ਪਟਿਆਲਾ

ਮਾਜਰੀ ਅਕਾਲੀਆਂ ਦੇ ਬੱਚਿਆਂ ਨੂੰ ਨਸ਼ਿਆਂ ਸਿਹਤ ਸੁਰੱਖਿਆ ਬਚਾਉ ਬਾਰੇ ਜਾਗਰੂਕ ਕੀਤਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਿੰਡਾਂ ਦੇ ਬੱਚਿਆਂ ਅਤੇ ਨੋਜਵਾਨਾਂ ਨੂੰ ਸਿਹਤ ਤਦੰਰੁਸਤੀ ਸੁਰੱਖਿਆ ਸਨਮਾਨ ਆਪਣੇ ਬਚਾਅ ਅਤੇ ਸੰਕਟ ਸਮੇਂ ਪੁਲਿਸ ਐਂਬੂਲੈਂਸ ਫਾਇਰ ਬ੍ਰਿਗੇਡ ਦੀ ਮਦਦ ਦੀ ਜਾਣਕਾਰੀ ਦਿਲਵਾਉਣ ਹਿੱਤ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਪਟਿਆਲਾ ਡਾਕਟਰ ਅਰਚਨਾ ਮਹਾਜਨ ਜੀ ਅਤੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀਮਤੀ ਹਰਿੰਦਰ ਕੌਰ, ਅਤੇ ਡਿਪਟੀ ਡੀ ਹੈ ਓ ਸੰਕੈਡਰੀ ਜੀ ਦੇ ਪ੍ਰਸ਼ੰਸਾਯੋਗ ਉਪਰਾਲੇ ਹਨ ਕਿਉਂਕਿ ਅਕਸਰ ਪਿੰਡਾਂ ਦੇ ਵਿਦਿਆਰਥੀ ਅਤੇ ਅਧਿਆਪਕ ਅਜਿਹੇ ਮਹੱਤਵਪੂਰਨ ਵਿਸ਼ਿਆਂ ਦੀ ਜਾਣਕਾਰੀ ਤੋਂ ਬਾਂਝੇ ਰਹਿੰਦੇ ਹਨ , ਇਹ ਵਿਚਾਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਗੁਰਦੀਪ ਸਿੰਘ , ਸਰਕਾਰੀ ਐਲੀਮੈਂਟਰੀ ਸਕੂਲ ਮਾਜਰੀ ਅਕਾਲੀਆਂ ਨੇ ਦਿੱਤੀ ਜਦੋਂ ਪਟਿਆਲਾ ਤੋਂ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਸ੍ਰੀ ਕਾਕਾ ਰਾਮ ਵਰਮਾ ਜੀ ਨੇ ਪਿੰਡ ਵਿਖੇ ਪਹੁੰਚਕੇ ਵਿਦਿਆਰਥੀਆਂ ਅਧਿਆਪਕਾਂ ਅਤੇ ਪਿੰਡ ਵਾਸੀਆਂ ਨੂੰ ਨਸ਼ਿਆਂ ਅਪਰਾਧਾਂ, ਸੰਕਟ ਸਮੇਂ ਪੁਲਿਸ ਐਂਬੂਲੈਂਸ ਫਾਇਰ ਬ੍ਰਿਗੇਡ ਦੀ ਸੇਵਾਵਾਂ ਲੈਣ ਲਈ 112/181/108 ਅਤੇ 101 ਨੰਬਰਾਂ ਅਤੇ ਸਾਈਬਰ ਸੁਰੱਖਿਆ ਦੇ ਨੰਬਰ 1930 ਬਾਰੇ ਜਾਣਕਾਰੀ ਦਿੱਤੀ।

