ਚੰਡੀਗੜ੍ਹਪੰਜਾਬ

ਸੰਤ ਸਮਾਜ ਦੀ ਤਰ੍ਹਾ ਸਰਕਾਰ ਸਾਰੇ ਵਰਗਾਂ ਨੂੰ ਅੱਗੇ ਵਧਾਉਣ ਦਾ ਕਰ ਰਹੀ ਕੰਮ – ਮਨੋਹਰ ਲਾਲ

ਬਹੁਤਕਨੀਕ ਸੰਸਥਾਨ ਹਿਸਾਰ ਦਾ ਨਾਂਅ ਦਕਸ਼ ਪ੍ਰਜਾਪਤੀ ਕਰਨ ਦਾ ਐਲਾਨ

ਪੰਚਕੂਲਾ ਵਿਚ ਦਕਸ਼ ਪ੍ਰਜਾਪਤੀ ਧਰਮਸ਼ਾਲਾ ਦੇ ਨਿਰਮਾਣ ਤਹਿਤ ਮੁੱਖ ਮੰਤਰੀ ਨੇ 32 ਲੱਖ ਰੁਪਏ ਦੀ ਰਕਮ ਦਿੱਤੀ

ਪ੍ਰਜਾਪਤੀ ਦਕਸ਼ ਮਹਾਰਾਜ ਦੀ ਜੈਯੰਤੀ ਦੇ ਮੌਕੇ ਵਿਚ ਸਮਾਜ ਦੇ ਮੋਹਰੀ ਲੋਕਾਂ ਨਾਲ ਕੀਤੀ ਮੁਲਾਕਾਤ

ਕਚੰਡੀਗੜ੍ਹ, 9 ਜੁਲਾਈ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਸੰਤ ਸਮਾਜ ਦੀ ਤਰ੍ਹਾ ਸਾਰੇ ਵਰਗਾਂ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੀ ਹੈ ਤਾਂ ਜੋ ਆਖੀਰੀ ਪਾਇਦਾਨ ‘ਤੇ ਖੜੇ ਸਮਾਜ ਦੇ ਹਰੇਕ ਨਾਗਰਿਕ ਦਾ ਸਮਾਜਿਕ ਅਤੇ ਆਰਥਕ ਉਥਾਨ ਸੰਭਵ ਹੋ ਸਕੇ। ਇਸ ਤਰ੍ਹਾ ਅੰਤੋਂਦੇਯ ਦੀ ਭਾਵਨਾ ਨਾਲ ਹੀ ਆਖੀਰੀ ਵਿਅਕਤੀ ਤਕ ਜਨ ਭਲਾਈਕਾਰੀ ਯੋਜਨਾਵਾਂ ਦਾ ਲਾਭ ਯਕੀਨੀ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਅੱਜ ਇੱਥੇ ਪ੍ਰਜਾਪਤੀ ਦਕਸ਼ ਮਹਾਰਾਜ ਦੀ ਜੈਯੰਤੀ ਦੇ ਮੌਕੇ ਵਿਚ ਪੂਰੇ ਸੂਬੇ ਤੋਂ ਆਏ ਸਮਾਜ ਦੇ ਮੋਹਰੀ ਲੋਕਾਂ ਨਾਲ ਸਿੱਧਾ ਸੰਵਾਦ ਕਰ ਰਹੇ ਸਨ। ਮੁੱਖ ਮੰਤਰੀ ਨੇ ਪ੍ਰਜਾਪਤੀ ਸਮਾਜ ਨੂੰ ਪੰਚਕੂਲਾ ਵਿਚ ਦਿੱਤੀ ਗਈ ਇਕ ਹਜਾਰ ਵਰਗ ਗਜ ਭੂਮੀ ਲਈ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਬਹੁਤਕਨੀਕ ਸੰਸਥਾਨ ਹਿਸਾਰ ਦਾ ਨਾਂਅ ਦਕਸ਼ ਪ੍ਰਜਾਪਤੀ ਕਰਨ ਦਾ ਵੀ ਐਲਾਨ ਕੀਤਾ। ਸਮਾਜ ਦੇ ਪ੍ਰਤੀ ਮੁੱਖ ਮੰਤਰੀ ਦਾ ਉਦਾਰ ਪਿਆਰ ਦੇਖ ਕੇ ਲੋਕ ਪ੍ਰਫੂਲਤ ਨਜਰ ਆਏ। ਮੁੱਖ ਨੇ ਕਿਹਾ ਕਿ ਅੰਤੋਂਦੇਯ ਦੀ ਭਾਵਨਾ ਨੂੰ ਸਾਕਾਰ ਕਰਨ ਲਈ ਹਰਿਆਣਾਂ ਇਕ ਹਰਿਆਣਾ ਇਕ ਦਾ ਨਾਰਾ ਦਿੱਤਾ ਗਿਆ । ਸਰਕਾਰ ਉਸ ਨੂੰ ਸਾਕਾਰ ਕਰਨ ਲਈ ਲਗਾਾਤਾਰ ਯਤਨਸ਼ੀਲ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਵਰਗਾਂ ਦੇ ਨਾਲ ਮਿਲ ਕੇ ਰਾਜਨੀਤਿਕ ਜਾਤੀਵਾਦ ਨੂੰ ਖਤਮ ਕਰ ਹੀ ਅੱਗੇ ਵੱਧਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਕਾਰਜਕਾਲ ਵਿਚ ਸਰਕਾਰ ਦੀ ਸੋਚ ਦੇ ਅਨੁਰੂਪ ਬਿਨ੍ਹਾਂ ਪਰਚੀ , ਖਰਚੀ ਤੇ ਯੋਗਤਾ ਦੇ ਆਧਾਰ ‘ਤੇ ਸੱਭ ਤੋਂ ਵੱਧ ਗਰੀਬ ਪਰਿਵਾਰਾਂ ਨੂੰ ਹੀ ਲਾਭ ਪਹੁੰਚਿਆ ਹੈ।

