ਪਟਿਆਲਾ

ਗੁਰੂ ਦੇ ਬਾਗ ਵਿੱਚ ਪੌਦੇ ਲਗਾਏ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਤ੍ਰਿਪੜੀ ਪਟਿਆਲਾ ਅਤੇ ਪਤਾਜਲੀ ਯੋਗ ਸੇਵਾ ਸਮਿਤੀ ਪਟਿਆਲਾ ਵਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਫੋਕਲ ਪੁਆਇੰਟ ਵਿਖੇ ਗੁਰੂ ਕੇ ਬਾਗ ਵਿੱਚ ਵਣ ਮਹਾ ਉਤਸਵ ਪੋ੍ਰਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨ ਰਿਟਾਇਰਡ ਜਿਲਾ ਖਜਾਨਾ ਅਫਸਰ ਫਕੀਰ ਚੰਦ ਸ਼ਰਮਾ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਰਾਜੇਸ਼ ਕੌਲ ਨੇ ਸ਼ਿਰਕਤ ਕੀਤੀ। ਕਲੱਬ ਦੇ ਸੰਸਥਾਪਕ ਇੰਜੀ: ਆਕਰਸ਼ ਸ਼ਰਮਾ ਨੇ ਆਖਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪਿੱਪਲ, ਨਿੰਮ ਅਤੇ ਬੋਹੜ ਦੀ ਤ੍ਰਿਵੇਣੀ ਲਗਾ ਕੇ ਵਣ ਮਹਾਉਤਸਵ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਅੱਜ ਜੜੀ ਬੂਟੀ ਦਿਵਸ ਮੌਕੇ ਪਤਾਂਜਲੀ ਸੇਵਾ ਸਮਿਤੀ ਦੇ ਸਹਿਯੋਗ ਨਾਲ ਫੱਲਦਾਰ, ਛਾਂਦਾਰ ਅਤੇ ਮੈਡੀਸਨ ਪਲਾਂਟ ਲਗਾਏ।

ਉਹਨਾਂ ਇਹ ਵੀ ਆਖਿਆ ਕਿ ਗਲੋਬਲ ਵਾਰਮਿੰਗ ਦਾ ਖਤਰਾ ਪੂਰੇ ਵਿਸ਼ਵ ਵਿੱਚ ਵੱਧ ਚੁੱਕਾ ਹੈ, ਇਸ ਲਈ ਕੁਦਰਤ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਪੌਦੇ ਲਗਾਉਣਾ, ਜਲ ਬਚਾਉਣਾ ਅਤੇ ਪਲਾਸਟਿਕ ਦੀ ਵਰਤੋ ਨਾ ਕਰਨਾ ਬਾਰੇ ਜਾਗਰੂਕ ਹੋਣ ਦੀ ਲੋੜ ਹੈ। ਜੇਕਰ ਅਸੀਂ ਹੁਣ ਵੀ ਕੁਦਰਤ ਨੂੰ ਬਚਾਉਣ ਲਈ ਪਹਿਲਕਦਮੀ ਨਾ ਕੀਤੀ ਅਤੇ ਪੌਦੇ ਨਾ ਲਗਾਏ ਤਾਂ ਇੲਸ ਦੇ ਨਤੀਜੇ ਮਾਨਵਤਾ ਲਈ ਖਤਰਨਾਕ ਹੋਣਗੇ। ਮੁੱਖ ਮਹਿਮਾਨ ਰਾਜੇਸ਼ ਕੌਲ ਨੇ ਵੀ ਬੋਲਦਿਆਂ ਆਖਿਆ ਕਿ ਪੌਦੇ ਲਗਾਉਣ ਨਾਲ ਸਾਡੀ ਜਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਸਗੋਂ ਸਾਨੂੰ ਲਗਾਏ ਹੋਏ ਪੌਦਿਆਂ ਨੂੰ ਬਚਾਉਣ ਅਤੇ ਉਹਨਾਂ ਨੂੰ ਸੀਚਣ ਦੀ ਲੋੜ ਹੈ ਤਾਂ ਹੀ ਲਗਾਏ ਗਏ ਪੌਦੇ ਇੱਕ ਰੁੱਖ ਬਣ ਸਕਣਗੇ। ਤਸਵੀਰ ਵਿੱਚ : ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਅਤੇ ਪਤਾਂਜਲੀ ਯੋਗ ਸੇਵਾ ਸਮਿਤੀ ਵਲੋਂ ਜੜੀ ਬੂਟੀ ਦਿਵਸ ਮੌਕੇ ਗੁਰੂ ਕੇ ਬਾਗ ਵਿੱਚ ਪੌਦੇ ਲਗਾਉਂਦੇ ਹੋਏ ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ, ਰਾਮ ਜੀ ਦਾਸ, ਫਕੀਰ ਚੰਦ ਸ਼ਰਮਾ, ਰਾਜੇਸ਼ ਕੌਲ, ਅਤੇ ਹੋਰ ਮੈਂਬਰ।

Leave a Reply

Your email address will not be published. Required fields are marked *