਿੱਤੀਆਂ ਹਨ।ਜਿਲੇ ਵਿਚ ਚਾਰ ਸੈਂਟੀਨਲ ਡੇਗੂ ਲੈਬਾਂ ਤਿਆਰ ਹਨ,ਜਿਹਨਾਂ ਵਿਚ ਟੈਸਟਿੰਗ ਸ਼ੁਰੂ ਹੋ ਗਈ ਹੈ।

ਜਿਲ੍ਹਾ ਐਪੀਡੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਇਸ ਹਫਤੇ ਮੁਹਿੰਮ ਅਧੀਨ ਸਿਹਤ ਟੀਮਾਂ ਵੱਲੋਂ ਜਿੱਲੇ ਦੇ 30717 ਘਰਾਂ ਵਿਚ ਪਹੰੁਚ ਕੇ ਡੇਂਗੁ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 427 ਥਾਂਵਾ ਤੇ ਮਿਲਿਆ ਲਾਰਵੇ ਨੂੰ ਟੀਮਾਂ ਵੱਲੋਂ ਮੋਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਅਤੇ ਸਬੰਧਿਤ ਵਿਅਕਤੀਆਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਉਹਨਾਂ ਦੱਸਿਆ ਕਿ ਹੁਣ ਤੱਕ ਸਿਹਤ ਟੀਮਾਂ ਵੱਲੋਂ ਖੁਸ਼ਕ ਦਿਵਸ ਮੁਹਿੰਮ ਤਹਿਤ 3 ਲੱਖ ਤੋਂ ਵੱਧ ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ ਅਤੇ ਇਹ ਗਤੀਵਿਧੀਆਂ ਲਗਾਤਾਰ ਜਾਰੀ ਹਨ ਉਹਨਾਂ ਕਿਹਾ ਕਿ ਭਾਵੇਂ ਇਸ ਸੀਜਨ ਦੋਰਾਣ ਲੇ੍ਹ ਵਿੱਚ ਹੁਣ ਤੱਕ ਦੋ ਡੇਂਗੂ ਦੇ ਕੇਸ ਰਿਪੋਰਟ ਹੋਏ ਹਨ ਪ੍ਰੰਤੂ ਬੀਤੇ ਕੁੱਝ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਬਾਰਸ਼ ਕਾਰਣ ਨੀਵੇ ਥਾਂਵਾ ਅਤੇ ਘਰਾਂ ਵਿੱਚ ਪਏ ਟੂੱਟੇ ਫੁੱਟੇੇ ਬਰਤਨਾਂ ਵਿੱਚ ਪਾਣੀ ਇੱਕਠਾ ਅਤੇ ਹਵਾ ਵਿੱਚ ਨਮੀ ਹੋਣ ਕਾਰਣ ਮੱਛਰਾਂ ਦੀ ਪੈਦਾਇਸ਼ ਲਈ ਅਨੁਕੂਲ ਵਾਤਾਵਰਣ ਹੋਣ ਕਾਰਣ ਮੱਛਰਾਂ ਦੀ ਪੈਦਾਇਸ਼ ਦਾ ਵੱਧਣਾ ਸੁਭਾਵਿਕ ਹੈ ਇਸ ਲਈ ਡੇਂਗੂ ਦੇ ਫੈਲਣ ਤੋਂ ਰੋਕਣ ਲਈ ਪਾਣੀ ਦੀ ਖੜੋਤ ਨੂੰ ਖਤਮ ਕਰਨਾ ਯਕੀਨੀ ਬਣਾਇਆ ਜਾਵੇ ਜਿਲ੍ਹਾ ਐਪੀਡੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿਸੇ ਕਿਸਮ ਦਾ ਬੁਖਾਰ ਹੋਣ ਜਾਂਚ ਯਕੀਨੀ ਬਣਾਈ ਜਾਵੇ ਜੋ ਕਿ ਸਰਕਾਰੀ ਸਿਹਤ ਸੰਸ਼ਥਾਵਾ ਵਿੱਚ ਮੁਫਤ ਉਪਲਬਧ ਹੈ ਅਤੇ ਬੁਖਾਰ ਹੋਣ ਦੀ ਸੁਰਤ ਵਿੱਚ ਪੈਰਾਸੀਟਾਮੋਲ ਦੀ ਗੋਲੀ ਹੀ ਲਈ ਜਾਵੇ ਅਤੇ ਹੋਰ ਦਵਾਈ ਡਾਕਟਰੀ ਸਲਾਹ ਨਾਲ ਹੀ ਲਈ ਜਾਵੇ ਉਹਨਾਂ ਕਿਹਾ ਕਿ ਡੇਂਗੁ ਕਿ ਇੱਕ ਵਾਰਿੲਲ ਬੁਖਾਰ ਹੈ ਜੋ ਕਿ ਏਡੀਜ ਮੱਛਰ ਦੇ ਦਿਨ ਵੇਲੇ ਕੱਟਣ ਤੇ ਫੈਲਦਾ ਹੈ ਅਤੇ ਇਹ ਮੱਛਰ ਸ਼ਾਫ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ ਉਹਨਾਂ ਲੋਕਾਂ ਨੂੰ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਆਪਣੇ ਘਰਾਂ ਦੀਆਂ ਛੱਤਾਂ ਜਾਂ ਵਿਹੜੇ ਵਿੱਚ ਪਏ ਟੁੱਟੇ-ਫੁੱਟੇ ਬਰਤਨਾਂ ਨੂੰ ਮੂੱਧਾ ਮਾਰਨ ਜਾਂ ਨਸ਼ਟ ਕਰਨ, ਗਮਲਿਆਂ, ਕੂਲਰਾਂ,ਫਰਿਜ਼ਾਂ ਦੀਆਂ ਟਰੇਆਂ ਨੂੰ ਸਾਫ ਕਰਨਾ ਯਕੀਨੀ ਬਣਾਉਣ ਅਤੇ ਸ਼ਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣ ਦੀ ਅਪੀਲ ਕੀਤੀ

Leave a Reply

Your email address will not be published. Required fields are marked *