ਪੀਏਮ ਆਵਾਸ ਯੋਜਨਾ ਦੇ ਤਹਿਤ ਸੂਬੇ ਵਿਚ ਦਿੱਤੀ 898 ਕਰੋੜ ਦੀ ਸਹਾਇਤਾ – ਮਨੋਹਰ ਲਾਲ
ਜਲਦੀ ਹੀ ਮੁੱਖ ਮੰਤਰੀ ਆਵਾਸ ਯੋਜਨਾ ਲਿਆਈ ਜਾਵੇਗੀ, ਇਕ ਲੱਖ ਪਰਿਵਾਰਾਂ ਨੂੰ ਮਿਲੇਗਾ ਲਾਭ
ਪੀਏਕ ਆਵਾਸ ਯੋਜਨਾ ਦੀ ਤੀਜੀ ਕਿਸਤ 31 ਅਗਸਤ ਤਕ ਜਾਰੀ ਕਰਨ ਦਾ ਐਲਾਨ
ਚੰਡੀਗੜ੍ਹ, 12 ਅਗਸਤ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਦੇ ਜਿਨ੍ਹਾਂ ਸ਼ਹਿਰਾਂ ਵਿਚ ਗਰੀਬ ਪਰਿਵਾਰਾਂ ਦੇ ਕੋਲ ਆਪਣੇ ਮਕਾਨ ਨਹੀਂ ਹਨ ਉਨ੍ਹਾਂ ਨੂੰ ਪਲਾਟ ਜਾਂ ਫਲੈਟ ਮਹੁਇਆ ਕਰਵਾਉਣ ਲਈ ਸਰਵੇ ਕੀਤਾ ਜਾਵੇਗਾ। ਇਸ ਦੇ ਲਈ ਜਲਦਹੀ ਹੀ ਮੁੱਖ ਮੰਤਰੀ ਆਵਾਸ ਯੋਜਨਾ ਲਿਆਈ ਜਾਵੇਗੀ ਜਿਸ ਦੇ ਤਹਿਤ ਇਕ ਲੱਖ ਪਰਿਵਾਰਾਂ ਨੂੰ ਲਾਭ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਜਿਨ੍ਹਾਂ ਪਰਿਵਾਰਾਂ ਨੂੰ ਪੀਏਮ ਆਵਾਸ ਯੋਜਨਾ ਸ਼ਹਿਰੀ ਦੀ 50 ਹਜਾਰ ਰੁਪਏ ਦੀ ਤੀਜੀ ਕਿਸਤ ਨਹੀਂ ਮਿਲੀ ਹੈ ਉਹ 31 ਅਗਸਤ ਤਕ ਜਾਰੀ ਕਰ ਦਿੱਤੀ ਜਾਵੇਗੀ। ਇਸ ਤੋਂ ਲਗਭਗ 15 ਹਜਾਰ ਪਰਿਵਾਰਾਂ ਨੂੰ ਫਾਇਦਾ ਹੋਵੇਗਾ।
ਮੁੱਖ ਮੰਤਰੀ ਅੱਜ ਵਿਸ਼ੇਸ਼ ਚਰਚਾ ਪ੍ਰੋਗ੍ਰਾਮ ਤਹਿਤ ਯਮੁਨਾਨਗਰ ਦੇ ਰਾਦੌਰ ਤੋਂ ਓਡਿਓ ਕਾਨਫ੍ਰੈਸਿੰਗ ਰਾਹੀਂ ਪੀਏਮ ਆਵਾਸ ਯੋਜਨਾ ਦੇ ਲਾਭਕਾਰਾਂ ਨਾਲ ਸਿੱਧਾ ਸੰਵਾਦ ਕਰ ਰਹੇ ਸਨ। ਇਸ ਮੌਕੇ ‘ਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ ਵੀ ਵਿਸ਼ੇਸ਼ ਚਰਚਾ ਪ੍ਰੋਗ੍ਰਾਮ ਵਿਚ ਵਰਚੂਅਲੀ ਜੁੜੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਹਰ ਗਰੀਬ ਤੇ ਜਰੂਰਤਮੰਦ ਲੋਕਾਂ ਦੇ ਸਪਨੇ ਤੇ ਉਮੀਦਾਂ ਨੂੰ ਪੂਰਾ ਕਰਨ ਦਾ ਇਕ ਬਹੁਤ ਮਹਤੱਵਪੂਰਨ ਪ੍ਰੋਗ੍ਰਾਮ ਹੈ। ਇਸ ਦੇ ਤਹਿਤ ਸੂਬੇ ਵਿਚ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿਚ ਆਵਾਸ ਬਨਾਉਣ ਲਈ 898 ਕਰੋੜ ਰੁਪਏ ਦੀ ਰਕਮ ਪ੍ਰਦਾਨ ਕੀਤੀ ਗਈ ਹੈ। ਮੁੱਖ ਮੰਤਰੀ ਨੇ ਜਿਨ੍ਹਾਂ ਲੋਕਾਂ ਨੂੰ ਆਪਣੇ ਸਪਨਿਆਂ ਦਾ ਪੱਕਾ ਮਕਾਨ ਮਿਲਿਆ ਹੈ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਘਰ ਤੁਹਾਡੇ ਬਿਹਤਰ ਭਵਿੱਖ ਦਾ ਨਵਾਂ ਆਧਾਰ ਹੈ। ਇੱਥੋਂ ਤੁਸੀਂ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਅਤੇ ਪਰਿਵਾਰ ਨੂੰ ਨਵੀਂ ਉਚਾਈਆਂ ‘ਤੇ ਲੈ ਕੇ ਆਉਣ। ਅਜਿਹੇ ਪਰਿਵਾਰ ਅੱਗੇ ਵੱਧਣਗੇ ਤਾਂ ਦੇਸ਼ ਤੇ ਸੂਬੇ ਅੱਗੇ ਵਧੇਗਾ। ਉਨ੍ਹਾਂ ਨੇ ਕਿਹਾ ਕਿ ਪੀਏਮ ਆਵਾਸ ਯੋਜਨਾ ਦੇ ਤਹਿਤ ਬਣੇ ਮਕਾਨਾਂ ਵਿਚ ਪਖਾਨੇ, ਨੱਲ ਤੋਂ ਜਲ , ਗੈਸ ਅਤੇ ਬਿਜਲੀ ਕਨੈਕਸ਼ਨ ਵਰਗੀ ਸਹੂਲਤਾਂ ਦੇ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।
ਪੀਏਮ ਆਵਾਸ ਯੋਜਨਾ ਸ਼ਹਿਰੀ ਦੇ ਤਹਿਤ 67649 ਮਕਾਨ ਬਨਾਉਣ ਦਾ ਟੀਚਾ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੇ ਤਹਿਤ 67649 ਮਕਾਨ ਬਨਾਉਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਵਿੱਚੋਂ 14939 ਮਕਾਨ ਬਣਵਾਏ ਜਾ ਚੁੱਕੇ ਹਨ ਅਤੇ 15356 ਮਕਾਨ ਨਿਰਮਾਣਧੀਨ ਹਨ। ਇੰਨ੍ਹਾਂ ‘ਤੇ 522 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਸਿੱਧੇ ਲਾਭਕਾਰਾਂ ਦੇ ਖਾਤੇ ਵਿਚ ਭੈਜੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਖੇਤਰ ਦੇ ਲਈ 2.50 ਲੱਖ ਰੁਪਏ ਦੀ ਆਰਥਕ ਸਹਾਇਤਾ 3 ਕਿਸਤਾਂ ਵਿਚ ਦਿੱਤੇ ਜਾਣ ਦਾ ਪ੍ਰਾਵਧਾਨ ਹੈ। ਇਸ ਵਿਚ ਪਹਿਲੀ ਤੇ ਦੂਜੀ ਕਿਸਤ ਇਕ-ਇਕ ਲੱਖ ਰੁਪਏ ਅਤੇ ਤੀਜੀ ਕਿਸਤ ਵਿਚ 50 ਹਜਾਰ ਰੁਪਏ ਦੀ ਰਕਮ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, 2138 ਪੁਰਾਣੇ ਮਕਾਨਾਂ ਦੇ ਵਿਸਤਾਰ ਲਈ ਵੀ 32 ਕਰੋੜ ਰੁਪਏ ਦੀ ਰਕਮ ਪ੍ਰਦਾਨ ਕੀਤੀ ਗਈ ਹੈ। ਮਕਾਨ ਵਿਸਤਾਰ ਤਹਿਤ 3 ਕਿਸਤਾਂ ਵਿਚ 1.50 ਲੱਖ ਰੁਪਏ ਦੀ ਦਿੱਤੇ ਜਾਣ ਦਾ ਪ੍ਰਾਵਧਾਨ ਹੈ।
