ਅੰਮ੍ਰਿਤਸਰਪੰਜਾਬ

ਖ਼ਾਲਸਾ ਕਾਲਜ ਵਿਖੇ ਕੈਮਿਸਟਰੀ ਵਿਭਾਗ ਦੇ ਐਚ. ਓ. ਡੀ. ਵਜੋਂ ਡਾ. ਅਮਿਤ ਆਨੰਦ ਨੇ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 3 ਅਗਸਤ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖਾਲਸਾ ਕਾਲਜ ਦੇ 109 ਸਾਲਾਂ ਪੁਰਾਣੇ ਵੱਕਾਰੀ ਪੋਸਟ ਗ੍ਰੈਜੂਏਟ ਕੈਮਿਸਟਰੀ ਵਿਭਾਗ ਦੇ ਮੁਖੀ ਵਜੋਂ ਡਾ. ਅਮਿਤ ਆਨੰਦ ਨੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਮੌਜ਼ੂਦਗੀ ’ਚ ਅਹੁੱਦਾ ਸੰਭਾਲਿਆ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਡਾ. ਅਮਿਤ ਆਨੰਦ ਨੂੰ ਨਿੱਘੀ ਵਧਾਈ ਦਿੰਦਿਆਂ ਸੰਸਥਾ ਲਈ ਉਨ੍ਹ੍ਹਾਂ ਦੀਆਂ 20 ਸਾਲਾਂ ਦੀਆਂ ਸਮਰਪਿਤ ਸੇਵਾਵਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਡਾ. ਆਨੰਦ ਦੇ ਜ਼ਿਕਰਯੋਗ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਅਤੇ ਮੁਹਾਰਤ ਕੈਮਿਸਟਰੀ ਵਿਭਾਗ ਦੇ ਅਕਾਦਮਿਕ ਮਾਹੌਲ ਨੂੰ ਵਧਾਏਗੀ, ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ’ਤੇ ਸਥਾਈ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਕਾਲਜ ’ਚ ਡਾ. ਆਨੰਦ ਦਾ ਸਫ਼ਰ ਸਤੰਬਰ 2004 ’ਚ ਸ਼ੁਰੂ ਹੋਇਆ,

ਜਦੋਂ ਉਹ ਆਰਗੈਨਿਕ ਕੈਮਿਸਟਰੀ ’ਚ ਸਹਾਇਕ ਪ੍ਰੋਫੈਸਰ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਕਾਲਜ ’ਚ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ ਅਤੇ ਇੱਕ ਉੱਘੇ ਅਕਾਦਮਿਕ ਦੇ ਨਾਲ-ਨਾਲ ਖੋਜਕਰਤਾ ਵਜੋਂ ਮਾਨਤਾ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਡਾ. ਆਨੰਦ ਨੂੰ ਅਕਾਦਮਿਕ ਲੈਂਡਸਕੇਪ ’ਚ ਸ਼ਾਨਦਾਰ ਯੋਗਦਾਨ ਲਈ ਸਾਲ 2020-21 ਲਈ ‘ਬੈਸਟ ਟੀਚਰ ਐਵਾਰਡ’ ਨਾਲ ਵੀ ਨਿਵਾਜਿਆ ਗਿਆ। ਇਸ ਸਮਾਗਮ ’ਚ ਡਾ. ਤਮਿੰਦਰ ਸਿੰਘ, ਡੀਨ ਅਕਾਦਮਿਕ, ਰਜਿਸਟਰਾਰ, ਡਿਪਟੀ ਰਜਿਸਟਰਾਰ ਦੇ ਨਾਲ-ਨਾਲ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਸਮੂਹ ਮੁਖੀ , ਵਿਭਾਗ ਫੈਕਲਟੀ ਆਦਿ ਪਤਵੰਤੇ ਹਾਜ਼ਰ ਸਨ, ਜਿਨ੍ਹਾਂ ਨੇ ਡਾ. ਆਨੰਦ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਡਾ. ਆਨੰਦ ਰਸਾਇਣ ਵਿਭਾਗ ਦੇ ਮੁਖੀ ਵਜੋਂ ਇਸ ਨਵੇਂ ਅਧਿਆਏ ਦੀ ਸ਼ੁਰੂਆਤ ਕਰਨ ਉਪਰੰਤ ਅਕਾਦਮਿਕ ਉੱਤਮਤਾ ਦੀਆਂ ਨਵੀਆਂ ਉਚਾਈਆਂ ਨੂੰ ਪਛਾੜਨ ’ਚ ਖਰੇ ਉਤਰਣਗੇ।

Leave a Reply

Your email address will not be published. Required fields are marked *