ਦੇਸ਼-ਵਿਦੇਸ਼ਪੰਜਾਬ

ਹੰਗਾਮੇ ਦਰਮਿਆਨ ਲੋਕ ਸਭਾ ਚ ਪਾਸ ਹੋਏ ਨੈਸ਼ਨਲ ਨਰਸਿੰਗ ਕਮਿਸ਼ਨ ਸਮੇਤ ਤਿੰਨ ਬਿੱਲ

ਨਵੀਂ ਦਿੱਲੀ (ਮਧੂਸਾਰ ਬਿਊਰੋ) ਲੋਕ ਸਭਾ ‘ਚ ਸ਼ੁੱਕਰਵਾਰ ਨੂੰ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਖਾਨ ਅਤੇ ਖਣਿਜ (ਸੋਧ ਅਤੇ ਰੈਗੂਲੇਸ਼ਨ) ਬਿੱਲ 2023, ਨੈਸ਼ਨਲ ਨਰਸਿੰਗ ਅਤੇ ਮਿਡਵਾਈਫ ਕਮਿਸ਼ਨ ਬਿੱਲ 2023 ਅਤੇ ਨੈਸ਼ਨਲ ਡੈਂਟਲ ਕਮਿਸ਼ਨ ਬਿੱਲ 2023, ਆਵਾਜ਼ ਵੋਟ ਨਾਲ ਪਾਸ ਕੀਤੇ ਗਏ। ਕੋਲਾ ਅਤੇ ਖਾਨ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਖਾਨ ਅਤੇ ਖਣਿਜ (ਸੋਧ ਅਤੇ ਰੈਗੂਲੇਸ਼ਨ) ਬਿੱਲ 2023 ਸਦਨ ‘ਚ ਪੇਸ਼ ਕੀਤਾ, ਜਿਸ ਨੂੰ ਮਣੀਪੁਰ ਮੁੱਦੇ ‘ਤੇ ਵਿਰੋਧੀ ਧਿਰ ਦੇ ਹੰਗਾਮੇ ਅਤੇ ਨਾਅਰੇਬਾਜ਼ੀ ਦੌਰਾਨ ਆਵਾਜ਼ ਵੋਟ ਨਾਲ ਪਾਸ ਕੀਤਾ ਗਿਆ। ਇਸ ਵਿਚ, ਸ਼੍ਰੀ ਜੋਸ਼ੀ ਨੇ ਕਿਹਾ ਕਿ ਇਹ ਮਹੱਤਵਪੂਰਨ ਬਿੱਲ ਹੈ ਅਤੇ ਇਹ ‘ਗੇਮ ਚੇਂਜਰ’ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ‘ਚ ਕੋਲਾ ਖੇਤਰ ‘ਚ ਵੱਡੀ ਤਬਦੀਲੀ ਆਈ ਹੈ। ਉਨ੍ਹਾਂ ਕਿਹਾ ਕਿ ਐਨਰਜੀ ਖੇਤਰ ਨੂੰ ਆਤਮਨਿਰਭਰ ਬਣਾਉਣਾ ਹੈ ਅਤੇ ਇਸ ਲਈ ਕਈ ਜ਼ਰੂਰੀ ਕੰਮ ਕਰਨੇ ਹੋਣਗੇ। ਮੋਦੀ ਸਰਕਾਰ ਦੇ ਕਾਰਜਕਾਲ ‘ਚ ਖਣਿਜ ਮਾਲੀਆ ‘ਚ ਭਾਰੀ ਵਾਧਾ ਹੋਇਆ ਹੈ। ਸਦਨ ‘ਚ ਨੈਸ਼ਨਲ ਨਰਸਿੰਗ ਅਤੇ ਮਿਡਵਾਈਫ ਕਮਿਸ਼ਨ ਬਿੱਲ 2023 ਅਤੇ ਨੈਸ਼ਨਲ ਡੈਂਟਲ ਕਮਿਸ਼ਨ ਬਿੱਲ 2023 ਪੇਸ਼ ਕਰਦੇ ਹੋਏ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਆਮ ਜਨਤਾ ਨਾਲ ਜੁੜੇ ਇਹ ਬਹੁਤ ਮਹੱਤਵਪੂਰਨ ਬਿੱਲ ਹੈ। ਇਨ੍ਹਾਂ ਦੇ ਪਾਸ ਹੋਣ ਨਾਲ ਜਨਤਾ ਨੂੰ ਬਹੁਤ ਸਹੂਲਤਾਂ ਹੋਣਗੀਆਂ। ਵਿਰੋਧੀ ਧਿਰ ਮੈਂਬਰਾਂ ਦੇ ਹੰਗਾਮੇ ਦਰਮਿਆਨ ਹੀ ਤਿੰਨੋਂ ਬਿੱਲ ਆਵਾਜ਼ ਵੋਟ ਨਾਲ ਪਾਸ ਕਰ ਦਿੱਤੇ ਗਏ।

Leave a Reply

Your email address will not be published. Required fields are marked *