ਪਟਿਆਲਾ

ਜਿਲ੍ਹੇ ਵਿੱਚ ਚਾਰ ਨਵੇਂ ਕੋਵਿਡ ਕੇਸ ਹੋਏ ਰਿਪੋਰਟ।

ਖਾਂਸੀ, ਜੁਕਾਮ ਵਾਲੇ ਕੇਸਾਂ ਲਈ ਕੋਵਿਡ ਜਾਂਚ ਜਰੂਰੀ ।

ਫਲੂ ਅਤੇ ਕੋਵਿਡ ਤੋਂ ਬਚਾਅ ਲਈ ਲੋਕ ਸਾਵਧਾਨੀਆਂ ਵਰਤਣ : ਸਿਵਲ ਸਰਜਨ

ਪਟਿਆਲਾ 05 ਅਪਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕਾਰਜਕਾਰੀ ਸਿਵਲ ਸਰਜਨ ਡਾ.ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਚਾਰ ਨਵੇਂ ਕੋਵਿਡ ਕੇਸ ਰਿਪੋਰਟ ਹੋਏ ਹਨ ਜੋ ਕਿ ਚਾਰੋਂ ਹੀ ਪਟਿਆਲਾ ਸ਼ਹਿਰੀ ਖੇਤਰ ਨਾਲ ਸਬੰਧਤ ਹਨ। ਜਿਸ ਨਾਲ ਜਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 19 ਹੋ ਗਈ ਹੈ ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਕੋਵਿਡ ਸੈਂਪਲਿੰਗ ਵਧਾਉਣ ਤੇਂ ਜੋਰ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਜਿਹਨਾਂ ਵਿਅਕਤੀਆਂ ਵਿੱਚ ਜੁਕਾਮ, ਬੁਖਾਰ, ਖਾਂਸੀ ਆਦਿ ਦੇ ਲੱਛਣ ਪਾਏ ਜਾ ਰਹੇ ਹਨ, ਉਹ ਆਪਣੀ ਕੋਵਿਡ ਜਾਂਚ ਯਕੀਨੀ ਬਣਾਉਣ ਜੋ ਕਿ ਸਿਹਤ ਕੇਂਦਰਾ ਵਿੱਚ ਮੁਫਤ ਉਪਲਬਧ ਹੈ ਅਤੇ ਜਿਸ ਵਿਅਕਤੀ ਵਿੱਚ ਅਜਿਹੇ ਲੱਛਣ ਪਾਏ ਜਾ ਰਹੇ ਹਨ ਉਹ ਮਾਸਕ ਦੀ ਵਰਤੋਂ ਜਰੂਰ ਕਰੇ ਤਾਂ ਜੋ ਫਲੂ ਜਿਹੇ ਰੋਗਾਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ।ਉਹਨਾਂ ਕਿਹਾ ਕਿ ਇਹਨਾਂ ਫਲੂ ਅਤੇ ਕੋਵਿਡ ਦੋਨਾਂ ਤਰਾਂ ਦੇ ਰੋਗਾਂ ਤੋਂ ਬਚਾਅ ਲਈ ਹੱਥਾਂ ਨੂੰ ਵਾਰ ਵਾਰ ਸਾਬਣ ਪਾਣੀ ਨਾਲ ਧੌਣਾ, ਇੱਕ ਦੂਜੇ ਨਾਲ ਹੱਥ ਮਿਲਾਉਣ ਅਤੇ ਬੇਲੋੜੀ ਭੀੜ ਵਿੱਚ ਜਾਣ ਤੋਂ ਗੁਰੇਜ ਕਰਨਾ ਜਰੂਰੀ ਹੈ।ਇਹਨਾਂ ਸਧਾਰਨ ਜਿਹੀਆਂ ਸਾਵਧਾਨੀਆਂ ਨਾਲ ਬਿਮਾਰੀ ਨੂੰ ਫੈਲਣ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਦੱਸਿਆ ਕਿ 20 ਮਾਰਚ ਤੋਂ ਬਾਦ ਹੁਣ ਤੱਕ ਜਿਲੇ੍ਹ ਵਿੱਚ 41 ਕੇਸ ਰਿਪੋਰਟ ਹੋ ਚੁੱਕੇ ਹਨ ਅਤੇ ਇਸ ਸਮੇਂ ਜਿਲ੍ਹੇ ਵਿੱਚ ਐਕਟਿਵ ਕੇਸ 19 ਹਨ।ਉਹਨਾਂ ਕਿਹਾ ਕਿ ਕੋਵਿਡ, ਐਚ3ਐਨ2 ਅਤੇ ਐਚ1 ਐਨ1 ਦੇ ਸ਼ਕੀ ਕੇਸਾਂ ਦੀ ਜਾਂਚ ਲਈ ਸਮੁਹ ਸਰਕਾਰੀ ਸਿਹਤ ਸੰਸ਼ਥਾਂਵਾ ਦੇ ਮੈਡੀਕਲ ਸੁਪਰਡੈਂਟ / ਸੀਨੀਅਰ ਮੈਡੀਕਲ ਅਫਸਰਾਂ ਨੂੰ ਕੋਵਿਡ ਕੇਸਾਂ ਦੀ ਜਾਂਚ ਯਕੀਨੀ ਬਣਾਉਣ ਅਤੇ ਆਇਸੋਲੇਸ਼ਨ ਵਾਰਡਾਂ ਲਈ ਜਰੁਰੀ ਸਮਾਨ ਅਤੇ ਸਟਾਫ ਦੀ ਤੈਨਾਤੀ ਦਾ ਉਚਿਤ ਪ੍ਰਬੰਧ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ।ਦਾਖਲ ਮਰੀਜਾਂ ਦੇ ਸੈਂਪਲ ਆਰ.ਟੀ.ਪੀ.ਸੀ.ਆਰ ਰਾਹੀ ਕਰਵਾਉਣ ਨੁੰ ਤਰਜੀਹ ਦੇਣ ਲਈ ਕਿਹਾ ਗਿਆ ਹੈ ।ਉਹਨਾਂ ਕਿਹਾ ਕਿ ਜਿਲੇ੍ਹ ਵਿੱਚ ਕੋਵਿਡ ਦੀ ਸਥਿਤੀ ਫਿਲਹਾਲ ਕਾਬੁ ਵਿੱਚ ਹੈ ਅਤੇ ਘਬਰਾਉਣ ਦੀ ਲੋੜ ਨਹੀ, ਬਲਕਿ ਇਸ ਤੋਂ ਬਚਾਅ ਲਈ ਸਾਵਧਾਨੀਆ ਅਪਣਾਉਣ ਦੀ ਜਰੂਰਤ ਹੈ ।

Leave a Reply

Your email address will not be published. Required fields are marked *