ਪੰਜਾਬਪਟਿਆਲਾ

ਘਨੌਰ ਵਿਖੇ ਡੈਂਗੂ ਰੋਕੂ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ

ਘਨੌਰ (ਰਮਨਦੀਪ/ਮਧੂਸਾਰ ਬਿਊਰੋ) ਅੱਜ ਘਨੌਰ ਵਿਖੇ ਸਿਵਲ ਸਰਜਨ ਮੈਡਮ ਰੁਮਿੰਦਰ ਕੌਰ ਜੀ ਦੇ ਹੁਕਮਾਂ ਅਨੁਸਾਰ ਤੇ ਸੀਨੀਅਰ ਮੈਡੀਕਲ ਅਫਸਰ ਡਾ ਰਜਨੀਤ ਕੌਰ ਰੰਧਾਵਾ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਪੁਲਿਸ ਸਟੇਸ਼ਨ ਘਨੌਰ ਵਿਖੇ ਡੈਂਗੂ ਰੋਕੂ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਸਿਹਤ ਮੁਲਾਜ਼ਮਾਂ ਵੱਲੋਂ ਦੱਸਿਆ ਗਿਆ ਕਿ ਡੈਂਗੂ ਬੁਖਾਰ ਮਾਦਾ ਐਡਜਏਜਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਹ ਮੱਛਰ ਦਿਨ ਵੇਲੇ ਕੱਟਦਾ ਹੈ ,ਦੋ ਫੁੱਟ ਤੋਂ ਉੱਪਰ ਨਹੀਂ ਉੱਡਦਾ, ਅਤੇ ਦੋ ਸੋ ਮੀਟਰ ਤੱਕ ਦਾ ਪੈਂਡਾ ਤੈਅ ਕਰ ਸਕਦਾ ਹੈ । ਅਤੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ ਇਸ ਦੇ ਇੱਕ ਵਾਰ ਕੱਟਣ ਨਾਲ 15 ਤੋਂ 20ਦਿਨਾਂ ਬਾਅਦ ਬੁਖਾਰ ਹੋ ਜਾਂਦਾ ਹੈ ,

ਜਿਸ ਕਾਰਨ ਸਰੀਰ ਵਿੱਚ ਵਾਈਟ ਬਲੱਡ ਸੈੱਲ ਘੱਟ ਜਾਂਦੇ ਹਨ । ਇਸ ਲਈ ਸਾਨੂੰ ਆਪਣੇ ਪੂਰੇ ਸਰੀਰ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਸਟੋਰ ਕਿਤੇ ਪਾਣੀ ਨੂੰ ਕੱਜ ਕੇ ਰੱਖਣਾ ਚਾਹੀਦਾ ਹੈ ਟੋਇਆਂ ਵਿੱਚ ਖੜੇ ਪਾਣੀ ਵਿੱਚ ਮਿੱਟੀ ਪਾ ਕੇ ਪੂਰ ਦੇਣਾ ਚਾਹੀਦਾ ਹੈ। ਨਾਲੀਆਂ ਵਿੱਚ ਮਗਲੈਲ ਤੇਲ ਪਾ ਦੇਣਾ ਚਾਹੀਦਾ ਹੈ ਇਸ ਤੋਂ ਇਲਾਵਾ ਸਿਹਤ ਡਿਪਾਰਟਮੈਂਟ ਵੱਲੋਂ ਹਰ ਸ਼ੁੱਕਰਵਾਰ ਨੂੰ ਡ੍ਰਾਇਡੇ ਮਨਾਇਆ ਜਾਂਦਾ ਹੈ ਜਿਸ ਵਿੱਚ ਘਰ ਵਿੱਚ ਪਏ ਪਾਣੀ ਦੇ ਸਟੋਰ ਕਰਨ ਦੇ ਕੰਟੇਨਰ ਜਾਂ ਆਲੇ-ਦੁਆਲੇ ਕੋਈ ਟਾਇਰ ਜਾਂ ਬਰਸਾਤੀ ਪਾਣੀ ਨੂੰ ਕੱਢਿਆ ਜਾਂਦਾ ਹੈ ਤਾਂ ਕਿ ਮੱਛਰ ਦੇ ਜੀਵਨ ਚੱਕਰ ਨੂੰ ਰੋਕਿਆ ਜਾ ਸਕੇ। ਇਸ ਮੌਕੇ ਐਮ ਪੀ ਐਸ ਹਰੀਸ਼ ਭੱਟ, ਸਤਨਾਮ ਸਿੰਘ ਐਮਪੀ ਐਚ ਡਬਲਿਊ , ਸੁਖਵਿੰਦਰ ਸਿੰਘ ਐਮ ਪੀ ਐਚ ਡਬਲਿਊ , ਅਰਸ਼ਦੀਪ ਸਿੰਘ ਬਰੀਡਿੰਗ ਚੈੱਕਰ , ਆਸ਼ਾ ਵਰਕਰ ਬਲਵਿੰਦਰ ਕੌਰ, ਐਸ਼ ਆਈ ਰਮਨ ਕੁਮਾਰ, ਤਰਸੇਮ ਸਿੰਘ, ਤੇ ਪੁਲਿਸ ਸਟੇਸ਼ਨ ਦਾ ਸਾਰਾ ਸਟਾਫ਼ ਮਜਦੂਦ ਸੀ।

Leave a Reply

Your email address will not be published. Required fields are marked *