ਕਾਲੀ ਮਾਤਾ ਮੰਦਿਰ ਵਿਖੇ ਬ੍ਰਹਮਲੀਨ ਜਗਤ ਗੁਰੂ ਪੰਚਾਨੰਦ ਗਿਰੀ ਮਹਾਰਾਜ ਦੀ ਮੂਰਤੀ ਸਥਾਪਨਾ ਕੀਤੀ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਅੱਜ ਸਾਧੂ ਸਮਾਜ ਵਲੋਂ ਕਾਲੀ ਮਾਤਾ ਮੰਦਿਰ ਵਿਖੇ ਬ੍ਰਹਮਲੀਨ ਜਗਤ ਗੁਰੂ ਪੰਚਾਨੰਦ ਗਿਰੀ ਮਹਾਰਾਜ ਦੀ ਮੂਰਤੀ ਸਥਾਪਨਾ ਕੀਤੀ ਗਈ ਜਿਸ ਵਿੱਚ ਸਾਧੂ ਸਮਾਜ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਜਿਸ ਵਿੱਚ ਅਖਾੜਾ ਪ੍ਰੀਸ਼ਦ ਤੋਂ ਹਰੀ ਗਿਰੀ ਮਹਾਰਾਜ ਨੇ ਪਹੁੰਚ ਕੇ ਧਾਰਮਿਕ ਰਸਮਾ ਪੂਰੀਆਂ ਕੀਤੀਆਂ। ਉਹਨਾਂ ਦੇ ਨਾਲ ਜੂਨਾ—ਅਖਾੜਾ ਦੇ ਵੱਡੇ—ਵੱਡੇ ਅਹੁੱਦੇਦਾਰ ਮੌਜੂਦ ਸਨ। ਮੂਰਤੀ ਸਥਾਪਨਾ ਤੋਂ ਬਾਅਦ ਹਰੀ ਗਿਰੀ ਮਹਾਰਾਜ ਵਲੋਂ ਦੀਦੀ ਭੁਨੇਸ਼ਵਰੀ ਗਿਰੀ ਦੀ ਪਗੜੀ ਰਸਮ ਕੀਤੀ ਗਈ ਅਤੇ ਅਖਾੜੇ ਵਲੋਂ ਉਹਨਾਂ ਨੂੰ ਮਾਨਤਾ ਦਿੱਤੀ ਗਈ। ਅਖਾੜੇ ਵਲੋਂ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਨੂੰ ਸਨਿਆਸ ਦੇ ਕੇ ਜੂਨੇ ਅਖਾੜੇ ਵਿੱਚ ਪਹਿਲਾਂ ਹੀ ਸ਼ਾਮਲ ਕਰ ਲਿਆ ਗਿਆ ਹੈ ਅਤੇ ਉਹ ਹਿੰਦੂ ਤਖਤ ਮੁੱਖੀ ਭਾਰਤ ਵਜੋਂ ਕੰਮ ਕਰਨਗੇ। ਜਿਸ ਦਾ ਅਖਾੜਾ ਪ੍ਰੀਸ਼ਦ ਵਲੋਂ ਸਮਰਥਨ ਕੀਤਾ ਗਿਆ। ਇਸ ਮੌਕੇ ਜਿਲਾ ਪ੍ਰਸ਼ਾਸ਼ਨ ਵਲੋਂ ਬੜੀ ਮੁਸਤੈਦੀ ਨਾਲ ਆਪਣੀਆਂ ਡਿਊਟੀਆਂ ਨਿਭਾਈਆਂ ਗਈਆਂ। ਹਿੰਦੂ ਸੁਰਕਸ਼ਾ ਸਮਿਤੀ ਦੇ ਪ੍ਰਧਾਨ ਰਾਜੇਸ਼ ਕੇਹਰ ਵਲੋਂ ਬਾਹਰੋ ਆਏ ਸਾਧੂ ਸਮਾਜ ਦਾ ਧੰਨਵਾਦ ਕੀਤਾ ਗਿਆ ਅਤੇ ਲੰਗਰ ਵਿਵਸਥਾ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਕਾਲੀ ਮਾਤਾ ਮੰਦਿਰ ਲੰਗਰ ਕਮੇਟੀ ਵਲੋਂ ਆਪਣੀਆਂ ਡਿਊਟੀਆਂ ਦਿੰਦੇ ਹੋਏ ਵਿਸ਼ੇਸ਼ ਪਕਵਾਨਾਂ ਨਾਲ ਸਾਧੂ ਸਮਾਜ ਨੂੰ ਲੰਗਰ ਛਕਾਇਆ ਗਿਆ।
