ਜੇਕਰ ਮੰਡੀਗੌਬਿੰਦਗੜ ਅਮਲੋਹ ਖ਼ੂਨੀ ਰੋਡ ਨੂੰ ਜ਼ਲਦ ਨਾ ਬਣਾਇਆ ਗਿਆ ਤਾ ਸ਼੍ਰੋਮਣੀ ਅਕਾਲੀ ਦਲ ਕਰੇਂਗਾ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਵੱਡਾ ਸਘੰਰਸ਼:— ਰਾਜੂ ਖੰਨਾ।*
ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵੱਲੋਂ ਸੜਕ ਸਬੰਧੀ ਐਸ ਡੀ ਐਮ ਅਮਲੋਹ ਨੂੰ ਦਿੱਤਾ ਗਿਆ ਮੰਗ ਪੱਤਰ।*
ਅਮਲੋਹ,3 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਅੱਜ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਮੰਡੀਗੌਬਿੰਦਗੜ ਅਮਲੋਹ ਦੀ ਖ਼ੂਨੀ ਰੋਡ ਨੂੰ ਜ਼ਲਦ ਬਣਾਉਣ ਲਈ ਵਫ਼ਦ ਦੇ ਰੂਪ ਵਿੱਚ ਗੁਰਵਿੰਦਰ ਸਿੰਘ ਜੌਹਲ ਐਸ ਡੀ ਐਮ ਅਮਲੋਹ ਨੂੰ ਜਿਥੇ ਮੰਗ ਪੱਤਰ ਦਿੱਤਾ ਗਿਆ। ਉਥੇ ਰਾਜੂ ਖੰਨਾ ਦੀ ਅਗਵਾਈ ਵਾਲੇ ਵਫ਼ਦ ਵੱਲੋਂ ਐਸ ਡੀ ਐਮ ਅਮਲੋਹ ਨੂੰ ਹਲਕੇ ਦੀਆਂ ਸਮੱਸਿਆਂਵਾਂ ਤੋਂ ਵੀ ਵਿਸਥਾਰ ਵਿੱਚ ਜਾਣੂ ਕਰਵਾਇਆ ਗਿਆ। ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਮੰਡੀਗੌਬਿੰਦਗੜ ਅਮਲੋਹ ਰੋਡ ਜਿਸ ਵਿੱਚ ਵੱਡੇ ਵੱਡੇ ਡੂੱਘੇ ਟੋਏ ਲੰਮੇ ਸਮੇਂ ਤੋਂ ਪਏ ਹੋਏ ਹਨ।ਇਹ ਸੜਕ ਉੱਪਰੋਂ ਵੱਡੀ ਗਿਣਤੀ ਵਿੱਚ ਜਿਥੇ ਵਾਹਣ ਹਰ ਰੋਜ਼ ਗੁਜ਼ਰਦੇ ਹਨ। ਉਥੇ ਇੰਡਸਟਰੀ ਦੇ ਟਰੱਕ ਵੀ ਇਸ ਰੋਡ ਤੇ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਸੜਕ ਦੀ ਮਾੜੀ ਹਾਲਤ ਕਾਰਨ ਜਿਥੇ ਮਸੀਨਰੀ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਥੇ ਇਸ ਖ਼ੂਨੀ ਸੜਕ ਕਾਰਨ ਰਾਹਗੀਰਾਂ ਦੀਆਂ ਮੌਤਾਂ ਵੀ ਵੱਡੇ ਪੱਧਰ ਤੇ ਹੋ ਰਹੀਆਂ ਹਨ। ਰਾਜੂ ਖੰਨਾ ਨੇ ਕਿਹਾ ਕਿ ਮੰਡੀਗੌਬਿੰਦਗੜ ਇੰਡਸਟਰੀ ਵੱਲੋਂ ਭਾਵੇਂ ਪੰਜਾਬ ਸਰਕਾਰ ਨੂੰ ਜੀ ਐਸ ਟੀ ਦੇ ਰੂਪ ਵਿੱਚ ਕਰੌੜਾਂ ਰੁਪਏ ਦਿੱਤਾ ਜਾ ਰਿਹਾ ਹੈ ਪਰ ਉਦਯੋਗਪਤੀਆਂ ਨੂੰ ਕੋਈ ਸਹੂਲਤ ਦੇਣ ਦੀ ਥਾਂ ਇਹਨਾਂ ਸੜਕਾਂ ਦੇ ਟੋਇਆਂ ਨੂੰ ਵੀ ਪੂਰੀਆਂ ਨਹੀਂ ਜਾ ਰਿਹਾ ਹੈ। ਅੱਜ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਨਾਲ ਲੈਕੇ ਸਰਕਾਰ ਤੇ ਪ੍ਰਸ਼ਾਸਨ ਨੂੰ ਜਗਾਉਦੇ ਹੋਏ ਐਸ ਡੀ ਐਮ ਅਮਲੋਹ ਨੂੰ ਮੰਗ ਪੱਤਰ ਦੇ ਕੇ ਹਲਕੇ ਦੀਆਂ ਸਮੱਸਿਆਂਵਾਂ ਤੋਂ ਜਾਣੂ ਕਰਵਾਇਆ ਗਿਆ ਹੈ। ਰਾਜੂ ਖੰਨਾ ਨੇ ਸਰਕਾਰ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੰਡੀਗੌਬਿੰਦਗੜ ਅਮਲੋਹ ਦੀ ਖ਼ੂਨੀ ਰੋਡ ਨੂੰ ਜ਼ਲਦ ਨਾ ਬਣਾਇਆ ਗਿਆ।ਤਾ ਸ਼੍ਰੋਮਣੀ ਅਕਾਲੀ ਦਲ ਇਸ ਸੜਕ ਨੂੰ ਬਣਵਾਉਣ ਲਈ ਵੱਡਾ ਸਘੰਰਸ਼ ਕਰੇਗਾ।
ਇਸ ਤੋਂ ਇਲਾਵਾ ਇੰਡਸਟਰੀ ਨੂੰ ਜੋੜਦੀਆਂ ਸੜਕਾਂ ਮੁਗਲਮਾਜਰਾ ਰੋਡ,ਕੁੰਭ ਰੋਡ, ਤਲਵਾੜਾ ਰੋਡ,ਮਾਜਰੀ ਮਿਸ਼ਰੀ ਰੋਡ,ਭਾਦਲਾ ਰੋਡ, ਅਜਨਾਲੀ ਸੂਆ ਰੋਡ ਤੋ ਇਲਾਵਾ ਜੀ ਟੀ ਰੋਡ ਦੇ ਦੋਵੇਂ ਪਾਸੇ ਸਰਵਿਸ ਰੋਡ ਦੀ ਹਾਲਤ ਵੀ ਬਦ ਤੋਂ ਬੱਤਰ ਹੋ ਚੁੱਕੀ ਹੈ।ਜਿਸ ਕਾਰਨ ਇੰਡਸਟਰੀ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਰਾਜੂ ਖੰਨਾ ਨੇ ਕਿਹਾ ਕਿ ਇਹਨਾਂ ਰੋਡਾ ਤੋ ਲੰਘਣ ਵਾਲੀਆਂ ਗੱਡੀਆਂ ਤੇ ਰਾਹਗੀਰਾਂ ਦਾ ਜਿਥੇ ਵਿੱਤੀ ਨੁਕਸਾਨ ਹੋ ਰਿਹਾ ਹੈ ਉਥੇ ਇਸ ਸਮੇਂ ਮੰਡੀਗੌਬਿੰਦਗੜ ਅਮਲੋਹ ਰੋਡ ਦੀ ਹਾਲਤ ਇਸ ਸਮੇਂ ਇਹ ਬਣੀ ਹੋਈ ਹੈ ਕਿ ਇਸ ਸੜਕ ਵਿੱਚ ਪਏ ਡੂੰਘੇ ਟੋਇਆਂ ਕਾਰਨ ਕਈ ਰਾਹਗੀਰ ਮੌਤ ਦਾ ਸ਼ਿਕਾਰ ਵੀ ਚੁੱਕੇ ਹਨ। ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੜਕ ਸਬੰਧੀ ਮਿਲੇ ਵਫ਼ਦ ਬਾਰੇ ਐਸ ਡੀ ਐਮ ਗੁਰਵਿੰਦਰ ਸਿੰਘ ਜੌਹਲ ਨਾਲ ਗੱਲਬਾਤ ਕੀਤੀ ਗਈ ਤਾ ਉਹਨਾਂ ਕਿਹਾ ਕਿ ਮੰਡੀਗੌਬਿੰਦਗੜ ਅਮਲੋਹ ਰੋਡ ਦੀ ਹਾਲਤ ਵਧੇਰੇ ਖਸਤਾ ਹੈ। ਪਰ ਸਰਕਾਰ ਵੱਲੋਂ ਇਸ ਸੜਕ ਨੂੰ ਨਵਾ ਰੂਪ ਦੇਣ ਲਈ ਬਜ਼ਟ ਪਾਸ਼ ਕਰ ਦਿੱਤਾ ਗਿਆ ਹੈ।