ਪੀਏਮ ਆਵਾਸ ਯੋਜਨਾ ਗ੍ਰਾਮੀਣ ਵਿਚ 29440 ਮਕਾਨਾਂ ਦੇ ਨਿਰਮਾਣ ਦੀ ਮੰਜੂਰੀ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਵਿਚ 29440 ਮਕਾਨਾਂ ਦਾ ਨਿਰਮਾਣ ਕਰਨ ਦੀ ਮੰਜੂਰੀ ਪ੍ਰਦਾਨ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 26318 ਮਕਾਨ ਬਣਵਾਏ ਜਾ ਚੁੱਕੇ ਹਨ। ਇੰਨ੍ਹਾਂ ਦੇ ਲਈ 376 ਕਰੋੜ ਰੁਪਏ ਦੀ ਮਦਦ ਕੀਤੀ ਗਈ ਹੈ। ਇਸ ਯੋਜਨਾ ਤਹਿਤ ਗ੍ਰਾਮੀਣ ਖੇਤਰ ਵਿਚ 1.38 ਲੱਖ ਰੁਪਏ ਦੀ ਰਕਮ 3 ਕਿਸਤਾਂ ਵਿਚ ਲਾਭਕਾਰ ਦੇ ਸਿੱਧੇ ਖਾਤੇ ਵਿਚ ਭੈਜੀ ਜਾਂਦੀ ਹੈ। ਇਸ ਵਿਚ ਪਹਿਲੀ ਕਿਸਤ 45 ਹਜਾਰ ਰੁਪਏ, ਦੂਜੀ ਕਿਸਤ 60 ਹਜਾਰ ਰੁਪਏ ਅਤੇ ਤੀਜੀ ਕਿਸਤ ਵਜੋ 33 ਹਜਾਰ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਗਰੀਬਾਂ ਦੇ ਸਪਨਿਆਂ ਨੁੰ ਸਾਕਾਰ ਕਰਨ ਵਿਚ ਮਦਦਗਾਰ ਹੋਣ ਦੇ ਨਾਲ-ਨਾਲ ਇਸ ਬਹੁਤ ਸਾਰੀ ਆਰਥਕ ਗਤੀਵਿਧੀਆਂ ਵੀ ਉਤਪਨ ਹੁੰਦੀਆਂ ਹਨ। ਇਸ ਨਾਲ ਨਿਰਮਾਣ ਕੰਮ ਕਰਨ ਵਾਲਿਆਂ ਨੂੰ ਰੁਜਗਾਰ ਮਿਲਦਾ ਹੈ ਅਤੇ ਬਿਲਡਿੰਗ ਮੈਟੀਰਿਅਲ ਵੇਚਣ ਵਾਲਿਆਂ ਦਾ ਕਾਰੋਬਾਰ ਵੱਧਦਾ ਹੈ।
ਜਰੂਰਤਮੰਦ ਨੂੰ ਘਰ ਦੇਣਾ ਵੀ ਗਰੀਬੀ ਤੋਂ ਕੱਢਣ ਦੀ ਪਹਿਲੀ ਪੌੜੀ
ਮੁੱਖ ਮੰਤਰੀ ਨੈ ਕਿਹਾ ਕਿ ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਉਸ ਦਾ ਆਪਣਾ ਘਰ ਹੋਵੇ ਅਤੇ ਉਸ ਦੇ ਬੱਚਿਆਂ ਦਾ ਜੀਵਨ ਖੁਸ਼ਹਾਲ ਹੋਵੇ। ਸਰਕਾਰ ਦਾ ਯਤਨ ਹੈ ਕਿ ਅਜਿਹੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜਰੂਰਤਮੰਦ ਨੂੰ ਆਪਣਾ ਘਰ ਦੇਣਾ ਵੀ ਗਰੀਬੀ ਤੋਂ ਕੱਢਣ ਦੀ ਪਹਿਲੀ ਪੌੜੀ ਹੈ ਇਸ ਲਈ ਅੰਤੋਂਦੇਯ ਮੁਹਿੰਮ ਵਿਚ ਸੱਭ ਤੋਂ ਗਰੀਬ ਵਿਅਕਤੀ ਦਾ ਉਥਾਨ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ। ਇਸ ਦਿਸ਼ਾ ਵਿਚ ਸਰਕਾਰ ਸੂਬੇ ਦੇ ਹਰ ਗਰੀਬ ਦਾ ਆਪਣਾ ਘਰ ਬਨਵਾਉਣ ਲਈ ਤੇਜੀ ਨਾਲ ਕੰਮ ਕਰ ਰਹੀ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਵੱਖ-ਵੱਖ ਬੋਰਡਾਂ, ਵਿਭਾਗਾਂ ਅਤੇ ਨਿਗਮਾਂ ਵੱਲੋਂ ਚਲਾਈ ਜਾ ਰਹੀ ਸਾਰੀ ਆਵਾਸ ਯੋਜਨਾਵਾਂ ਨੁੰ ਇਕ ਛੱਤ ਦੇ ਹੇਠਾਂ ਲਿਆਉਣ ਲਈ ਆਵਾਸ ਵਿਭਾਗ ਦਾ ਗਠਨ ਕੀਤਾ ਗਿਆ ਹੈ। ਇਹ ਵਿਭਾਗ ਸਾਰੇ ਆਵਾਸ ਯੋਜਨਾਵਾਂ ਨੂੰ ਲਾਗੂ ਕਰਨ ਦੇ ਲਈ ਨੋਡਲ ਏਜੰਸੀ ਵਜੋ ਕੰਮ ਕਰ ਰਿਹਾ ਹੈ। ਸਰਕਾਰ ਦੀ ਯੋਜਨਾਵਾਂ ਅਤੇ ਜਨ ਭਲਾਈਕਾਰੀ ਨੀਤੀਆਂ ਦਾ ਲਾਭ ਸਾਰੇ ਜਰੂਰਤਮੰਦ ਵਿਅਕਤੀਆਂ ਅਤੇ ਅਮਲੀ ਹੱਕਦਾਰ ਲਾਭਕਾਰਾਂ ਨੂੰ ਮਿਲੇ ਇਸ ਸੋਚ ਨੂੰ ਸਾਕਾਰ ਕਰਨ ਲਈ ਸਰਾਕਰ ਹਰ ਸੰਭਵ ਯਤਨ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪੁਰਾਣੀ ਆਵਾਸ ਯੋਜਨਾ ਦਾ ਸੁਧਾਰ ਕਰ ਕੇ ਨਵੀਂ ਸੋਚ ਦੇ ਨਾਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਲਾਗੂ ਕੀਤਾ ਹੈ। ਇਸ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਤੋਂ ਲਾਭਕਾਰਾਂ ਦੇ ਚੋਣ ਤੋਂ ਲੈ ਕੇ ਉਸ ਦੇ ਗ੍ਰਹਿ ਪ੍ਰਵੇਸ਼ ਤਕ ਪੂਰੀ ਪਾਰਦਰਸ਼ਿਤਾ ਨੁੰ ਪ੍ਰਾਕਮਿਕਤਾ ਪ੍ਰਦਾਨ ਕੀਤੀ ਗਈ ਹੈ। ਇਸ ਯੋਜਨਾ ਵਿਚ ਸਵੱਛ ਭਾਰਤ ਮੁਹਿੰਮ ਤਹਿਤ ਬਨਣ ਵਾਲੇ ਪਖਾਨੇ ਦੀ ਸਹੂਲਤ ਵੀ ਗਰੀਬ ਪਰਿਵਾਰਾਂ ਨੂੰ ਮਿਲ ਰਹੀ ਹੈ। ਇਹ ਯੋਜਨਾ ਵਿਸ਼ੇਸ਼ਕਰ ਗ੍ਰਾਮੀਣ ਮਹਿਲਾਵਾਂ ਤੇ ਭੈਣਾਂ ਦੇ ਜੀਵਨ ਨੁੰ ਬਦਲਣ ਵਿਚ ਵੀ ਅਹਿਮ ਰੋਲ ਅਦਾ ਕਰੇਗੀ। ਇਸ ਮੌਕੇ ‘ਤੇ ਮਹਾਨਿਦੇਸ਼ਕ ਆਵਾਸ ਵਿਭਾਗ ਅਜੀਤ ਬਾਲਾਜੀ ਜੋਸ਼ੀ, ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਰਾਹੁਲ ਹੁਡਾ, ਪੁਲਿਸ ਸੁਪਰਡੈਂਟ ਮੋਹਿਤ ਹਾਂਡਾ ਸਮੇਤ ਕਈ ਅਧਿਕਾਰੀ ਮੌਜੂਦ ਰਹੇ।

