ਜਿਲ਼੍ਹੇ ਵਿੱਚ ਨਵੇਂ ਖੁੱਲੇ 13 ਹੋਰ ਨਵੇਂ ਆਮ ਆਦਮੀ ਕਲੀਨਿਕਾਂ ਦਾ ਹੋਇਆ ਉਦਘਾਟਨ।
ਲੋਕਾਂ ਨੂੰ ਉਹਨਾਂ ਦੇ ਘਰ ਦੇ ਨੇੜੇ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਹੋਏ ਸਮਰਪਿਤ।
ਵਿਧਾਇਕ ਅਜੀਤ ਪਾਲ ਸਿੰਘ ਕੋਹਲੀ,ਡਿਪਟੀ ਕਮਿਸ਼ਨਰ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾ ਵੱਲੋਂ ਕੀਤਾ ਕਲੀਨਿਕਾ ਦਾ ਉਦਘਾਟਨ।
ਮੋਬਾਇਲ ਸਿਹਤ ਕਲ਼ੀਨਿਕਾਂ ਦੀ ਵੀ ਜਲਦ ਹੋਵੇਗੀ ਸ਼ੁਰੂਆਤ: ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ।
ਪਟਿਆਲਾ 14 ਅਗਸਤ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਜੀ ਵੱਲੋਂ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਬਿਹਤਰ ਸਿਹਤ ਸੇਵਾਵਾਂ ਦੇਣ ਦੀ ਵਚਨਬੱਧਤਾ ਨੂੰ ਪੁਰਾ ਕਰਦੇ ਹੋਏ ਜਿਲ਼ੇ੍ਹ ਵਿੱਚ 13 ਹੋਰ ਨਵੇ ਬਣਾਏ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕਰਕੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਸਮਰਪਿਤ ਕਰ ਦਿੱਤੇ ਗਏ ਹਨ। ਜਿਸ ਨਾਲ ਜਿਲ੍ਹੇ ਵਿੱਚ ਖੁੱਲਣ ਵਾਲੇ ਆਮ ਆਦਮੀ ਕਲੀਨਿਕਾਂ ਦੀ ਗਿਣਤੀ 58 ਹੋ ਗਈ ਹੈ।ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਸੰਗਰੂਰ ਤੋਂ ਆਮ ਆਦਮੀ ਕਲ਼ੀਨਿਕਾਂ ਦੇ ਉਦਘਾਟਨ ਕਰਨ ਸਬੰਧੀ ਵਰਚੁਅਲ ਪ੍ਰੋਗਰਾਮ ਤੋਂ ਬਾਦ ਜਿਲੇ੍ਹ ਵਿੱਚ ਬਣਾਏ ਨਵੇਂ ਆਮ ਆਦਮੀ ਕਲ਼ੀਨਿਕ ਅਬਲੋਵਾਲ, ਬਾਬਾ ਜੀਵਨ ਸਿੰਘ ਬਸਤੀ ਅਤੇ ਟੋਭਾ ਬਾਬਾ ਧਿਆਨਾ ਦਾ ਉਦਘਾਟਨ ਵਿਧਾਇਕ ਹਲਕਾ ਸ. ਅਜੀਤਪਾਲ ਸਿੰਘ ਕੋਹਲੀ ਵੱਲੋਂ ਕੀਤਾ ਗਿਆ।ਜਦਕਿ ਉਪਕਾਰ ਨਗਰ ਵਿੱਚ ਬਣਾਏ ਆਮ ਆਦਮੀ ਕਲ਼ੀਨਿਕ ਦਾ ਉਦਘਾਟਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਸਿਹਤ ਮੰਤਰੀ ਪੰਜਾਬ ਜੀ ਦੇ ਬੇਟੇ ਰਾਹੁਲ਼ ਸੈਣੀ ਵੱਲੋਂ ਕੀਤਾ ਗਿਆ।