ਸ਼੍ਰੀ ਕਾਕਾ ਰਾਮ ਵਰਮਾ ਨੇ ਬੱਚਿਆਂ ਨੂੰ ਬਹੁਤ ਰੌਚਕ ਅਤੇ ਗਿਆਨ ਵਧਾਉਣ ਦੇ ਢੰਗ ਤਰੀਕੇ ਨਾਲ ਭਾਰਤ ਰਤਨ ਡਾਕਟਰ ਏ ਪੀ ਜੇ ਅਬਦੁਲ ਕਲਾਮ ਸਾਹਿਬ, ਉਡਣ ਸਿੰਘ ਸਰਦਾਰ ਮਿਲਖਾਂ ਸਿੰਘ, ਅਤੇ ਕਈ ਹੋਰ ਮਹਾਨ ਸ਼ਖਸੀਅਤਾਂ ਵਲੋਂ ਆਪਣੇ ਯੋਗ ਅਧਿਆਪਕਾਂ ਦੀ ਅਗਵਾਈ ਅਤੇ ਮਾਪਿਆਂ ਦੀ ਸਹਾਇਤਾ ਨਾਲ ਬਚਪਨ ਅਤੇ ਜਵਾਨੀ ਵਿੱਚ ਕੀਤੀ ਸਖ਼ਤ ਮਹਿਨਤ ਇਮਾਨਦਾਰੀ, ਆਗਿਆ ਪਾਲਣ, ਭੋਜ਼ਨ ਸਿੱਖਿਆ ਸੰਸਥਾਵਾਂ ਮਾਪਿਆਂ ਪ੍ਰਤੀ ਵਫ਼ਾਦਾਰੀ ਅਤੇ ਚੰਗੀ ਸਿਹਤ, ਤਦੰਰੁਸਤੀ, ਪਰਿਵਾਰਕ ਮੈਂਬਰਾਂ ਦੇ ਸਨਮਾਨ, ਅਧਿਆਪਕਾਂ ਦੀ ਗੱਲਾਂ ਵਿਚਾਰ ਬਹੁਤ ਧਿਆਨ ਨਾਲ ਸਮਝਣ, ਨਸ਼ਿਆਂ ਅਪਰਾਧਾਂ ਅਤੇ ਮਨੁੱਖੀ ਸਮਗਲਿੰਗ ਤੋਂ ਬਚਣ, ਸਖ਼ਤ ਮਹਿਨਤ ਸਬਰ ਸ਼ਾਂਤੀ ਹਮਦਰਦੀ ਨਿਮਰਤਾ ਸ਼ਹਿਣਸ਼ੀਲਤਾ ਅਨੁਸ਼ਾਸਨ ਅਤੇ ਸੰਤੁਲਿਤ ਭੋਜਨ ਪਾਣੀ ਹਵਾਵਾਂ ਕਸਰਤਾਂ ਸੈਰ ਯੋਗਾ ਹੱਸਣਾ ਨਚਣਾ ਟੱਪਣਾ ਦੋੜਣ ਦੇ ਲਾਭਾਂ ਬਾਰੇ ਦੱਸਿਆ। ਬੱਚਿਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਖੇਡਾਂ ਅਤੇ ਦੂਸਰੇ ਮੁਕਾਬਲਿਆਂ ਵਿੱਚ ਹੁੰਮ ਹੁੰਮਾ ਕੇ ਪੂਰੀ ਤਿਆਰੀ ਕਰਕੇ ,ਆਤਮ ਵਿਸ਼ਵਾਸ ਹੌਸਲੇ ਨਾਲ ਭਾਗ ਲੈਣ ਅਤੇ ਆਪਣੇ ਗਿਆਨ ਵਧਾਉਣ ਲਈ ਚੰਗੀਆਂ ਕਿਤਾਬਾਂ ਜ਼ਰੂਰ ਪੜਦੇ ਰਹਿਣ ਅਤੇ ਮੋਬਾਈਲ ਦੀ ਵਰਤੋ ਆਪਣੇ ਗਿਆਨ ਵਧਾਉਣ ਲਈ ਕਰਨ‌ਤਾਂ ਜ਼ਿੰਦਗੀ ਵਿੱਚ ਸਫਲਤਾਵਾਂ ਸਨਮਾਨ ਖੁਸ਼ੀਆਂ ਸ਼ੋਹਰਤ ਅਨੰਦ ਸਤੁੰਸ਼ਟੀ ਜ਼ਰੂਰ ਮਿਲਦੇ ਹਨ। ਬੱਚਿਆਂ ਨੂੰ ਆਕੜ ਜ਼ਿੱਦ ਗੁੱਸੇ ਲਾਲਚ ਹੇਰਾਫੇਰੀਆਂ ਬੇਇਮਾਨੀਆ ਲੜਾਈ ਝਗੜਿਆਂ ਲੁਟਾਖੋਹਾ ਅਤੇ ਫਾਸਟ ਫੂਡ ਜੰਕ ਫੂਡ ਕੋਲਡ ਡਰਿੰਕ ਤੋਂ ਬਚਣ ਲਈ ਕੈਦੀਆਂ, ਨਸ਼ਈ , ਬਿਮਾਰ ਬੱਚਿਆਂ ਨੌਜਵਾਨਾਂ ਅਤੇ ਵਿਦੇਸ਼ਾਂ ਵਿੱਚ ਰੁਲਦੇ ਨੌਜਵਾਨਾਂ ਦੀ ਦੁਰਦਸ਼ਾ ਬਾਰੇ ਦੱਸਿਆ। ਸ਼੍ਰੀਮਤੀ ਗੁਰਦੀਪ ਕੌਰ, ਮੁੱਖ ਅਧਿਆਪਕਾਂ, ਦੂਸਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ, ਸਿੱਖਿਆ ਮੰਤਰੀ, ਜ਼ਿਲੇ ਦੇ ਸਿੱਖਿਆ ਅਫਸਰਾਂ ਅਤੇ ਸ੍ਰੀ ਕਾਕਾ ਰਾਮ ਵਰਮਾ ਜੀ ਦੇ ਧੰਨਵਾਦ ਕੀਤੇ। ਪੰਜ ਬੱਚਿਆਂ ਨੂੰ ਮੈਡਲ ਅਤੇ ਕੁੱਝ ਬੱਚਿਆਂ ਨੂੰ ਪੈਨ ਇਨਾਮ ਵਜੋਂ ਦੇਕੇ ਹੋਂਸਲਾ ਅਫ਼ਜ਼ਾਈ ਕੀਤੀ।

Leave a Reply

Your email address will not be published. Required fields are marked *