ਪੰਜਾਬ

ਅਸਲੇ ਤੇ ਕਾਰ ਸਮੇਤ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਮੇਤ ਦੋ ਗ੍ਰਿਫਤਾਰ

ਅੰਮ੍ਰਿਤਸਰ ( ਸੁਖਬੀਰ ਸਿੰਘ/ਮਧੂਸਾਰ ਬਿਊਰੋ) ) ਸਪੈਸ਼ਲ ਨਾਕਾਬੰਦੀ ਮੁਹਿੰਮ ਤਹਿਤ ਡੀ.ਸੀ.ਪੀ. ਇਨਵੈਸਟੀਗੇਸ਼ਨ ਜਗਮੋਹਨ ਸਿੰਘ ਅਤੇ ਏ.ਡੀ.ਸੀ.ਪੀ. ਇਨਵੈਸਟੀਗੇਸ਼ਨ ਹਰਜੀਤ ਸਿੰਘ ਧਾਰੀਵਾਲ ਦੇ ਦਿਸ਼ਾ ਨਿਰਦੇਸ਼ਾ ਅਤੇ ਏ.ਸੀ.ਪੀ. ਇਨਵੈਸਟੀਗੇਸ਼ਨ ਪਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਸੀ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਵਰਿੰਦਰ ਕੁਮਾਰ ਦੀ ਪੁਲਿਸਪਾਰਟੀ ਨੂੰ ਵੱਡੀ ਸਫਲਤਾ ਮਿਲੀ ਹੈ।

