ਸਹੀਦ ਉਧਮ ਸਿੰਘ ਦੀ ਯਾਦ ਵਿਚ ਮੁਫਤ ਮੈਡੀਕਲ ਕੈਂਪ ਤੇ ਦਵਾਇਆ ਦਾ ਲੰਗਰ ਲਾਉਣਾ ਸਲਾਘਾਯੋਗ ਕੰਮ -ਰੂਪਿੰਦਰ ਕੋਰ ਸ਼ੋਸਲ ਵਰਕਰ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਦਸ਼ਮੇਸ ਨਗਰ ਗਲੀ ਨੰ 2 ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਵਿੱਚ ਮੈਡੀਕਲ ਕੈਂਪ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਜੀ ਦੀ ਅਗਵਾਈ ਅਤੇ ਸਕੇਤ ਹਸਪਤਾਲ ਦੇ ਸਾਂਝੇ ਉਪਰਾਲੇ ਰਾਹੀ ਲਗਾਇਆ ਗਿਆ ਜਿਸ ਵਿੱਚ ਅੱਖਾ ਦੇ ਮਾਹਿਰ ਡਾ ਰਜੇਸ ਚੋਪੜਾ ਨੇ 78 ਲੋਕਾ ਦੀਆ ਅੱਖਾ ਚੈਕ ਕੀਤੀਆ।ਡਾ ਭਾਰਤ ਬੀ ਗਰਗ ਛਾਤੀ ਦੇ ਰੋਗਾ ਦਾ ਮਾਹਿਰ ਨੇ 30 ਮਰੀਜਾ ਨੂੰ ਚੈਕ ਕੀਤਾ ਡਾ ਜਤਿਨ ਸਿੰਗਲਾ ਮਨੋਵਿਆਨਕ ਪਟਿਆਲਾ ਵਿੱਚ ਡੀ.ਐਮ.ਸੀ ਲੁਧਿਆਣਾ ਤੋ ਪਹਿਲੀ ਵਾਰ 23 ਲੋਕਾ ਨੂੰ ਚੈਕ ਕੀਤਾ ਤੇ ਦਵਾਇਆ ਦਾ ਲੰਗਰ ਗਿਆਨ ਜਯੋਤੀ ਐਕੂਕੇਸ਼ਨ ਸੁਸਾਇਟੀ ਵਲੋ ਲਗਾਇਆ ਗਿਆ ਸੀ। ਕੈਂਪ ਵਿਚ ਲੋਕਾਂ ਦਾ ਹੁੰਗਾਰਾ ਵਧੀਆ ਸੀ ਡਾ ਮਨਦੀਪ ਸਿੰਘ ਸਕੇਤ ਹਸਪਤਾਲ ਤੋ ਡਾ ਹਰਲੀਨ ਦਾ ਵਿਸ਼ੇਸ ਯੋਦਾਨ ਸੀ ।ਇਸ ਕੈਂਪ ਦਾ ਉਦਘਾਟਨ ਪ੍ਰਸਿਦ ਸਮਾਜ ਸੇਵਕਾ ਰੁਪਿੰਦਰ ਕੋਰ ਨੇ ਕੀਤਾ ਤੇ ਕਿਹਾ ਮੈਡੀਕਲ ਕੈਂਪ ਲਾਉਣਾ ਸਮੇ ਦੀ ਮੰਗ ਹੈ।ਕੈਂਪ ਵਿਚ ਵਿਸੇਸ ਤੋਰ ਤੇ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਬਰ ਨਸਾ ਮੁਕਤ ਭਾਰਤ ਅਭਿਆਨ, ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਬਰ ਨਸਾ ਮੁਕਤ ਭਾਰਤ ਅਭਿਆਨ ਨੇ ਸ਼ਿਰਕਤ ਕੀਤੀ। ਇਹਨਾ ਤੋ ਇਲਾਵਾ ਮਹਿਕ ਬਜਾਜ,ਗਗਨ,ਸੁਖਵੀਰ ਬਲਵਿੰਦਰ ਕੋਰ, ਚਰਨਪਾਲ ਸਿੰਘ,ਬਬਲੂ ਨਰਿੰਦਰ ਸਰਮਾ ਰਮੇਸ ਧਿਮਾਨ, ਰੁਦਰਪ੍ਰਤਾਪ ਸਿੰਘ,ਜਸਨਜੋਤ ਸਿੰਘ ਨੇ ਵੀ ਕੈਂਪ ਵਿੱਚ ਸੇਵਾ ਨਿਭਾਈ।

