ਪਟਿਆਲਾ

ਭਗਵਾਨ ਵਾਲਮੀਕਿ ਮੰਦਰ ਵਿਖੇ ਕੇਅਰ ਟੇਕਰ ਦੇ ਕਮਰੇ ਨੂੰ ਤੋੜਨ ਤੇ ਆਗੂਆਂ ਨੇ ਕੀਤਾ ਪ੍ਰਦਰਸ਼ਨ

ਮੰਦਰ ਦੇ ਆਲ਼ੇ ਦੁਆਲੇ ਲੱਗੀ ਹੋਈ ਹੈ 145/ 146 ਦੀ ਧਾਰਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੁਝ ਸ਼ਰਾਰਤੀ ਅਨਸਰਾਂ ਨੇ ਛੋਟੀ ਬਾਰਾਦਰੀ ਵਿਖੇ ਇਨਕਮ ਟੈਕਸ ਕਲੋਨੀ ਦੇ ਨਾਲ ਲਗਦੇ ਭਗਵਾਨ ਵਾਲਮੀਕਿ ਜੀ ਦੇ ਮੰਦਰ ਵਿਖੇ ਕੇਅਰ ਟੇਕਰ ਲਈ ਬਣਾਏ ਗਏ ਕਮਰੇ ਨੂੰ ਤੋੜ ਦਿੱਤਾ ਹੈ। ਜਦੋਂ ਕਿ ਮੰਦਰ ਦੇ ਆਲ਼ੇ ਦੁਆਲ਼ੇ ਐਸ.ਡੀ.ਐਮ ਪਟਿਆਲਾ ਦੇ ਹੁਕਮਾਂ ਅਨੁਸਾਰ 145/ 146 ਦੀ ਧਾਰਾ ਲੱਗੀ ਹੋਈ ਹੈ। ਜਿਸ ਕਰਕੇ ਬਿਨਾ ਇਜਾਜ਼ਤ ਕੋਈ ਮੰਦਿਰ ਵਿਚ ਨਹੀਂ ਜਾ ਸਕਦਾ। ਇਸ ਦੇ ਰੋਸ ਵਜੋਂ ਅੱਜ ਵਾਲਮੀਕਿ ਸਮਾਜ ਦੇ ਆਗੂਆਂ ਨੇ ਮੰਦਰ ਦੇ ਰਜਿਸਟਰਡ ਪ੍ਰਧਾਨ ਸੰਜੇ ਹੰਸ, ਕੇਅਰ ਟੇਕਰ ਕਿਰਨ ਦੇਵੀ ਅਤੇ ਹੋਰ ਆਗੂਆਂ ਨੇ ਕਮਰੇ ਦੀਆ ਪੁਰਾਣੀਆ ਅਤੇ ਨਵੀਆਂ ਤਸਵੀਰਾਂ ਦਿਖਾ ਕੇ ਇਕੱਠੇ ਹੋਕੇ ਪ੍ਰਦਰ੍ਸ਼ਨ ਕੀਤਾ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਇਸ ਮੰਦਰ ਦਾ ਕੇਸ ਮਾਨਯੋਗ ਸੀ.ਜੇ.ਐਮ ਪਟਿਆਲਾ ਦੀ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਸ ਮੰਦਰ ਦੀ ਸਾਂਭ ਸੰਭਾਲ ਦੀ ਸਾਰੀ ਜ਼ਿੰਮੇਵਾਰੀ ਡੀ.ਸੀ ਪਟਿਆਲਾ ਦੇ ਹੁਕਮਾ ਅਨੁਸਾਰ ਤਹਿਸੀਲਦਾਰ ਪਟਿਆਲਾ ਦੀ ਲੱਗੀ ਹੋਈ ਹੈ। ਪਰ ਬਾਵਜੂਦ ਇਸ ਦੇ ਮੰਦਰ ਦੀ ਹੱਦ ਅੰਦਰ ਬਣੇ ਹੋਏ ਕੇਅਰ ਟੇਕਰ ਦੇ ਇਸ ਕਮਰੇ ਨੂੰ ਤੋੜ ਕੇ ਸਬੂਤ ਮਿਟਾਉਣ ਦੀ ਕੋਸਿਸ਼ ਕੀਤੀ ਗਈ ਹੈ। ਜਿਸ ਦਾ ਸਮੂਚੇ ਵਾਲਮੀਕਿ ਭਾਈਚਾਰੇ ਵਿੱਚ ਰੋਸ ਹੈ। ਉਨਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਜਲਦੀ ਹੀ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਫ਼ੜ ਕੇ ਮੰਦਰ ਦੀ ਰਜਿਸਟਰਡ ਸੰਸਥਾਂ ਨੂੰ ਬਣਦਾ ਇਨਸਾਫ ਦਿਵਾਇਆ ਜਾਵੇ। ਇਸ ਮੌਕੇ ਅਜੈ ਕੁਮਾਰ, ਸਾਜਨ, ਬਿੱਲੂ, ਇੰਦਰਜੀਤ ਸਿੰਘ, ਨਰੇਸ਼ ਕੁਮਾਰ, ਕਰਨੈਲ ਸਿੰਘ, ਮੰਗਤ ਰਾਮ ਅਤੇ ਸੋਨੂੰ ਹਾਜਰ ਸਨ।

Leave a Reply

Your email address will not be published. Required fields are marked *