ਤੇ ਜ਼ਲਦ ਇਸ ਸੜਕ ਨੂੰ ਨਵਾ ਰੂਪ ਦੇਣ ਲਈ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਰਾਜੂ ਖੰਨਾ ਦੀ ਅਗਵਾਈ ਵਿੱਚ ਮਿਲੇ ਵਫ਼ਦ ਦੀਆਂ ਸਮੱਸਿਆਂਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਲਦ ਹਰ ਸਮੱਸਿਆਂ ਦਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ,ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ,ਜਥੇਦਾਰ ਪਰਮਜੀਤ ਸਿੰਘ ਖਨਿਆਣ, ਕੈਪਟਨ ਜਸਵੰਤ ਸਿੰਘ ਬਾਜਵਾ, ਕਰਮਜੀਤ ਸਿੰਘ ਭਗੜਾਣਾ,ਹਰਬੰਸ ਸਿੰਘ ਬਡਾਲੀ, ਹਰਮੀਤ ਸਿੰਘ ਖਾਲਸਾ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਮਨਪ੍ਰੀਤ ਸਿੰਘ ਮਾਜਰੀ, ਯੂਥ ਆਗੂ ਕੰਵਲਜੀਤ ਸਿੰਘ ਗਿੱਲ,ਅਮਰਦੀਪ ਸਿੰਘ ਪ੍ਰਿਸ ਛੱਤਵਾਲ, ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਸ਼ਰਧਾ ਸਿੰਘ ਛੰਨਾ, ਜਥੇਦਾਰ ਗੁਰਬਖਸ਼ ਸਿੰਘ ਬੈਣਾ,ਬਲਤੇਜ ਸਿੰਘ ਅਮਲੋਹ,ਜਰਨੈਲ ਸਿੰਘ ਮਾਜਰੀ, ਬਲਦੇਵ ਸਿੰਘ ਭੰਗੂ,ਵਿਨੋਦ ਗੁੱਜਰ, ਕੁਲਵਿੰਦਰ ਸਿੰਘ ਭੰਗੂ, ਡਾ ਅਰਜੁਨ ਸਿੰਘ,ਜਥੇਦਾਰ ਨਾਜ਼ਰ ਸਿੰਘ ਮੰਡੀ, ਚਰਨਜੀਤ ਚੰਨਾਂ,ਕੌਸਲਰ ਸੋਮਨਾਥ ਅਜਨਾਲੀ,ਰਾਜੀਵ ਸਿੰਗਲਾ,ਬਹਾਦਰ ਸਿੰਘ ਹੈਬਤਪੁਰ, ਕੁਲਦੀਪ ਸਿੰਘ ਮਛਰਾਈ,ਕਮਲ ਵੜੈਚ, ਸੱਤਪਾਲ ਸੱਤਾ,ਗੋਰਾ ਅਜਨਾਲੀ, ਹਰਪਿੰਦਰ ਸਿੰਘ ਭੂਰਾ,ਕੇਵਲ ਖਾ ਧਰਮਗੜ,ਕਾਲਾ ਗੋਸਲ,ਪਾਲ ਸਿੰਘ ਖੁੰਮਣਾ, ਸੁਰਜੀਤ ਸਿੰਘ ਬਰੌਗਾ, ਚਮਕੌਰ ਸਿੰਘ ਤੰਦਾਬੱਧਾ,ਕਾਲਾ ਅਰੌੜਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕਾ ਅਮਲੋਹ ਦੇ ਵਰਕਰ ਤੇ ਆਗੂ ਮੌਜੂਦ ਸਨ।

