ਆਪ ਨੇ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ ‘ਚ ਮੋਦੀ ਸਰਕਾਰ ਦਾ ਪੁਤਲਾ ਸਾੜਿਆ
ਪਟਿਆਲਾ 19 ਸਤੰਬਰ (ਕੰਵਰ ਬੇਦੀ/ਮਧਸਾਰ ਬਿÀਰੋ) ਆਮ ਆਦਮੀ ਪਾਰਟੀ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਗਿਆਨ ਸਿੰਘ ਮੂੰਗੋ ਜੀ ਦੀ ਅਗਵਾਈ ਹੇਠ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਖੰਡਾ ਚੋਂਕ ਵਿਖੇ ਪੁੱਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ।
ਇਸ ਮੌਕੇ ਜਿਲ੍ਹਾ ਪ੍ਰਧਾਨ ਗਿਆਨ ਸਿੰਘ ਮੂੰਗੋ ਜੀ ਨੇ ਸਮੂਹ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ, ਕੈਪਟਨ ਸਰਕਾਰ ਦੇ 6 ਮਹੀਨੇ ਦੇ ਕਾਰਜਕਾਲ ਦੌਰਾਨ 200 ਦੇ ਕਰੀਬ ਕਿਸਾਨ ਆਤਮ ਹੱਤਿਆ ਕਰ ਚੁੱਕੇ ਹਨ । ਕਿਸਾਨਾਂ ਦੇ ਕਰਜ਼ਿਆਂ ਨੂੰ ਮਾਫ ਨਹੀਂ ਕੀਤਾ ਜਾ ਰਿਹਾ। ਉਹਨਾਂ ਨੂੰ ਆਪਣੀ ਗਲ ਕਹਿਣ ਤੋਂ ਰੋਕਿਆ ਜਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਪੂਰੇ ਸੂਬੇ ਭਰ ਵਿੱਚ ਕਿਸਾਨ ਯੂਨੀਅਨ ਦੇ ਨੇਤਾਵਾਂ ਦੀ ਗ੍ਰਿਫਤਾਰੀਆਂ ਹੋ ਰਹੀਆਂ ਹਨ । ਇਸ ਤਰ੍ਹਾਂ ਕਰਕੇ ਕੈਪਟਨ ਸਰਕਾਰ ਵਲੋਂ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ ।
ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਦੂਜੇ ਪਾਸੇ ਦੇਸ਼ ਦੀ ਮੋਦੀ ਸਰਕਾਰ ਵੀ ਆਮ ਲੋਕਾਂ ਅਤੇ ਕਿਸਾਨ ਭਰਾਵਾਂ ਦਾ ਖੂਨ ਪੀ ਰਹੀ ਹੈ । ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਪਿਛਲੇ ਡੇਢ ਮਹੀਨੇ ਵਿੱਚ ਭਾਰੀ ਵਾਧਾ ਹੋ ਗਿਆ । ਡੀਜ਼ਲ ਦੇ ਰੇਟ ਵੱਧਣ ਕਰਕੇ ਕਿਸਾਨੀ ਤੇ ਹੋਰ ਜਿਆਦਾ ਬੋਝ ਵੱਧ ਗਿਆ । ਪੈਟਰੋਲ ਦੇ ਵੀ ਰੇਟ ਵੱਧਣ ਕਰਕੇ ਲੋਕਾਂ ਦੀ ਜੇਬ ਤੇ ਖਰਚੇ ਦਾ ਭਾਰ ਪੈ ਰਿਹਾ ਹੈ । ਆਮ ਲੋਕ ਤਾਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਹੇਠਾਂ ਦਬੇ ਪਏ ਹਨ। ਲੋਕ ਤਾਂ ਮੋਦੀ ਸਰਕਾਰ ਦੇ ਅੱਛੇ ਦਿਨਾਂ ਦਾ ਹੁਣ ਤਕ ਇੰਤਜਾਰ ਕਰ ਰਹੇ ਹਨ, ਪਰ ਉਹਨਾਂ ਸਿਰਫ ਮਾਯੂਸੀ ਹੀ ਮਿਲ ਰਹੀ ਹੈ । ਮੋਦੀ ਸਰਕਾਰ ਤਾਂ ਆਮ ਲੋਕਾਂ ਦੀ ਜੇਬ ਵਿਚੋਂ ਪੈਸੇ ਕੱਢ ਕੇ ਪੈਟਰੋਲੀਅਮ ਕੰਪਨੀਆਂ ਦੇ ਢਿੱਡ ਭਰਨ ਤੇ ਲੱਗੀ ਹੋਈ ਹੈ । ਉਸਨੂੰ ਆਮ ਲੋਕਾਂ ਦੇ ਦੁੱਖ ਦਰਦ ਨਾਲ ਕੋਈ ਹਮਦਰਦੀ ਨਹੀਂ ਹੈ । ਉਹਨਾਂ ਕਿਹਾ ਕੀ ਜੇਕਰ ਮੋਦੀ ਸਰਕਾਰ ਨੇ ਜਲਦ ਹੀ ਕੀਮਤਾਂ ਉਪਰ ਲਗਾਮ ਨਾ ਲਗਾਈ ਤਾਂ ਪਾਰਟੀ ਆਮ ਲੋਕਾਂ ਨੂੰ ਨਾਲ ਲੈ ਕੇ ਆਪਣਾ ਸੰਘਰਸ਼ ਵਿੱਢੇਗੀ।
ਧਰਨੇ ਨੂੰ ਪੰਜਾਬ ਉਪ-ਪ੍ਰਧਾਨ ਕਰਨਵੀਰ ਸਿੰਘ ਟਿਵਾਣਾ, ਜਨਰਲ ਸਕੱਤਰ ਬੀਬੀ ਪਲਵਿੰਦਰ ਕੌਰ ਹਰਿਆਉ, ਦੇਵ ਮਾਨ ਨਾਭਾ, ਬੀਬੀ ਕੁਲਦੀਪ ਕੌਰ ਟੋਹੜਾ ਸਨੌਰ, ਆਸ਼ੂਤੋਸ਼ ਜੋਸ਼ੀ ਰਾਜਪੁਰਾ, ਜਗਤਾਰ ਸਿੰਘ ਰਾਜਲਾ ਸਮਾਣਾ ਆਦਿ ਸੀਨੀਅਰ ਆਗੂਆਂ ਨੇ ਵੀ ਸੰਬੋਧਿਤ ਕੀਤਾ ।
ਇਸ ਮੌਕੇ ਸੁਰਜੀਤ ਸਿੰਘ ਗੜੀ, ਇੰਦਰਜੀਤ ਸੰਧੂ ਸਨੌਰ, ਸੰਦੀਪ ਬੰਧੂ, ਅਮਰ ਅਲੀ, ਵਰਿਆਮ ਧੂਹੀ, ਧਰਮਿੰਦਰ ਸਿੰਘ, ਮੈਡਮ ਮਨਜੀਤ ਕੌਰ, ਬੰਤ ਸਿੰਘ, ਰਾਕੇਸ਼ ਬੱਗਾ, ਹਰਚੰਦ ਸਿੰਘ ਬਰਸਟ, ਪ੍ਰੀਤਮ ਸਿੰਘ, ਮਨਜੀਤ ਸਿੰਘ ਗਿੱਲ, ਸਵਿੰਦਰ ਧਨੰਜੇ, ਜਗਪਾਲ ਸਿੰਘ, ਰਾਜਿੰਦਰ ਮੌਹਲ, ਅਮਰਜੀਤ ਸਿੰਘ ਭਾਟੀਆ, ਹਰਮਨਜੀਤ ਨੀਟਾ, ਬਲਦੇਵ ਸਿੰਘ, ਰਾਕੇਸ਼ ਸ਼ਰਮਾ, ਗੁਰਜੰਟ ਸਿੰਘ, ਹਰਪਾਲ ਹਡਾਨਾ, ਹਰਵਿੰਦਰ ਐਡਵੋਕੇਟ, ਗਿਆਨ ਚੰਦ, ਰੁਪੇਸ਼ ਸ਼ਰਮਾ, ਕੁਲਦੀਪ ਚੁਨਾਗਰਾ, ਗੁਰਪ੍ਰੀਤ ਧਮੌਲੀ, ਮਹਿਤਾਬ ਸਿੰਘ, ਜਸਵਿੰਦਰ ਕੁਮਾਰ, ਅਮਿਤ ਕੁਮਾਰ, ਮਦਨ ਲਾਲ ਸਨੌਰ ਅਤੇ ਹੋਰ ਸੈਕੜੇਂ ਪਾਰਟੀ ਮੈਂਬਰ ਹਾਜ਼ਿਰ ਸਨ।

