ਪਟਿਆਲਾ

ਪੰਜਾਬੀ ਯੂਨਂਵਰਸਿਟੀ ਦੇ ਸੀਨੀਅਰ ਸੈਕੰਡਰੀ ਸਕੂਲ ਵਲੱਡ ਤੰਬਾਕੂ ਡੇ ਮਨਾਇਆ

ਪਟਿਆਲਾ 31 ਮਈ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿਖੇ ‘ਵਲਡ ਨੋ ਟਬਾਕੋ ਡੇ’ ਮਨਾਇਆ ਗਿਆ। ਜਿਸ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਐਸ.ਕੇ.ਨਿਰਮਲ ਗੋਇਲ ਜੀ ਅਤੇ ਐਨ.ਸੀ.ਸੀ. ਏਅਰ ਵਿੰਗ ਦੇ ਅਧਿਕਾਰੀਆਂ ਜੇ. ਡਬਲੂ. ਐਫ. ਏ. ਅਨਸਾਰੀ ਅਤੇ ਸਾਰਜੰਟ ਰਵੀ ਕੁਮਾਰ ਨੇ ਬੱਚਿਆਂ ਨੂੰ ਤੰਬਾਕੂ ਪ੍ਰਤੀ ਜਾਗਰੁਕ ਕੀਤਾ।

ਇਸ ਮੌਕੇ ਤੇ ਬੱਚਿਆਂ ਅਤੇ ਸਕੂਲ ਅਧਿਆਪਕਾਂ ਸ. ਸਤਬੀਰ ਸਿੰਘ ਅਤੇ ਸ੍ਰੀਮਤੀ ਅਮੋਲਜੀਤ ਕੌਰ ਦੇ ਸਹਿਯੋਗ ਨਾਲ ਰੈਲੀ ਕੱਡੀ ਗਈ। ਇਸ ਸਬੰਧ ਵਿੱਚ ਅੰਤਰ ਸਕੂਲ ਪੇਟਿੰਗ ਮੁਕਾਬਲਾ 12 ਮਈ 2016 ਨੂੰ ਸਕੂਲ ਵਿਖੇ ਕਰਵਾਇਆ ਗਿਆ ਸੀ ਜਿਸ ਵਿੱਚ ਬੱਚਿਆਂ ਨੂੰ ਜਾਨਲੇਵਾ ਤੰਬਾਕੂ ਤੋਂ ਜਾਗਰੁਕ ਕਰਵਾਇਆ ਗਿਆ। ਅੰਤ ਵਿੱਚ ਐਨ.ਸੀ.ਸੀ. ਏਅਰ ਵਿੰਗ ਦੇ ਏ ਅਤੇ ਬੀ ਗ੍ਰੇਡ ਦੇ ਸਰਟੀਫਿਕੇਟ, ਜੁਨੀਅਰ ਅਤੇ ਸੀਨੀਅਰ ਵਿੰਗ ਦੇ ਬੱਚਿਆ ਨੂੰ ਵੰਡੇ ਗਏ।

Leave a Reply

Your email address will not be published. Required fields are marked *