ਪਟਿਆਲਾ

ਚੌਥਾ ਦਰਜਾ ਮੁਲਾਜਮਾਂ ਨੇ ਸੂਬੇ ਦੇ ਜਿਲਾ ਸਦਰ ਮੁਕਾਮਾ ਤੇ 24 ਘੰਟਿਆਂ ਲਈ ਭੁੱਖ ਹੜਤਾਲਾਂ ਅਰੰਭੀਆਂ — ਦਰਸ਼ਨ ਲੁਬਾਣਾ, ਰਣਜੀਤ ਰਾਣਵਾਂ

ਪਟਿਆਲਾ 14 ਅਗਸਤ : (ਰਮਨਦੀਪ/ਮਧੂਸਾਰ ਬਿਊਰੋ) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਕੱਚੇ ਤੇ ਪੱਕੇ ਚੌਥਾ ਦਰਜਾ ਮੁਲਾਜਮਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਵੱਲ ਮੁੱਖ ਮੰਤਰੀ ਸਮੇਤ ਮੰਤਰੀਆਂ ਦਾ ਧਿਆਨ ਦਿਵਾਉਣ ਲਈ ਦੇਸ਼ ਦੇ 77ਵੇਂ ਅਜਾਦੀ ਦਿਵਸ ਮੌਕੇ ਜਿਲਾ ਸਦਰ ਮੁਕਾਮਾ ਤੇ 24 ਘੰਟਿਆਂ ਲਈ ਭੁੱਖ ਹੜਤਾਲਾਂ ਅਰੰਭੀਆ। ਇਕ ਵੱਡਾ ਭੁੱਖ ਹੜਤਾਲੀ ਕੈਂਪ ਜਿਸ ਵਿੱਚ ਵੱਖ—ਵੱਖ ਵਿਭਾਗਾਂ ਦੇ 51 ਆਗੂ ਭੁੱਖ ਹੜਤਾਲ ਤੇ ਬੈਠੇ ਇਹ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਸਵੇਰੇ ਆਰੰਭ ਕੀਤੀ ਗਈ ਅਤੇ ਝੰਡਾ ਮਾਰਚ ਕਰਕੇ ਫੁਆਰਾ ਚੌਂਕ ਵਿੱਚ ਰੈਲੀ ਕੀਤੀ। ਭੁੱਖ ਹੜਤਾਲ ਤੇ ਪ੍ਰਮੁੱਖ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾ,ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਮਾਧੋ ਲਾਲ ਰਾਹੀਂ, ਗੁਰਚਰਨ ਸਿੰਘ, ਰਾਮ ਕਿਸ਼ਨ, ਸਵਰਨ ਸਿੰਘ ਬੰਗਾ, ਅਜੇ ਕੁਮਾਰ ਸਿੱਪਾ, ਰਾਜੇਸ਼ ਗੋਲੂ, ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਅਰੁਣ ਕੁਮਾਰ, ਮਹਿੰਦਰ ਸਿੰਘ, ਨਾਰੰਗ ਸਿੰਘ, ਕੁਲਵਿੰਦਰ ਸਿੰਘ ਪਟਿਆਲਾ ਵਿਖੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਨੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਨ ਆਉਣਾ, ਪਰੰਤੂ ਇੱਥੇ ਕਈ ਜਿਲਿਆ ਦੀ ਪੁਲਿਸ ਫੋਰਸ ਲਾਕੇ ਸਖਤ ਘੇਰਾਬੰਦੀ ਕੀਤੀ ਹੋਈ ਸੀ, ਜਦੋਂ ਕਿ ਇਹ ਇਸ ਤਰ੍ਹਾਂ ਦੀ ਘੇਰਾਬੰਦੀ ਸਬੰਧੀ ਵੱਖ—ਵੱਖ ਸਬੋਧਨਾਂ ਸਮੇਂ ਸਖਤ ਨਰਾਜਗੀ ਪ੍ਰਗਟ ਕਰਦੇ ਸਨ।