ਇੰਸਪੈਕਟਰ ਸੀ.ਏ. ਸਟਾਫ ਨੇ ਦੱਸਿਆ ਕਿ ਜਦੋਂ ਏ.ਐਸ.ਆਈ. ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਨੇ ਸਥਾਨਕ ਗੋਲਡਨ ਗੇਟ ਜੀ.ਟੀ. ਰੋਡ ਵਿਖੇ ਸਪੈਸ਼ਲ ਨਾਕੇਬੰਦੀ ਦੌਰਾਨ ਗੱਡੀਆਂ ਦੀ ਚੈਕਿੰਗ ਸਮੇਂ ਇਕ ਕਾਰ ਰੰਗ ਲਿਸਵਰ ਮਾਰਕਾ ਲੈਂਸਰ ਨੂੰ ਰੋਕਿਆ ਤਾਂ ਉਸ ਵਿਚ ਚਾਰ ਨੌਜਵਾਨ ਸਵਾਰ ਸਨ ਜਿੰਨ੍ਹਾਂ ਨੇ ਆਪਣਾ ਨਾਮ ਜੱਗਸ਼ੀਰ ਸਿੰਘ ਉਰਫ ਜੱਸ, ਤਰਨਬੀਰ ਸਿੰਘ ਉਰਫ ਤਰਨ, ਗੁਰਭੇਜ ਸਿੰਘ ਅਤੇ ਇਕਬਾਲ ਸਿੰਘ ਉਰਫ ਪਾਲੀ ਦੱਸੇ। ਜਦ ਗੱਡੀ ਦੀ ਤਲਾਸ਼ੀ ਲਈ ਗਈ ਗੱਡੀ ਵਿਚੋਂ 01 ਪਿਸਟਲ ਦੇਸੀ 30 ਬੋਰ, 01 ਰਿਵਾਲਵਰ 32 ਬੋਰ ਅਤੇ 6 ਰੋਂਦ ਜਿੰਦਾ 32 ਬੋਰ ਬਰਾਮਦ ਕੀਤੇ ਗਏ।ਇਸ ਸੰਬੰਧੀ ਥਾਣਾ ਸੁਲਤਾਨਵਿੰਡ ਵਿੱਚ ਮੁਕਦਮਾ ਦਰਜ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ। ਇਸੇ ਹੀ ਤਰ੍ਹਾਂ ਐਸ.ਆਈ. ਪਲਵਿੰਦਰ ਸਿੰਘ ਨਾਰਕੋਟਿਕ ਸਟਾਫ ਅੰਮ੍ਰਿਤਸਰ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਜਦ ਉਹ ਕਟਰਾ ਸ਼ੇਰ ਸਿੰਘ ਨੂੰ ਚੈਕਿੰਗ ਲਈ ਜਾ ਰਹੇ ਸਨ ਤਾਂ ਡੀ.ਏ.ਵੀ. ਕਾਲਜ ਲਾਇਬ੍ਰੇਰੀ ਵੱਲੋਂ ਇਕ ਮੋਟਰਸਾਈਕਲ ਹੀਰੋ ਹਾਂਡਾ ਬਿਨਾ ਨੰਬਰੀ ਤੇ ਸਵਾਰ ਦੋ ਮੋਨੇ ਵਿਅਕਤੀ ਆਏ ਜਿੰਨ੍ਹਾਂ ਨੇ ਮੋਟਰਸਾਈਕਲ ਦੇ ਵਿਚਕਾਰ ਸੀਟ ਤੇ ਤੋੜਾ ਬੋਰੀ ਟਾਟ ਵਿਚ ਕੋਈ ਵਜਣਦਾਰ ਚੀਜ ਰੱਖੀ ਹੋਈ ਸੀ ਜਦ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹਨਾਂ ਰੁਕਣ ਦੀ ਬਜਾਏ ਮੋਟਰਸਾਈਕਲ ਪਿਛੇ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ।ਪਰ ਉਹ ਕਾਬੂ ਕਰ ਲਏ ਗਏ ਐਸ.ਆਈ. ਨੇ ਦੱਸਿਆ ਕਿ ਪੁਛਣ ਤੇ ਉਹਨਾਂ ਨੇ ਆਪਣਾ ਨਾਮ ਅਸ਼ਵਨੀ ਕੁਮਾਰ ਅਤੇ ਕੁਸ਼ਲ ਮਹਿਤਾ ਦੱਸਿਆ।ਜਿਨ੍ਹਾਂ ਪਾਸੋਂ 13000 ਨਸ਼ੀਲੇ ਕੈਪਸੂਲ ਅਤੇ 2500 ਨਸ਼ੀਲੀਆਂ ਗੋਲੀਆ ਬਰਾਮਦ ਹੋਈਆ।ਹੋਰ ਪੁਛਗਿਛ ਦੌਰਾਨ ਉਹਨਾਂ ਦੱਸਿਆ ਕਿ ਉਹ ਦੋਵਾਂ ਨੇ ਬਰਾਬਰ ਪੈਸੇ ਪਾ ਕੇ ਥੋਕ ਵਿਚ ਨਵੀਨ ਅਰੋੜਾ ਪੁੱਤਰ ਚਮਨ ਲਾਲ ਅਰੋੜਾ ਵਾਸੀ ਗਲੀ ਕਧਾਰਿਆ ਨਮਕ ਮੰਡੀ ਅੰਮ੍ਰਿਤਸਰ ਤੋਂ 700 ਰੁਪਏ ਪ੍ਰਤੀ 100 ਕੈਪਸੂਲ ਅਤੇ 500 ਰੁਪਏ ਪ੍ਰਤੀ 100 ਗੋਲੀਆਂ ਦੇ ਹਿਸਾਬ ਨਾਲ ਖਰੀਦ ਕੇ ਲਿਆਂਦੀਆਂ ਹਨ।ਉਹ ਅੱਗੇ ਤੁਰ ਫਿਰ ਕੇ ਪ੍ਰਚੂਨ ਗ੍ਰਾਹਕਾਂ ਨੂੰ ਇਹ ਗੋਲੀਆਂ ਕੈਪਸੂਲ ਮਹਿੰਗੇ ਪਾ ਵੇਚਦੇ ਹਨ।ਏ.ਐਸ.ਆਈ ਨੇ ਤਿੰਨਾ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਤਫਤੀਸ਼ ਆਰੰਭ ਕਰ ਦਿੱਤੀ ਹੈ।

Leave a Reply

Your email address will not be published. Required fields are marked *