ਪਟਿਆਲਾ

ਨਹਿਰੂ ਯੂਵਾ ਕੇਂਦਰ ਦੇ ਯੂਥ ਕਲੱਬਾਂ ਵੱਲੋਂ ਤੀਆਂ ਦੇ ਮੇਲੇ ਆਯੋਜਿਤ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਨਹਿਰੂ ਯੂਵਾ ਕੇਂਦਰ ਪਟਿਆਲਾ ਅਦਾਰਾ ਖੇਡ ਮੰਤਰਾਲੇ ਭਾਰਤ ਸਰਕਾਰ ਵਲੋਂ ਪਟਿਆਲਾ ਜਿਲ੍ਹਾ ਵਿਖੇ ਯੂਥ ਕੁਆਰਡੀਨੇਟਰ ਮੈਡਮ ਨੇਹਾ ਸ਼ਰਮਾ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬੀ ਸਭਿਆਚਾਰ ਨੂੰ ਪ੍ਰਫੂਲਤ ਕਰਨ ਲਈ ਪਿੰਡਾਂ ਅਤੇ ਸ਼ਹਿਰ ਦੇ ਯੂਥ ਕਲੱਬਾਂ ਨਾਲ ਮਿਲਕੇ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੀ ਲੜੀ ਤਹਿਤ ਪਿੰਡ ਕੁੱਲਬੁਰਛਾ ਵਿਖੇ ਗਰਾਂਮ ਪੰਚਾਇਤ ਦੇ ਸਹਿਯੋਗ ਅਤੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਦੇ ਸਹਿਯੋਗ ਨਾਲ ਪਿੰਡ ਵਿਖੇ ਤੀਆਂ ਦਾ ਮੇਲਾ ਲਗਾਇਆ ਗਿਆ। ਪਿੰਡ ਦੇ ਸਰਪੰਚ ਹਰਪਾਲ ਸਿੰਘ ਤੂਰ ਨੇ ਆਖਿਆ ਕਿ ਸਾਡੇ ਪਿੰਡ ਵਿਖੇ ਹਰ ਸਾਲ ਤੀਆਂ ਦਾ ਮੇਲਾ ਆਯੋਜਿਤ ਕੀਤਾ ਜਾਂਦਾ ਹੈ। ਜਿਸ ਵਿੱਚ ਪਿੰਡ ਦੇ ਸਹਿਯੋਗ ਨਾਲ ਸਭਿਆਚਾਰਕ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਤੀਆਂ ਦੇ ਮੇਰੇ ਕਰਵਾਉਣ ਦੀ ਅਪੀਲ ਕੀਤੀ ਜਾਂਦੀ ਹੈ

ਇਸ ਮੇਰੇ ਵਿੱਚ ਪਿੰਡ ਦੀਆਂ ਕੁੜੀਆਂ, ਨੂੰਹਾਂ, ਸੱਸਾਂ, ਬੱਚੇ, ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਗਿੱਧਾ, ਬੋਲੀਆਂ ਰਾਹੀਂ ਪੰਜਾਬੀ ਸਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਦੇ ਰਾਜੇਸ਼ ਸ਼ਰਮਾ ਨੇ ਆਖਿਆ ਕਿ ਉਹਨਾਂ ਦੇ ਕਲੱਬ ਵੱਲੋਂ ਪਿੰਡਾਂ ਵਿੱਚ ਚਲਾਏ ਜਾ ਰਹੇ ਸਿਲਾਈ ਸੈਂਟਰਾਂ ਵਿੱਚ ਹਰ ਸਾਲ ਤੀਆ ਦਾ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਉਹਨਾਂ ਇਹ ਵੀ ਆਖਿਆ ਕਿ ਸਾਡਾ ਪੰਜਾਬੀ ਸਭਿਆਚਾਰ ਦਾ ਵਿਰਸਾ ਬੜਾ ਅਨਮੋਲ ਹੈ ਅਤੇ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਹਰਇੱਕ ਪੰਜਾਬੀ ਦਾ ਫਰਜ ਬਣਦਾ ਹੈ ਕਿਉਂਕਿ ਅੱਜ ਸਾਡੇ ਪੰਜਾਬੀ ਬੱਚਿਆਂ ਤੇ ਪੱਛਮੀ ਸਭਿਆਚਾਰ ਦਾ ਪ੍ਰਭਾਵ ਵਧੇਰੇ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਹੁਣ ਸਾਡੇ ਬੱਚਿਆਂ ਨੂੰ ਪੱਛਮੀ ਸਭਿਆਚਾਰ ਤੋਂ ਦੂਰ ਰੱਖਣ ਲਈ ਪੰਜਾਬੀ ਸਭਿਆਚਾਰ ਨਾਲ ਜੋੜਨਾ ਪਵੇਗਾ ਤਾਂ ਹੀ ਅਸੀਂ ਪੰਜਾਬੀ ਮਿਠੜੀ ਬੋਲੀ, ਪੰਜਾਬ ਲੋਕ ਗੀਤਾਂ ਅਤੇ ਪੰਜਾਬੀ ਸਭਿਆਚਾਰ ਨੂੰ ਪੰਜਾਬ ਵਿੱਚ ਸੁਰਜੀਤ ਕਰ ਸਕਾਂਗੇ। ਇਸ ਪ੍ਰੋਗਰਾਮ ਵਿੱਚ ਲਖਵਿੰਦਰ ਕੌਰ, ਰਣਜੀਤ ਕੌਰ ਨੇ ਪੰਜਾਬੀ ਬੋਲੀਆਂ ਪਾ ਕੇ ਲੋਕਾਂ ਦਾ ਮੰਨ ਮੋਹਿਆ।

Leave a Reply

Your email address will not be published. Required fields are marked *