ਮੁਲਾਜਮ ਆਗੂ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾ ਨੇ ਕਿਹਾ ਸ੍ਰੀ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਕਈ ਵਾਰ ਰਜਿੰਦਰਾ ਹਸਪਤਾਲ ਵਿਖੇ ਨਰਸਿੰਗ, ਪੈਰਾ ਮੈਡੀਕਲ ਅਤੇ ਚੌਥਾ ਦਰਜਾ ਮੁਲਾਜਮਾਂ ਦੇ ਸਾਂਝੇ ਸੰਘਰਸ਼ ਵਿੱਚ ਕਈ ਵਾਰ ਸੰਬੋਧਨ ਵੀ “ਅਕਾਲੀ ਭਾਜਪਾ ਸਰਕਾਰ” ਸਮੇਂ ਕਰਕੇ ਢੇਰ ਸਾਰੇ ਝੂਠੇ ਵਾਅਦੇ ਸਾਬਤ ਹੋ ਰਹੇ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਭਾਵੇਂ ਕਿ ਜਿਲਾ ਪ੍ਰਸ਼ਾਸ਼ਨ ਉਹਨਾਂ ਨੂੰ ਪਹੁੰਚ ਕਰਦੇ ਰਹੇ ਪਰੰਤੂ ਡੇਡ ਸਾਲ ਦੇ ਕਾਰਜਕਾਲ ਵਿੱਚ ਮੁਲਾਜਮ ਜਥੇਬੰਦੀਆਂ ਨੂੰ ਚਾਰ ਵਾਰ ਲਿਖਤੀ ਰੂਪ ਵਿੱਚ ਮੀਟਿੰਗ ਨਾ ਕਰਨ ਦੇ ਉਹਨਾਂ ਦੀ ਯੂਨੀਅਨ ਵੱਲੋਂ ਕੱਚੇ ਅਤੇ ਪੱਕੇ ਮੁਲਾਜਮਾਂ ਪੈਨਸ਼ਨਰਾਂ ਘੱਟੋ—ਘੱਟ ਉਜਰਤਾਂ 26000 ਰੁਪਏ ਕਰਨੀ, ਠੇਕੇਦਾਰੀ ਪ੍ਰਥਾ ਦਾ ਖਾਤਮਾ ਕਰਨਾ ਅਤੇ 2004 ਦੀ ਪੈਨਸ਼ਨ ਬਹਾਲੀ ਵਰਗੀਆਂ ਆਪਣੀਆਂ (ਡੇਢ ਦਰਜਨ) ਲੰਬਿਤ ਮੰਗਾਂ ਦਾ ਮੈਮੋਰੰਡਮ 14 ਅਗਸਤ ਨੂੰ 51 ਮੈਂਬਰੀ ਭੁੱਖ ਹੜਤਾਲ ਸ਼ੁਰੂ ਕਰਕੇ ਮੁੱਖ ਮੰਤਰੀ ਪੰਜਾਬ ਨੂੰ 15 ਅਗਸਤ ਤੇ ਝੰਡਾ ਮਾਰਚ ਕਰਕੇ ਦਿੱਤਾ ਜਾਵੇਗਾ। ਪ੍ਰਸ਼ਾਸ਼ਨ ਨੇ ਮੰਗਾਂ ਦਾ ਮੈਮੋਰੰਡਮ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਜੋ ਹੋਰ ਆਗੂ ਸ਼ਾਮਲ ਸਨ ਉਹਨਾਂ ਵਿੱਚ ਸਰਵ ਸ੍ਰੀ ਇੰਦਰਪਾਲ ਸਿੰਘ ਵਾਲਿਆ, ਮੱਖਣ ਸਿੰਘ, ਸੂਰਜ ਯਾਦਵ, ਰਾਮ ਕੈਲਾਸ਼, ਪ੍ਰੀਤਮ ਚੰਦ, ਬਲਬੀਰ ਸਿੰਘ, ਸੁਨੀਲ ਗਾਗਟ, ਚਰਨਜੀਤ ਸਿੰਘ, ਗੌਤਮ ਭਾਰਦਵਾਜ, ਕੁਲਦੀਪ ਸਿੰਘ ਰਾਈਵਾਲ, ਅਨਿਲ ਗਾਗਟ, ਜਗਾਤਰ ਬਾਬਾ, ਉਂਕਾਰ ਸਿੰਘ, ਮੋਧ ਨਾਥ ਸ਼ਰਮਾ, ਦਿਆ ਸ਼ੰਕਰ, ਬਲਜੀਤ ਬਲੀ, ਮੇਜਰ ਸਿੰਘ, ਸ਼ਿਵ ਚਰਨ, ਤਰਲੋਚਨ ਮੰਡੋਲੀ, ਰਾਜਨ ਅਟਵਾਲ, ਜਸਪਾਲ, ਦਰਸ਼ਨ ਮੱਲੇਵਾਲ, ਬਾਲਕ ਰਾਮ, ਸ਼ਾਮ ਸਿੰਘ, ਬੰਸੀ ਲਾਲ, ਮੇਘ ਰਾਜ, ਜਸਪਾਲ ਸਿੰਘ, ਹਰਮਿੰਦਰ ਸਿੰਘ, ਤਰਲੋਚਨ ਮਾੜੂ, ਰਾਜਵੰਤ ਕੌਰ, ਲਖਵੀਰ ਸਿੰਘ, ਬੁੱਧ ਰਾਮ ਆਦਿ ਹਾਜਰ ਸਨ।

Leave a Reply

Your email address will not be published. Required fields are marked *