ਮੁਲਾਜਮ ਮੰਗਾ ਨੂੰ ਲੇਕੇ ਚੱਪੜਚਿੱੜੀ ਮੋਹਾਲੀ ਤੋ ਚੱਲਿਆ ਜੱਥਾ ਮਾਰਚ ਦਾ ਪਟਿਆਲਾ ਵਿਖੇ ਅਕਾਸ ਗੁੱਜਦੇ ਨਾਹਰਿਆ ਨਾਲ ਕੀਤਾ ਭਾਰਵਾ ਸਵਾਗਤ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਇਥੇ ਮੁਲਾਜਮਾਂ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1406/22-ਬੀ) ਵਲੋਂ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਅਤੇ ਕੇਦਰੀਂ ਸਰਕਾਰ ਦੇ ਮੁਲਾਜ਼ਮਾਂ ਅਤੇ ਕਾਮਿਆਂ ਦੀ ਕੰਨਵੈਨਸਨ ਦੇ ਸਾਝੇਂ ਸੱਦੇ ਤੇ ਮੁਲਾਜ਼ਮਾਂ ਦੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ 9 ਅਗਸਤ ਨੂੰ ਜਥੇਬੰਦੀ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਚਾਹਲ ਤੇ ਗੁਰਬਿੰਦਰ ਸਿੰਘ ਚੰਡੀਗੜ ਦੀ ਅਗਵਾਈ ਹੇਠ ।ਚੱਪੜਚਿੜੀ ( ਮੁਹਾਲੀ) ਤੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਚੱਲਿਆ ਜੱਥਾ ਮਾਰਚ ਫਤਿਹਗੜ੍ਹ ਸਾਹਿਬ ਤੋਂ ਸਰਹੰਦ ਹੁੰਦੇ ਹੋਏ ਭਾਖੜਾ ਮੇਨ ਲਾਇਨ ਕੰਪਲੈਕਸ ਪਟਿਆਲਾ ਪੋਹਚੇਆ ।ਪਟਿਆਲਾ ਵਿਖੇ ਲਖਵਿੰਦਰ ਸਿੰਘ ਖਾਨਪੁਰ ,ਨਾਥ ਸਿੰਘ ,ਗੁਰਿੰਦਰ ਸਹੋਤਾ,ਤੇਜਿੰਦਰ ਸਿੰਘ,ਪਰਮਜੀਤ ਸਿੰਘ, ਹਿੱਮਤ ਸਿੰਘ,ਭਜਨ ਸਿੰਘ ਲੰਗ, ਨਰੇਸ ਸਿੰਘ ,ਤਰਸੇਮ ਸਿੰਘ,ਭਿੰਦਰ ਘੱਗਾ,ਤੇ ਦੀ ਅਗਵਾਈ ਹੇਠ ਜੱਥੇ ਦਾ ਭਰਵਾ ਸਵਾਗਤ ਕੀਤਾ ਗਿਆ ਤੇ ਸਾਥੀਆ ਸਮੇਤ ਅਕਾਸ ਗੁਜਦੇ ਨਾਹਰੇ ਮਾਰਦੇ ਹੋਏ ਮਿੱਨੀ ਸਕੱਤਰੇਤ ਹੁੰਦੇ ਹੋਏ ਨਾਭੇ ਵੱਲ ਕੁੱਚ ਕੀਤਾ
ਨਾਭਾ ਵਿਖੇ ਜਸਵਿੰਦਰ ਸੋਜਾ, ਚਮਕੋਰ ਧਾਰੋਕੀ,ਕਰਮ ਸਿੰਘ ,ਗੁਰਜੰਟ ਸਿੰਘ ਅਮਰਿੰਦਰ ਸਿੰਘ ਨਾਭਾ,ਕੋਰ ਸਿੰਘ ,ਜਗਤਾਰ ਸਿੰਘ ਸਾਹਪੁਰ, ਤੇ ਮਾਸਟਰ ਜਸਪ੍ਰੀਤ ਭਾਟੀਆ, ਗੁਰਜੀਤ ਸਿੰਘ, ਤੇ ਦੀ ਅਗਵਾਈ ਹੇਠ ਜੱਥੇ ਭਰਵਾ ਸਵਾਗਤ ਕੀਤਾ। ਜੱਲਸਾ ਕਰਦੇ ਹੋਏ ਸੰਗਰੂਰ ਦੇ ਇੱਤਹਾਸਕ ਨਗਰ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦੇ ਬੁੱਤ ਵੱਲ ਨੂੰ ਕੁੱਚ ਕੀਤਾ। ਜੱਥਾ ਮਾਰਚ ਦੀਆ ਪ੍ਰਮੁੱਖ ਮੰਗਾਂ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨੀ,ਮਾਣਭੱਤਾ ਅਤੇ ਇੰਨਸੈਟਿਵ ਤੇ ਕੰਮ ਕਰਦੇ ਵਰਕਰਾਂ ਦੇ ਭੱਤੇ ਵਿੱਚ ਮਹਿੰਗਾਈ ਅਨੁਸਾਰ ਤਰਕ ਸੰਗਤ ਵਾਧਾ ਕਰਨਾ,ਲੰਬੇ ਸਮੇਂ ਤੋਂ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਹਰ ਤਰਾਂ ਦੇ ਕੱਚੇ ਕਾਮੇ ਰੈਗੂਲਰ ਸਕੇਲਾ ਤੇ ਪੱਕੇ ਕੀਤੇ ਜਾਣ, ਪੈਨਸ਼ਨਰਾਂ ਦੀ ਪੈਨਸ਼ਨ 2.59 ਦੇ ਗੁਣਾਕ ਨਾਲ ਰਿਵਾਇਜ ਕੀਤੀ ਜਾਵੇ। ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਰੈਗੂਲਰ ਸਕੇਲਾ ਤੇ ਭਰਤੀ ਰਾਹੀ ਪੂਰਾ ਕੀਤਾ ਜਾਵੇ, ਵਿਭਾਗਾਂ ਦਾ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ। ਪਰੋਬੇਸ਼ਨ ਪੀਰੀਅਡ ਦੌਰਾਨ ਸੇਵਾਵਾਂ ਨੂੰ ਹਰ ਤਰ੍ਹਾਂ ਦੇ ਲਾਭਾ ਲਈ ਗਿਣੀਆ ਜਾਵੇ ਆਦਿ ਮੁਲਾਜ਼ਮ ਮੰਗਾ ਤੁਰੰਤ ਪ੍ਰਵਾਨ ਕੀਤੀਆ ਜਾਣ। ਅੱਜ ਦੇ ਜੱਥਾ ਮਾਰਚ ਨੂੰ ਗੀਤ ਸਿੰਘ ,ਪਰਕਾਸ ਸਿੰਘ,ਵਿਪਨ ਪਰਸਾਦ ਦਿਆਲ ਸਿੰਘ ਸੰਧੂ,ਹਰਮੇਸ ਸਿੰਘ ,ਕਸਮੀਰ ਸਿੰਘ,ਸੁੱਖਦੇਵ ਸਿੰਘ, ਨਰਿੰਦਰਪਾਲ,ਬਾਬੂ ਸਿੰਘ, ਪ੍ਰਗਟ ਸਿੰਘ,ਮਲਕੀਤ ਸਿੰਘ, ਗੁਰਦੀਪ ਸਿੰਘ, ਸੁੱਖਵਿੰਦਰ ਸਿੰਘ, ਵਿਕਾਸ ਸਹਿਗਲ,ਇੱਕਵਾਲ ਸਿੰਘ ਹਾਜਰ ਹੋਏ।

