ਬਖਸ਼ੀਸ ਬੱਗਾ ਯਾਦਗਾਰੀ ਵੈਲਫੇਅਰ ਫਾਉਂਡੇਸ਼ਨ ਅਤੇ ਬੱਗਾ ਲੋਕ ਨਾਚ ਅਕੈਡਮੀ ਵੱਲੋਂ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਲਗਾਉਣ ਦਾ ਫੈਸਲਾ
ਪਟਿਆਲਾ 31 ਮਈ (ਮਧੂਸਾਰ ਬਿਊਰੋ)
ਬਖਸ਼ੀਸ ਬੱੱਗਾ ਯਾਦਗਾਰੀ ਵੈਲਫੇਅਰ ਫਾਉਂਡੇਸ਼ਨ ਅਤੇ ਬੱਗਾ ਲੋਕ ਨਾਚ ਅਕੈਡਮੀ ਵੱਲੋਂ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਨਸ਼ਿਆਂ ਦੀ ਰੋਕਥਾਮ ਸਬੰਧੀ ਕੈਂਪ, ਮੈਡੀਕਲ ਚੈਕਅਪ ਅਤੇ ਖੂਨਦਾਨ ਕੈਂਪ ਲਗਾਉਣਾ ਸਾਮਲ ਕੀਤਾ ਗਿਆ।
ਬੱਗਾ ਫਾਉਂਡੇਸ਼ਨ ਦੇ ਪ੍ਰਧਾਨ ਅੰਤਰਰਾਸ਼ਟਰੀ ਕਲਾਕਾਰ ਸ੍ਰ. ਜਰਨੈਲ ਬੱਗਾ ਨੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਹਰ ਸਾਲ ਦੀ ਤਰਾਂ ਬਿਲਕੁਲ ਫਰੀ ਪੰਜਾਬੀ ਲੋਕ ਨਾਚ (ਭੰਗੜਾ, ਗਿੱਧਾ, ਝੂੰਮਰ ਅਤੇ ਜਿੰਦੂਆ) 291 ਵਾਂ ਸਿਖਲਾਈ ਕੈਂਪ 1 ਜੂਨ ਤੋਂ 20 ਜੂਨ ਤੱਕ ਹਿੰਦੂ ਪਬਲਿਕ ਸਕੂਲ ਤ੍ਰਿਪੜੀ ਦੇ ਗਰਾਉਂਡ ਵਿਚ ਸਵੇਰ ਦੇ ਟਾਇਮ ਲਗਾਉਣ ਦਾ ਫੈਂਸਲਾ ਕੀਤਾ ਗਿਆ।ਪ੍ਰਧਾਨ ਨੇ ਦੱਸਿਆ ਕਿ ਬੱਗਾ ਲੋਕ ਨਾਚ ਅਕੈਡਮੀਂ ਵੱਲੋਂ ਸੰਨ: 1994 ਤੋ ਮਈ 2016 ਤੱਕ ਪੰਜਾਬੀ ਲੋਕ ਨਾਚਾਂ ਦੀਆਂ 290 ਸਿਖਲਾਈ ਕੈਂਪ ਲਗਵਾਏ ਗਏ, 20 ਸੱਭਿਆਚਾਰਕ ਪ੍ਰੋਗਰਾਮ ਕਰਵਾਏ ਅਤੇ 10 ਵੱਖ-ਵੱਖ ਸਕੂਲਾ ਦੇ ਲੋੜਵੰਦ ਬੱਚਿਆ ਨੂੰ ਵਰਦੀਆਂ ਦਿੱਤੀਆਂ ਜਾ ਚੁੱਕੀਆਂ ਹਨ।ਇਸ ਤੋਂ ਇਲਾਵਾ ਖੂਨ ਦਾਨ ਕੈਂਪ ਅਤੇ ਮੈਡੀਕਲ ਕੈਂਪ ਵੀ ਲਗਵਾਏ ਗਏ।
ਅਕੈਡਮੀ ਦੇ ਪ੍ਰਧਾਨ ਨੇ ਅੰਤਰਰਾਸ਼ਟਰੀ ਲੋਕ ਕਲਾਕਾਰ ਮਰਹੂਮ ਬਖਸ਼ੀਸ ਬੱੱਗਾ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਦੱਸਿਆ ਕਿ ਭੰਗੜਾ ਸਿਖਲਾਈ ਕੈਂਪ ਦੋਂਰਾਨ ਸਿਖਲਾਈ ਤੋਂ ਇਲਾਵਾ ਪੰਜਾਬ ਦੇ ਲੋਕ ਨਾਚਾਂ ਬਾਰੇ ਭਰਪੂਰ ਜਾਣਕਾਰੀ, ਨੋਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਅਕੈਡਮੀਂ ਵੱਲੋ ਅੱਜ ਦੇ ਜੁੱਗ ਵਿਚ ਪੰਜਾਬ ਦੇ ਲੋਕ ਨਾਚਾ ਨੂੰ ਜਿੰਦਾ ਰੱਖਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਸ੍ਰ. ਜਰਨੈਲ ਬੱਗਾ (ਅੰਤਰਰਾਸ਼ਟਰੀ ਕਲਾਕਾਰ), ਸ੍ਰ. ਦਿਲਬਾਗ ਸਿੰਘ (ਮਨੇਜਰ ਐਫ.ਸੀ.ਆਈ), ਹਰਵਿੰਦਰਜੀਤ ਜੱਸੋਵਾਲ, ਪਰਮਜੀਤ ਬਾਦਸ਼ਾਹਪੁਰ, ਅਵਤਾਰ ਭਾਨਰਾ, ਤਲਵਿੰਦਰ ਸਿੰਘ, ਅਵਤਾਰ ਸਿੰਘ ਲੰਗ (ਐਕਸੀਅਨ ਪ੍ਰਦੂਸਨ ਬੋਰਡ), ਗੁਰਿੰਦਰਪਾਲ ਸਿੰਘ ਚੀਮਾਂ, ਨਰਿੰਦਰ ਸਿੰਘ ਝਿੱਲ, ਹਰਿੰਦਰਜੀਤ ਸਿੰਘ ਬੱਗਾ, ਜੋਗਾ ਸਿੰਘ (ਮਨੇਜਰ ਐਫ.ਸੀ.ਆਈ), ਮਨੋਜ ਕੁਮਾਰ (ਜੇ.ਈ), ਰਾਜਦੀਪ ਸਿੰਘ (ਜੇ.ਈ), ਭਗਵਾਨ ਦਾਸ ਗੁਪਤਾ, ਹਰਦੀਪ ਕੁਮਾਰ, ਮੈਡਮ ਸਤਵੀਰ ਕੌਰ ਧਾਲੀਵਾਲ, ਬੀਰਪਾਲ ਕੌਰ ਅਤੇ ਅਵਨੀਤ ਕੌਰ ਨੇ ਭਾਗ ਲਿਆ।ਚਾਹਵਾਨ ਸੱਜਣ ਫਰੀ ਸਿਖਲਾਈ ਕੈਂਪ ਦੀ ਜਾਣਕਾਈ ਲਈ ਮੌਬ:- 09256259445 ਤੇ ਸੰਪਰਕ ਕਰਨ।

