ਪਟਿਆਲਾ

24 ਅਗਸਤ ਦੇ ਧਰਨੇ ਸੰਬੰਧੀ ਕੀਤੀ ਗਈ ਮੀਟਿੰਗ। ਲੂੰਬਾ਼਼,ਮੰਡੌਲੀ ,

ਪਟਿਆਲਾ 20ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਵਣ ਵਿਭਾਗ ਵਰਕਰ ਯੂਨੀਅਨ ਰਜਿ:ਦੇ ਸੂਬਾ ਆਗੂਆਂ ਵਲੋਂ ਇੱਕ ਮੀਟਿੰਗ ਨਹਿਰੂ ਪਾਰਕ ਪਟਿਆਲਾ ਵਿੱਚ ਕੀਤੀ ਗਈ।ਜਿਸ ਵਿੱਚ ਜਿਲਾ ਮੰਡਲ ਮੁਹਾਲੀ ਫਤਿਹਗਡ਼ ਸਾਹਿਬ ਤੇ ਪਟਿਆਲਾ ਸੰਗਰੂਰ ਦੇ ਮੁੱਖ ਆਗੂਆ ਤੋ ਇਲਾਵਾ ਹੋਰ ਕਿਰਤੀ ਵਰਗ ਦੇ ਸਾਥੀਆਂ ਨੇ ਭਾਗ ਲਿਆ ਪੰਜਾਬ ਸਰਕਾਰ ਦੇ ਲਾਰੇਵਾਜ ਰਵਈਵੇ ਕਰਕੇ ਤੇ ਜੰਥੇਬੰਦੀ ਨੁੰ ਮੀਟਿੰਗ ਦਾ ਦੇਣਾ ਅਤੇ ਜਾਇਜ ਮੰਗਾਂ ਲਗਾਤਾਰ ਵਿਭਾਗੀ ਸੇਵਾਵਾਂ ਨਿਭਾ ਰਹੇ ਡੈਲੀਵਿਜੇਜ ਮਸਟ੍ਰੌਲ ਕਿਰਤੀ ਕਾਮਿਆਂ ਬਿਨਾ ਸਰਤ ਪੱਕਾ ਕਰਨਾ ਤੇ ਜੋ ਤਨਖਾਹ ਹੁਣ ਦਸ ਹਜਾਰ ਰੁਪਏ ਪ੍ਰਤੀ ਮਹੀਨਾ ਦਿੱਤੀ ਜਾਂਦੀ ਹੈ। ਉਸ ਵਿੱਚ ਵਾਧਾ ਕਰਕੇ ਘੱਟੋ ਘੱਟ ਸਮਰਥਨ ਮੁੱਲ ਦੇ ਤੇ ਅੰਤ ਦੀ ਮਹਿਗਾਈ ਕਾਰਨ ਤਨਖਾਹ 25000,ਰੂਪਏ ਮਹੀਨਾ ਕਰਨੀ ਤੇ ਹੋਰ ਆਦਿ

ਮੰਗਾਂ ਪਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੌਲੀ ਅਤੇ ਜਨਰਲ ਸਕੱਤਰ ਸ੍ਰੀ ਵੀਰਪਾਲ ਸਿੰਘ ਬੱਮਨਾ ਨੇ ਮੀਟਿੰਗ ਵਿੱਚ ਪੁੱਜੇ ਡਵੀਜਨਲ ਪ੍ਰਧਾਨਾਂ ਨੂੰ ਕਿਹਾ ਵਣ ਵਿਭਾਗ ਦੇ ਕੱਚੇ ਮਜਦੂਰਾ ਨੂੰ ਪੱਕੇ ਕਰਵਾਉਣ ਲਈ ਵੱਧ ਤੋਂ ਵੱਧ ਕਿਰਤੀ ਕਾਮਿਆਂ ਨੂੰ ਮੁੱਖ ਮੰਤਰੀ ਪੰਜਾਬ ਸ:ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਸੰਗਰੂਰ ਵਿਖੇ24ਅਗਸਤ ਨੂੰ ਪਹੁੰਚਣਾ ਅਤੀ ਜ਼ਰੂਰੀ ਹੈ। ਤਾਂ ਕਿਰਤੀ ਮਜਦੂਰ ਵਰਗ ਨਾਲ ਹੋ ਰਹੇ ਧੋਖੇ ਵਾਰੇ ਰੋਸ ਪ੍ਰਦਰਸ਼ਨ ਰਾਹੀ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾ ਸਕੀਏ।ਇਸ ਮੋਕੇ ਤੇ ਮੇਜਰ ਸਿੰਘ ਬਹੇਡ਼, ਹਰਚਰਨ ਸਿੰਘ, ਸਰਹਿੰਦ, ਮੇਜਰ ਸਿੰਘ ਚੌਕੀ, ਸਮਾਣਾ।,ਭਿੰਡਰ ਸਿੰਘ ਪਾਤਡਾ। ਹਰਪ੍ਰੀਤ ਸਿੰਘ, ਰਾਜਪੁਰਾ, ਜਗਜੀਵਨ ਸਿੰਘ,ਸੰਗਰੂਰ, ਮਨਤੇਜ ਸਿੰਘ ਮੋਹਾਲੀ, ਸੇਰ ਖਾ , ਲੁਧਿਆਣਾ, ਕੁਲਵਿੰਦਰ ਸਿੰਘ, ਪਰਮਜੀਤ ਕੌਰ, ਸੋਨੀ ਰਾਮ ਤੋਂ ਇਲਾਵਾ ਹੋਰਨਾਂ ਸਾਥੀਆਂ ਨੇ ਭਾਗ ਲਿਆ ਤੇ ਵਿਸਵਾਸ ਦਿਵਾਇਆ ਗਿਆ ਕਿ ਵੱਧ ਤੋ ਵੱਧ ਕੱਚੇ ਕਾਮੇ ਭਾਗ ਲੈਣਗੇ।

Leave a Reply

Your email address will not be published. Required fields are marked *