ਸਟੇਜ ਤੇ ਬੋਲਦਿਆਂ ਬ੍ਰਹਮਾਨੰਦ ਗਿਰੀ ਮਹਾਰਾਜ ਜੀ ਵਲੋਂ ਬਾਹਰੋ ਆਏ ਸਾਧੂ ਸਮਾਜ ਦਾ ਧੰਨਵਾਦ ਕੀਤਾ ਗਿਆ ਅਤੇ ਅਖਾੜੇ ਵਲੋਂ ਲਏ ਗਏ ਫੈਸਲਾ ਦਾ ਸਮਰਥਨ ਕੀਤਾ ਗਿਆ ਅਤੇ ਉਹਨਾਂ ਵਲੋਂ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਵਲੋਂ ਦਿੱਤੀਆਂ ਗਈਆਂ ਡਿਊਟੀਆਂ ਦੀ ਸ਼ਲਾਘਾ ਕਰਦਿਆਂ ਹੋਇਆ ਸਾਰੇ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਵਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਸਨਾਤਨ ਦੇ ਕੰਮਾਂ ਲਈ ਪਹਿਲਾਂ ਨਾਲੋ ਵੀ ਵੱਧ ਚੜ੍ਹ ਕੇ ਹਿੱਸਾ ਪਾਉਣਗੇ। ਇਸ ਮੌਕੇ ਪੰਜਾਬ ਦੀਆਂ ਵੱਖ—ਵੱਖ ਧਾਰਮਿਕ ਜਥੇਬੰਦੀਆਂ ਨੇ ਆਪਣੀ ਹਾਜਰੀ ਲਗਵਾਈ ਅਤੇ ਹੰਸਾਲੀ ਸਾਹਿਬ ਤੋਂ ਗੱਦੀ ਨਸ਼ੀਨ ਬਾਬਾ ਪਰਮਜੀਤ ਸਿੰਘ ਜੀ ਵਲੋਂ ਦੀਦੀ ਭੁਵਨੇਸ਼ਵਰੀ ਗਿਰੀ ਅਤੇ ਬ੍ਰਹਮਾ ਨੰਦ ਜੀ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਤੇ ਹਿੰਦੂ ਤਖਤ ਦੇ ਚੇਅਰਮੈਨ ਅਜੇ ਕੁਮਾਰ ਸ਼ਰਮਾ, ਆਰ.ਡੀ.ਪੁਰੀ ਮੁੱਖੀ ਹਿੰਦੂ ਤਖਤ ਪੰਜਾਬ, ਆਰ.ਕੇ. ਪੁਰੀ ਵਾਇਸ ਪ੍ਰਧਾਨ ਪੰਜਾਬ ਹਿੰਦੂ ਤਖਤ, ਈਸ਼ਵਰ ਚੰਦ ਸ਼ਰਮਾ ਪ੍ਰਧਾਨ ਜਿਲਾ ਹਿੰਦੂ ਤਖਤ, ਕੁਸ਼ਲ ਚੌਪੜਾ ਪ੍ਰਧਾਨ ਯੂਥ ਹਿੰਦੂ ਤਖਤ ਭਾਰਤ, ਗੁਰਪ੍ਰੀਤ ਸਿੰਘ ਗੋਲਡੀ, ਕੁਲਦੀਪ ਕੋਸ਼ਲ, ਵਨੀਤ ਸਹਿਗਲ, ਆਰ.ਕੇ. ਲੋਸਮ ਪ੍ਰਧਾਨ, ਵਿਕਾਸ ਸ਼ਰਮਾ, ਸਰਵਨ ਕੁਮਾਰ, ਭੁਪਿੰਦਰ ਸੈਣੀ ਓ.ਐਸ.ਡੀ., ਹਿੰਦੂ ਸੁਰੱਕਸ਼ਾ ਸਮਿਤੀ ਤੋਂ ਮਨੀ ਬਾਬਾ, ਬਿਨਤੀ ਗਿਰੀ, ਸਨਦੀਪ ਬੰਦੂ, ਸੰਜੀਵ ਬਬਲਾ, ਭੁਪਿੰਦਰ ਬਾਂਸਲ ਅਤੇ ਆਮ ਆਦਮੀ ਪਾਰਟੀ ਤੋਂ ਮੰਡੀਕਰਨ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਮੀਡੀਆ ਸਲਾਹਕਾਰ ਮੁੱਖ ਮੰਤਰੀ ਬਲਤੇਜ ਸਿੰਘ ਪੰਨੂੰ, ਐਮ.ਐਲ.ਏ. ਸਰਬਜੀਤ ਮਾਨੂੰਕੇ, ਨਿਖਿਲ ਕਾਕਾ ਪ੍ਰਧਾਨ ਜਿਲਾ ਬੀ.ਜੇ.ਪੀ. ਤੋਂ ਇਲਾਵਾ ਹਜਾਰਾ ਦੀ ਗਿਣਤੀ ਵਿੱਚ ਸਨਾਤਨੀ ਹਾਜਰ ਸਨ।

