ਅੰਮ੍ਰਿਤਸਰਪੰਜਾਬ

ਸੇਵਾ ਮੁਕਤ ਕਰਮਚਾਰੀ ਐਸੋਸੀਏਸ਼ਨ ਹੈ, ਯੂਨੀਅਨ ਨਹੀ – ਜੋਗਿੰਦਰ ਸਿੰਘ ਅਦਲੀਵਾਲ

ਅੰਮ੍ਰਿਤਸਰ : 29 ਜੁਲਾਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਗੁ ਪ੍ਰ ਕਮੇਟੀ ਦੇ ਰਿਟਾਇਰਡ ਕਰਮਚਾਰੀਆਂ ਤੇ ਅਧਾਰਤ ‘ ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ’ ਦੇ ਪ੍ਰਧਾਨ ਸ ਜੋਗਿੰਦਰ ਸਿੰਘ ਅਦਲੀਵਾਲ ਨੇ ਪ੍ਰੈੱਸ ਦੇ ਨਾਮ ਜਾਰੀ ਇੱਕ ਬਿਆਨ ਵਿੱਚ ਸਪਸ਼ਟ ਕੀਤਾ ਹੈ ਕਿ ਸਾਡੇ ਵੱਲੋ ਰਜਿਸਟਰ ਕਰਵਾਈ ਗਈ ਵੈਲਫੇਅਰ ਐਸੋਸੀਏਸ਼ਨ ਹੈ ਨਾ ਕਿ ਟਰੇਡ ਯੂਨੀਅਨ । ਉਹਨਾ ਨੇ ਕਿਹਾ ਹੈ ਕਿ ਸ ਗੁਰਵਿੰਦਰ ਸਿੰਘ ਭੋਮਾ ਵੱਲੋ ਜੋ ਰਜਿਸਟਰ ਕਰਵਾਈ ਗਈ ਹੈ ਉਹ ਸ਼੍ਰੋਮਣੀ ਗੁ ਪ੍ਰ ਕਮੇਟੀ ਕਰਮਚਾਰੀ ਯੂਨੀਅਨ ਹੈ । ਉਹਨਾ ਕਿਹਾ ਹੈ ਕਿ ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ‘ ਸੋਸਾਈਟੀਜ ਰਜਿਸਟਰੇਸ਼ਨ ਐਕਟ XX1 of 1860 ਦੇ ਅੰਤਰਗਤ ਰਜਿਸਟਰਡ ਹੈ ਜਦਕਿ ਭੋਮਾ ਸਾਹਿਬ ਵਾਲੀ ਟਰੇਡ ਯੂਨੀਅਨ ਹੈ ਜੋ ਕਿ ਟਰੇਡ ਯੂਨੀਅਨ ਐਕਟ XV1 ਆਫ 1926 ਦੇ ਤਹਿਤ ਰਜਿਸਟਰ ਕਰਵਾਈ ਗਈ ਹੈ ।

ਉਹਨਾ ਕਿਹਾ ਹੈ ਕਿ ਦੋਵਾਂ ਦੇ ਕਾਰਜ ਖੇਤਰ, ਕਾਰਜ ਸ਼ੈਲੀ ਇੱਕ ਦੂਜੇ ਤੋਂ ਬਿਲਕੁਲ ਵੱਖਰੀ ਹੈ । ਸਾਡੀ ਐਸੋਸੀਏਸ਼ਨ ਦਾ ਮਕਸਦ ਸਿਰਫ ਤੇ ਸਿਰਫ ਸ਼੍ਰੋਮਣੀ ਕਮੇਟੀ ਦੀ ਸਰਵਿਸ ਕਰਨ ਉਪ੍ਰੰਤ ਰਿਟਾਇਰ ਹੋ ਚੁੱਕੇ ਕਰਮਚਾਰੀਆਂ ਵਿੱਚ ਆਪਸੀ ਸੰਪਰਕ ਬਣਾ ਕੇ ਰੱਖਣਾ, ਉਹਨਾ ਦੀ ਖੁਸ਼ੀ / ਗ਼ਮੀ ਵਿੱਚ ਸ਼ਾਮਲ ਹੋਣਾ ਅਤੇ ਰਿਟਾਇਰਡ ਗਰੀਬ, ਲਾਚਾਰ ਕਰਮਚਾਰੀ ਦੀ ਯਥਾਸ਼ਕਤ ਸਹਾਇਤਾ ਕਰਨਾ ਤੇ ਉਹਨਾਂ ਨੂੰ ਅਪਣੱਤ ਦਾ ਅਹਿਸਾਸ ਕਰਵਉਣਾ ਹੈ । ਇਸ ਤੋਂ ਇਲਾਵਾ ਸ਼੍ਰੋਮਣੀ ਗੁ ਪ੍ਰ ਕਮੇਟੀ ਦੇ ਸਹਿਯੋਗੀ ਵਜੋਂ ਵਿਚਰਦਿਆਂ ਆਪਣੇ ਆਪ ਨੂੰ ਸ਼੍ਰੋਮਣੀ ਕਮੇਟੀ ਦਾ ਅੰਗ ਹੋਣ ਦਾ ਪ੍ਰਗਟਾਵਾ ਕਰਨਾ ਹੈ । ਉਹਨਾ ਨੇ ਭੋਮਾ ਸਾਹਿਬ ਨੂ ਸਲਾਹ ਦਿੱਤੀ ਹੈ ਕਿ ਉਹ ‘ ਐਸੋਸੀਏਸ਼ਨ ‘ ਨੂ ਯੂਨੀਅਨ ਨਾਲ ਰਲਗੱਡ ਨਾ ਕਰਨ ।

Leave a Reply

Your email address will not be published. Required fields are marked *