ਅੰਮ੍ਰਿਤਸਰਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਇੰਗਲੈਂਡ ਦੇ ਸ਼ਹਿਰ ਸਮੈਦਿਕ ਦੇ ਵੱਖ-ਵੱਖ ਗੁਰੂ ਘਰਾਂ ਵਿਚ ਬੁੱਢਾ ਦਲ ਦੇ ਝੰਡੇ ਬੁਲੰਦ ਕੀਤੇ

ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ

ਅੰਮ੍ਰਿਤਸਰ, 16 ਅਗਸਤ- (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸਿੱਖ ਗੁਰੂ ਸਾਹਿਬਾਨਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੂਰਨ ਰੂਪ ਵਿਚ ਬਾਣੀ ਦੀ ਅਗਵਾਈ ਵਿਚ ਸਿੱਖ ਸਰੂਪ ਬਾਣੇ ਦੀ ਸੰਭਾਲ ਕਰ ਰਿਹਾ ਹੈਪ। ਗੁਰੂ ਸਾਹਿਬ ਦੇ ਹੁਕਮਾਂ ਅੰਦਰ ਰਹਿ ਕੇ ਜੀਵਨ ਮਰਯਾਦਾ ਦਾ ਪਾਲਣ ਕਰਨ ਵਿਚ ਨਿਹੰਗ ਸਿੰਘ ਸਭ ਤੋਂ ਮੋਹਰੀ ਹਨ। ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਗੁਰਦੁਆਰਾ ਨਾਨਕਸਰ ਸਮੈਦਿਕ ਦੇ ਰਾਤਰੀ ਗੁਰਮਤਿ ਸਮਾਗਮ ਸਮੇਂ ਆਪਣੇ ਸੰਬੋਧਨ ਵਿਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਹਰ ਔਖੇ ਸਮੇਂ ਮਨੁੱਖਤਾ ਦੀ ਸੇਵਾ ਲਈ ਅੱਗੇ ਹੋ ਕੇ ਅਗਵਾਈ ਕਰਦੇ ਹਨ। ਕੋਰੋਨਾ ਕਾਲ ਅਤੇ ਕੁਦਰਤੀ ਆਫ਼ਤਾਂ ਹੜ੍ਹਾਂ ਸਮੇਂ ਵੀ ਬੁੱਢਾ ਦਲ ਨੇ ਪੰਜਾਬ ਦੇ ਹਰ ਖੇਤਰ ਵਿਚ ਪੁੱਜ ਕੇ ਲੋੜਵੰਦਾਂ ਤੀਕ ਰਾਸ਼ਨ ਤੇ ਬਸਤਰ ਆਦਿ ਪਹੁੰਚਾਏ ਅਤੇ ਮਾਲ ਡੰਗਰ ਲਈ ਟਰੱਕਾਂ ਦੇ ਟਰੱਕ ਤੂੜੀ ਵੀ ਮੁਹੱਈਆ ਕਰਵਾਈ।

ਉਨ੍ਹਾਂ ਕਿਹਾ ਕਿ ਬੁੱਢਾ ਦਲ ਪਾਸ ਗੁਰੂ ਸਾਹਿਬਾਨ ਅਤੇ ਮਹਾਨ ਸਿੱਖ ਜਰਨੈਲਾਂ ਦੇ ਇਤਿਹਾਸਕ ਸ਼ਸਤਰਾਂ ਦੇ ਇੰਗਲੈਂਡ ਦੀਆਂ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਉਚੇਚੇ ਤੌਰ ’ਤੇ ਸਤਿਕਾਰ ਸਹਿਤ ਲਿਆਂਦੇ ਗਏ ਹਨ, ਤਾਂ ਜੋ ਸੰਗਤਾਂ ਸਿੱਖ ਇਤਿਹਾਸ ਤੇ ਬੁੱਢਾ ਦਲ ਦੀਆਂ ਮਹਾਨ ਸੇਵਾਵਾਂ ਤੋਂ ਜਾਣੂ ਹੋ ਸਕਣ। ਉਨ੍ਹਾਂ ਕਿਹਾ ਕਿ ਗੁਰੂ ਘਰ ਨਾਨਕਸਰ ਸਮੈਦਿਕ ਦਾ ਪ੍ਰਬੰਧ ਬਾਬਾ ਹਰਦੇਵ ਸਿੰਘ ਸਮਾਧ ਭਾਈ ਕੇ ਵਾਲਿਆਂ ਪਾਸ ਹੈ ਪਰ ਇਥੇ ਬਾਬਾ ਕੀਰਤਨ ਸਿੰਘ ਅਤੇ ਬਾਬਾ ਕੁਲਵੰਤ ਸਿੰਘ ਸੇਵਾ ਨਿਭਾਉਂਦੇ ਹਨ। ਇਸ ਤੋਂ ਪਹਿਲਾਂ ਬਾਬਾ ਬਲਬੀਰ ਸਿੰਘ ਅਕਾਲੀ ਨਿਹੰਗ ਸਿੰਘ 96 ਕਰੌੜੀ ਨੇ ਗੁਰਦੁਆਰਾ ਨਾਨਕਸਰ ਸਮੈਦਿਕ ਵਿਖੇ ਦਿਨ ਦੇ ਸਮਾਗਮ ਨੂੰ ਸੰਬੋਧਨ ਕੀਤਾ। ਇਥੇ ਸ. ਕੁਲਦੀਪ ਸਿੰਘ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਸ. ਜਤਿੰਦਰ ਸਿੰਘ, ਜਨਰਲ ਸਕੱਤਰ ਸ. ਭੁਪਿੰਦਰ ਸਿੰਘ ਬੱਬੀ ਦਾ ਵਿਸ਼ੇਸ਼ ਪ੍ਰਬੰਧ ਸੀ। ਇਥੇ ਹੀ ਸ. ਅਵਤਾਰ ਸਿੰਘ ਖੰਡਾ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੇ ਨਮਿੱਤ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਬਾਬਾ ਬਲਬੀਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਸ੍ਰੀ ਹਰਿਮੰਦਰ ਸਾਹਿਬ ਤੋਂ ਪੁੱਜੇ ਹਜ਼ੂਰੀ ਰਾਗੀ ਭਾਈ ਮਹਾਂਵੀਰ ਸਿੰਘ ਅਤੇ ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ ਮਹਿਤ ਚੌਂਕ ਵਾਲਿਆਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਪੰਥ ਦੇ ਨਾਮਵਰ ਪ੍ਰਚਾਰਕ ਗਿਆਨੀ ਭਗਵਾਨ ਸਿੰਘ ਜੌਹਲ ਨੇ ਅਕਾਲੀ ਬਾਬਾ ਫੂਲਾ ਸਿੰਘ ਦੇ ਸੰਘਰਸ਼ ਮਈ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਸ. ਜਸਵਿੰਦਰ ਸਿੰਘ ਜੱਸੀ ਅਮਰੀਕਾ ਵਾਲਿਆਂ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ।

Leave a Reply

Your email address will not be published. Required fields are marked *