ਇਸ ਤੋਂ ਇਲਾਵਾ ਗੁਰੂਦੁਆਰਾ ਦੁੱਖ ਨਿਵਾਰਣ ਸਾਹਿਬ, ਰੈਡ ਕਰਾਸ ਬਿਲਡਿੰਗ ਬਿਸ਼ਨ ਨਗਰ, ਅਰਬਨ ਅਸਟੇਟ ਫੇਜ -2, ਸਿੱਧੂਵਾਲ, ਟਿਵਾਣਾ ਚੋਂਕ, ਫੋਕਲ ਪੁਆਇੰਟ ਸਨੋਰ, ਪਿੰਡ ਲ਼ੰਗ, ਲਚਕਾਣੀ ਅਤੇ ਰੋਹਟੀ ਮੋੜਾ ਦੇ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਪ੍ਰਸ਼ਾਸ਼ਨਿਕ ਅਧਿਕਾਰੀਆਂ/ ਪ੍ਰਮੁੱਖ ਸਖਸ਼ੀਅਤਾ ਵੱਲੋਂ ਕਰਕੇ ਲੋਕ ਸਮਰਪਿਤ ਕੀਤੇ ਗਏ ।ਮੁੱਹਲਾਂ ਕਲ਼ੀਨਿਕਾਂ ਦਾ ਉਦਾਘਾਟਨ ਕਰਦੇ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਨੇਂ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਜਦੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨਾਲ ਚੋਣਾਂ ਤੋਂ ਪਹਿਲਾ ਕੀਤਾ ਵਾਅਦਾ ਬੜੇ ਹੀ ਥੋੜੇ ਸਮੇਂ ਵਿੱਚ ਪੂਰਾ ਕੀਤਾ ਜਾ ਰਿਹਾ ਹੈ।ਜਿਸ ਨਾਲ ਲੋਕਾਂ ਨੂੰ ਹੁਣ ਬਿਮਾਰ ਹੋਣ ਤੇਂ ਉਹਨਾਂ ਦੇ ਘਰ ਦੇ ਨੇੜੇ ਹੀ ਸਿਹਤ ਸਹੁਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਉਹਨਾਂ ਦੱਸਿਆ ਕਿ ਸ਼ਹਿਰੀ ਖੇਤਰ ਵਿੱਚ ਵੀਹ ਹਜਾਰ ਦੀ ਅਬਾਦੀ ਤੇ ਇੱਕ ਆਮ ਆਦਮੀ ਕਲੀਨਿਕ ਖੋਲਿਆ ਜਾ ਰਿਹਾ ਹੈ। ਉਹਨਾਂ ਦੇ ਏਰੀਏ ਸ਼ਹਿਰੀ ਪਟਿਆਲਾ ਇੱਕ ਵਿੱਚ ਹੁਣ ਤੱਕ 12 ਅਜਿਹੇ ਕਲ਼ੀਨਿਕ ਖੋਲੇ ਜਾ ਚੁੱਕੇ ਹਨ ਅਤੇ ਇਹਨਾਂ ਕਲ਼ੀਨਿਕਾ ਵਿੱਚ 60 ਤੋਂ 70 ਦੇ ਕਰੀਬ ਮਰੀਜ ਹਰ ਰੋਜ ਦਵਾਈ ਲੈਣ ਲਈ ਆ ਰਹੇ ਹਨ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਮੋਬਾਇਲ ਕਲੀਨਿਕਾਂ ਦੀ ਸਥਾਪਨਾ ਕਰਨ ਜਾ ਰਹੀ ਹੈ ਤਾਂ ਜੋ ਦੁਰ ਦੁਰਾਡੇ ਦੇ ਲੋਕਾਂ ਵੀ ਮਿਆਰੀ ਸਿਹਤ ਸਹੁਲਤਾਂ ਤੋਂ ਵਾਂਝੇ ਨਾ ਰਹਿ ਸਕਣ।ਉਹਨਾਂ ਕਿਹਾ ਕਿ ਪਹਿਲਾ ਖੁੱਲੇ ਆਮ ਆਦਮੀ ਕਲ਼ੀਨਿਕਾ ਦੀ ਸਫਲਤਾ ਨੂੰ ਦੇਖਦੇ ਹੋਏ ਹੀ ਪੰਜਾਬ ਸਰਕਾਰ ਵੱਲੋਂ ਹੋਰ ਨਵੇਂ ਆਮ ਆਦਮੀ ਕਲੀਨਿਕਾ ਦੀ ਸ਼ਥਾਪਨਾ ਕੀਤੀ ਗਈ ਹੈ।ਜਿਹਨਾਂ ਵਿੱਚ ਯੋਗ ਅਤੇ ਤਜਰਬੇਕਾਰ ਸਟਾਫ ਦੀ ਭਰਤੀ ਕੀਤੀ ਗਈ ਹੈ।ਜੋ ਕਿ ਸਾਡੇ ਲਈ ਵਰਦਾਨ ਸਾਬਿਤ ਹੋਣਗੇ ।ਇਹਨਾਂ ਕਲ਼ੀਨਿਕਾਂ ਦੇ ਉਦਘਾਟਨ ਮੋਕੇ ਉਹਨਾਂ ਨਾਲ ਸਿਵਲ ਸਰਜਨ ਡਾ. ਰਮਿੰਦਰ ਕੋਰ, ਵਧੀਕ ਡਿਪਟੀ ਕਮਿਸ਼ਨਰ (ਜਰਨਲ) ਸ. ਜਗਜੀਤ ਸਿੰਘ,ਜਿਲ਼੍ਹਾ ਪਰਿਵਾਰ ਭਲਾਈ ਅਫਸਰ ਡਾ. ਕੁਸ਼ਲਦੀਪ ਕੋਰ ,ਐਸ.ਡੀ.ਐਮ ਇਸ਼ਮਿਤ ਵਿਜੈ ਸਿੰਘ, ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਅਤੇ ਡਾਕਟਰੀ ਸਟਾਫ ਵੀ ਮੋਜੂਦ ਸੀ।

