ਪੰਜਾਬਪਟਿਆਲਾ

ਕੇ.ਕੇ ਸ਼ਰਮਾ ਨੇ ਪਟਿਆਲਾ ਦਿਹਾਤੀ ਹਲਕੇ ਤੋਂ ਕਾਂਗਰਸ ਦੀ ਟਿਕਟ ਲਈ ਕੀਤੇ ਕਾਗਜ਼ ਦਾਖਲ

ਪਟਿਆਲਾ 17 ਅਗਸਤ (ਮਧੂਸਾਰ ਬਿਊਰੋ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਕੇ. ਸ਼ਰਮਾ ਨੇ ਪਟਿਆਲਾ ਦਿਹਾਤੀ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ,ਆਪਣੇ ਹੋਰ ਕਾਂਗਰਸੀ ਆਗੂਆ ਦੀ ਮੋਜ਼ੂਦਗੀ ਵਿਚ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਅਪਲਾਈ ਕੀਤਾ।

ਉਹਨਾਂ ਨੇ ਕਾਂਗਰਸ ਪਾਰਟੀ ਦੇ ਟਿਕਟ ਲਈ ਰੱਖੇ ਨਿਯਮ ਅਨੁਸਾਰ ਪਟਿਆਲਾ ਦਿਹਾਤੀ ਦੇ,ਹਰ ਬੂਥ ਤੋਂ ਦੋ ਦੋ ਵੋਟਰ ਕਾਰਡਾਂ ਦੇ ਫਾਰਮ ਇਕੱਠੇ ਕਰਕੇ ਇਨਾਂਂ ਨੂੰ ਪੰਜਾਬ ਕਾਂਗਰਸ ਦੇ ਆਫਿਸ ਇੰਚਾਰਜ ਕੈਪਟਨ ਸੰਦੀਪ ਸੰਧੂ ਕੋਲ ਚੰਡੀਗੜ੍ਹ ਵਿਖੇ ਜਮ੍ਹਾਂ ਕਰਵਾ ਦਿੱਤੇ।
ਦੱਸਣਯੋਗ ਹੈ ਕਿ ਕੇ.ਕੇ. ਸ਼ਰਮਾ ਕੈਪਟਨ ਅਮਰਿੰਦਰ ਸਿੰਘ,ਮਹਾਰਾਣੀ ਪ੍ਰਨ ਕੌਰ ਅਤੇ ਮੋਤੀ ਬਾਗ ਪੈਲਸ ਦੇ ਵਫਾਦਾਰਾ ਵਿੱਚੋ ਹਨ।ਇਸ ਤੋਂ ਪਹਿਲਾ ਉਹ ਪਟਿਆਲਾ ਇੰਚਪਰੂਵਮੈਂਟ ਦੇ ਟਰੱਸਟ ਦੇ ਚੇਅਰਮੈਨ ਅਤੇ ਪੀ.ਡੀ.ਏ ਦੇ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਤਕਰੀਬਨ ਪਿਛਲੇ 35 ਕੁ ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹਨ।ਸ਼ਾਹੀ ਪਰਿਵਾਰ ਅਤੇ ਮੋਤੀ ਬਾਗ ਪੈਲਸ ਉਹਨਾਂ ਤੇ ਇਨ੍ਹਾਂ ਵਿਸ਼ਵਾਸ਼ ਕਰਦਾ ਹੈ,ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਅਤੇ ਪ੍ਰਨੀਤ ਕੌਰ ਵੱਲੋਂ ਲੋਕ ਸਭਾ ਚੋਣਾਂ ਵਿੱਚ ਹਰ ਵਾਰੀ ਕੇ.ਕੇ. ਸ਼ਰਮਾ ਨੂੰ ਆਪਣਾ ਕਵਰਿੰਗ ਉ ਬਣਾਇਆ ਜਾਂਦਾ ਹੈ।ਕੇ.ਕੇ. ਸ਼ਰਮਾ ਦੀ ਪਟਿਆਲਾ ਸ਼ਹਿਰ ਅਤੇ ਪਟਿਆਲਾ ਦਿਹਾਤੀ ਹਲਕਿਆਂ ਵਿੱਚ ਕਾਫੀ ਜਿਆਦਾ ਪਕੜ ਹੈ ਅਤੇ ਖਾਸ ਕਰਕੇ ਦਲਿਤ ਬਸਤੀਆਂ ਵਿੱਚ ਉਹਨਾਂ ਦਾ ਬਹੁਤ ਵੱਡਾ ਜਨ ਆਧਾਰ ਹੈ।ਇਸ ਮੋਕੇ ਉਹਨਾਂ ਨਾਲ ਗੁਰਮੀਤ ਸਿੰਘ ਮੋਹਨੀ ਜੱਸੋਵਾਲ ਸਕੱਤਰ ਪੰਜਾਬ ਕਾਂਗਰਸ,ਕੇ.ਕੇ. ਮਲਹੋਤਰਾ ਬਲਾਕ ਪ੍ਰਧਾਨ ਅਤੇ ਕੌਂਸਲਰ,ਰਾਜੇਸ਼ ਮੰਡੋਰਾ ਚੇਅਰਮੈਨ ਬੀ.ਸੀ.ਸੈਲ,ਸੋਨੂੰ ਸੰਗਰ ਚੇਅਰਮੈਨ ਐ.ਸੀ.ਸੈਲ,ਪ੍ਰੋ:ਰਨਜੀਤ ਸਿੰਘ ਚੇਅਰਮੈਨ ਬੁਧੀਜੀਵੀ ਸੈਲ,ਵਿਨੋਦ ਅਰੋੜਾ ਕਾਲੁ ਸਾਬਕਾ ਪ੍ਰਧਾਨ ਯੂਥ ਕਾਂਗਰਸ, ਜ਼ਸਪਾਲ ਰਾਜ ਜਿੰਦਲ ਜਨਰਲ ਸਕੱਤਰ,ਬਲਵਿੰਦਰ ਪਾਲ ਸ਼ਰਮਾ ਸਾਬਕਾ ਕੌਂਸਲਰ,ਹਨੀ ਵੜੈਚ ਜਨਰਲ ਸਕੱਤਰ,ਗੁਰਸੇਵਕ ਸਿੰਘ ਯੂਥ ਲੀਡਰ,ਭੁਪਿੰਦਰ ਚੌਹਾਨ,ਦਵਿੰਦਰ ਸਿੰਘ ਅਸ਼ੀਸ਼ ਗੋਇਲ ਆਦਿ ਕਾਂਗਰਸੀ ਆਗੂ ਅਤੇ ਅਹੁੱਦੇਦਾਰ ਮੌਕੇ ਤੇ ਹਾਜਰ ਸਨ।

Leave a Reply

Your email address will not be published. Required fields are marked *