ਪ੍ਰਜਾਤੀ ਸਮਾਜ ਤਰੱਕੀ ਦੇ ਵੱਲ ਵਧਿਆ

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਲਾਗੂ ਪੀਪੀਪੀ ਮਹਤੱਵਪੂਰਨ ਯੋਜਨਾ ਨਾਲ 72 ਲੱਖ ਪਰਿਵਾਰਾਂ ਦਾ ਡਾਟਾ ਇਕੱਠਾ ਕੀਤਾ ਜਾ ਚੁੱਕਾ ਹੈ। ਇੰਨ੍ਹਾਂ ਵਿਚ ਪ੍ਰਜਾਪਤੀ ਸਮਾਜ ਦੇ ਇਕ ਲੱਖ 87 ਹਜਾਰ 727 ਪਰਿਵਾਰਾਂ ਦੇ 7 ਲੱਖ 89 ਹਜਾਰ ਮੈਂਬਰ ਹਨ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਵਿੱਚੋਂ 2 ਲੱਖ 51 ਹਜਾਰ ਵਿਦਿਆਰਥੀ ਹਨ ਜੋ ਕੁੱਲ ਆਬਾਦੀ ਦਾ 32 ਫੀਸਦੀ ਹਨ। ਇੲ ਬਹੁਤ ਹੀ ਖੁਸ਼ਪ ਦੀ ਗੱਲ ਹੈ ਕਿ ਜਿਸ ਸਮਾਜ ਵਿਚ ਵਿਦਿਆਰਥੀਆਂ ਦੀ ਗਿਣਤੀ 30 ਫੀਸਦੀ ਤੋਂ ਵੱਧ ਹੈ ਉਹ ਸਮਾਜ ਤਰੱਕੀ ਦੇ ਵੱਲ ਵੱਧ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਜਾਪਤੀ ਸਮਾਜ ਦੇ 27 ਹਜਾਰ 139 ਬੇਰੁਜਗਾਰ ਹਨ ਜੋ ਕੁੱਲ ਆਬਾਦੀ ਦਾ ਸਿਰਫ 3 ਫੀਸਦੀ ਹਨ। ਇਸ ਲਈ ਉਨ੍ਹਾਂ ਨੁੰ ਨਿਪੁਣ ਬਨਾਉਣ ਦੇ ਲਈ ਕਾਰਜ ਕਰਨਾ ਹੈ। ਇਸ ਦੇ ਲਈ ਕੈਂਪ ਅਤੇ ਸਵੈਰੁਜਗਾਰ ਮੇਲੇ ਵੀ ਲਗਾਏ ਜਾਣਗੇ। ਸਰਕਾਰ ਵੱਲੋਂ ਇਸ ਦੇ ਲਈ ਧਨ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਜਾਪਤੀ ਸਮਾਜ ਵਿਚ ਨਿਪੁੰਣਤਾ ਹੈ। ਇਸ ਲਈ ਸਮਾਜ ਅਜਿਹੀ ਚੀਜਾਂ ਬਣਾਉਣ ਜਿਨ੍ਹਾਂ ਨੂੰ ਅੱਗੇ ਪਸੰਦ ਕਰਨ ਅਤੇ ਉਹ ਲੋਕਾਂ ਦੇ ਨਾਂਅ ਵੀ ਆਉਣ। 200 ਵਰਗ ਗਜ ਖੇਤਰਫਲ ‘ਤੇ ਮਾਲਿਕਾਨਾ ਹੱਕ ਉਪਲਬਧ ਕਰਵਾਉਣ ਲਈ ਸਰਵੇ ਮੁੱਖ ੇਮੰਤਰੀ ਨੇ ਕਿਹਾ ਕਿ 1957 ਵਿਚ ਪੰਚਾਇਤੀ ਭੂਮੀ ‘ਤੇ ਪ੍ਰਜਾਪਤੀ ਸਮਾਜ ਨੂੰ ਮਲਕੀਅਤ ਦੇਣ ਲਈ 600 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਸਮ ਬਣੇ ਸਨ। ਪਰ ਹੁਣ ਜਮੀਨ ਉਪਯੋਗੀ ਹੋ ਗਈ ਹੈ ਇਸ ਦੇ ਲਈ ਪੱਕੇ ਨਿਯਮ ਬਨਾਉਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਵਾਮਿਤਵ ਯੋਜਨਾ ਤਹਿਤ ਕਲੈਕਟਰ ਰੇਟ ‘ਤੇ ਪੰਚਾਇਤਾਂ ਨੂੰ 200 ਵਰਗ ਗਜ ਖੇਤਰਫਲ ਦੀ ਰਕਮ ਜਮ੍ਹਾ ਕਰਵਾ ਕੇ ਮਾਲਿਕਾਨਾ ਹੱਕ ਉਪਲਬਧ ਕਰਾਇਆ ਜਾ ਸਕਦਾ ਹੈ। ਇਸ ਦੇ ਲਈ ਸਵਾਮਿਤਵ ਯੋਜਨਾ ਵਿਚ ਪੁਰਣੇ ਕਬਜੇ ਵਾਲਿਆਂ ਪਲਾਂਟਾਂ ਦਾ ਮਾਲਿਕਾਨਾ ਹੱਕ ਦਿਵਾਉਣ ਬਾਰੇ ਸਰਵੇ ਕਰਵਾਇਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਬਿਹਤਰ ਯੋਜਨਾ ਬਣਾਈ ਜਾ ਰਹੀ ਹੈ। ਜਿਸ ਤਹਿਤ ਸੰਸਥਾਵਾਂ ਨੂੰ ਹੋਸਟਲ ਬਣਾ ਕੇ ਦਿੱਤੇ ਜਾਣਗੇ। ਜਿਸ ਦਾ ਖਰਚ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ। ਇੰਨ੍ਹਾਂ ਵਿਚ ਸਾਰੇ ਵਰਗ ਦੇ ਵਿਦਿਆਰਥੀਆਂ ਤੋਂ ਆਮਦਨੀ ਦੇ ਹਿਸਾਬ ਨਾਲ ਖਬਚਾ ਲਿਆ ਜਾਵੇਗਾ। ਇਸ ਤੋਂ ਇਲਾਵਾ ਸੰਸਥਾਨਾਂ ਦੀ ਹੋਸਟਲ ਨਿਰਮਾਣ ਲਈ ਵੀ ਗ੍ਰਾਂਟ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ‘ਤੇ ਵਿਧਾਨਸਭਾ ਡਿਪਟੀ ਸਪੀਕਰ ਰਣਬੀਰ ਗੰਗਵਾ ਨੈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਪੰਚਾਇਤੀ ਰਾਜ ਸੰਸਥਾਵਾਂ ਅਤੇ ਨਗਰਪਰਿਸ਼ਦ ਤੇ ਨਗਰ ਪਾਲਿਕਾ ਚੋਣਾਂ ਵਿਚ 8 ਫੀਸਦੀ ਰਾਖਵਾਂ ਦੇਣ ‘ਤੇ ਧੰਨਵਾਦ ਪ੍ਰਗਟਾਇਆ। ਜਿਸ ਦੇ ਕਾਰਨ 500 ਤੋਂ ਵੱਧ ਸਰਪੰਚਪ੍ਰਤੀਨਿਧੀ ਚੋਣ ਕੇ ਆਏ ਹਨ। ਇਹ ਰਾਜ ਸਰਕਾਰ ਦੀ ਸੱਭ ਤੋਂ ਵੱਡੀ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸੱਭਕਾ ਸਾਥ ਸੱਭਕਾ ਵਿਕਾਸ ਦੇ ਨਾਲ ਹਰ ਵਰਗ ਦਾ ਧਿਆਨ ਰੱਖਿਆ ਹੈ। ਇਸ ਤੋਂ ਇਲਾਵਾ, ਮਹਾਪੁਰਸ਼ਾਂ ਦੀਆਂ ਜੈਯੰਤੀਆਂ ਵੀ ਸਰਕਾਰੀ ਤੌਰ ‘ਤੇ ਬਨਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਨੂੰ ਸ਼ਾਲ , ਪੱਗ ਅਤੇ ਦਕਸ਼ ਪ੍ਰਜਾਪਤੀ ਮਹਾਰਾਜ ਦੀ ਫੋਟੋ ਭੈਂਟ ਕਰ ਸਨਮਾਨਿਤ ਕੀਤਾ। ਸਾਬਕਾ ਮੰਤਰੀ ਅਤੇ ਓਬੀਸੀ ਮੋਰਚਾ ਦੇ ਸੂਬਾ ਪ੍ਰਧਾਨ ਕਰਣ ਦੇਵ ਕੰਬੋਜ ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਭਾਰਤ ਭੂਸ਼ਣ ਭਾਰਤੀ, ਮਾਟੀ ਕਲਾ ਬੋਰਡ ਦੇ ਚੇਅਰਮੈਨ ਇਸ਼ਵਰ ਮਾਲਵਾਲ, ਮੇਅਰ ਮਦਨ ਸਿੰਘ ਚੌਹਾਨ ਸਮੇਤ ਪੂਰੇ ਸੂਬੇ ਤੋਂ ਆਏ ਸਮਾਜ ਦੇ ਮਾਣਯੋਗ ਨਾਗਰਿਕ ਮੌਜੂਦ ਰਹੇ।

Leave a Reply

Your email address will not be published. Required fields are marked *