ਟੈਕਨੀਕਲ ਸਰਵਿਸ ਯੂਨੀਅਨ ਵਲੋਂ ਅਜੀਤਪਾਲ ਸਿੰਘ ਕੋਹਲੀ ਐਮ.ਐਲ.ਏ. ਸ਼ਹਿਰੀ ਪਟਿਆਲਾ ਨੂੰ ਦਿੱਤਾ ਮੰਗ ਪੱਤਰ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਟੈਕਨੀਕਲ ਸਰਵਿਸ ਯੂਨੀਅਨ ਸਰਕਲ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਅਤੇ ਸਰਕਲ ਸਕੱਤਰ ਬਰੇਸ਼ ਕੁਮਾਰ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਅੱਜ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਅਜੀਤਪਾਲ ਸਿੰਘ ਕੋਹਲੀ ਐਮ.ਐਲ.ਏ. ਸ਼ਹਿਰੀ ਪਟਿਆਲਾ ਨੂੰ ਮੰਗ ਪੱਤਰ ਦਿੱਤਾ ਗਿਆ। ਜੋ ਕਿ ਅਜੀਤਪਾਲ ਸਿੰਘ ਕੌਹਲੀ ਨੇ ਆਪ ਲਿਆ ਅਤੇ ਮੰਗ ਪੱਤਰ ਬਾਰੇ ਜਾਣੂ ਕਰਵਾਇਆ। ਇਸ ਵਫਦ ਦੀ ਅਗਵਾਈ ਹਰਜੀਤ ਸਿੰਘ ਸਰਕਲ ਪ੍ਰਧਾਨ, ਬਰੇਸ਼ ਕੁਮਾਰ ਸਰਕਲ ਸਕੱਤਰ, ਇੰਦਰਜੀਤ ਸਹਾਇਕ ਸਰਕਲ ਸਕੱਤਰ, ਵਿਜੇ ਦੇਵ, ਜਤਿੰਦਰ ਸਿੰਘ ਚੱਢਾ, ਗੁਰਦੀਪ ਸਿੰਘ, ਹਰਿੰਦਰਪਾਲ ਸਿੰਘ, ਦਰਸ਼ਨ ਕੁਮਾਰ ਆਦਿ ਨੇ ਅਗਵਾਈ ਕੀਤੀ।
ਇਸ ਵਫਦ ਵਿੱਚ 150 ਮੁਲਾਜਮ ਹਾਜਰ ਸਨ। ਇਸ ਮੰਗ ਪੱਤਰ ਵਿੱਚ ਡਿਸਮਿਸ ਕਾਮਿਆਂ ਨੂੰ ਬਹਾਲ ਕਰਨ ਲਈ ਅਤੇ 33 ਪ੍ਰਤੀਸ਼ਤ ਪੈਨਸ਼ਨ ਕਟੌਤੀ ਬਹਾਲ ਕਰਵਾਉਣ ਲਈ, ਸਿਆਸੀ ਆਧਾਰ ਤੇ ਕੀਤੀਆਂ ਬਦਲੀਆਂ (ਲਾਲਤੋਕਲਾਂ ਅਤੇ ਮੁਹਾਲੀ) ਰੱਦ ਕੀਤੀਆਂ ਜਾਣ। ਇਸ ਦੇ ਨਾਲ ਹੀ ਜਥੇਬੰਦੀ ਮੰਗ ਕਰਦੀ ਹੈ ਕਿ ਹੜ੍ਹ ਪੀੜਤਾਂ ਨੂੰ ਪੰਜਾਬ ਸਰਕਾਰ ਜਲਦੀ ਬਣਦਾ ਮੁਆਵਜਾ ਦਿੱਤਾ ਜਾਵੇ। ਇਸ ਤੋਂ ਇਲਾਵਾ ਮਨੀਪੁਰ ਵਿੱਚ ਹੋਈਆਂ ਹਿੰਸਕ ਘਟਨਾਵਾਂ ਦੀ ਟੈਕਨੀਕਲ ਸਰਵਿਸ ਯੂਨੀਅਨ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਮਨੀਪੁਰ ਵਿੱਚ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਮਸਲੇ ਨੂੰ ਹੱਲ ਕੀਤਾ ਜਾਵੇ।

