ਐਸ.ਡੀ.ਐਸ.ਈ. ਸੀਨੀ.ਸੈਕੰ.ਸਕੂਲ ਦੇ ਅਧਿਆਪਕ ਅਤੇੇ ਵਿਦਿਆਰਥੀਆਂ ਨੇ ਚੰਦਰਯਾਨ-3 ਦੀ ਸਫਲਤਾ ਲਈ ਪ੍ਰਾਰਥਨਾ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਐਸ.ਡੀ.ਐਸ.ਈ. ਸੀਨੀ.ਸੈਕੰ.ਸਕੂਲ ਪਟਿਆਲਾ ਦੇ ਪ੍ਰਧਾਨ ਸ਼੍ਰੀ ਲਾਲ ਚੰਦ ਜਿੰਦਲ, ਮਹਾਮੰਤਰੀ ਸ਼੍ਰੀ ਅਨਿਲ ਗੁਪਤਾ,ਸਕੂਲ ਦੇ ਪ੍ਰਬੰਧਕ ਸ਼੍ਰੀ ਐਨ.ਕੇ.ਜੈਨ ਅਤੇ ਪਿ੍ਰੰਸੀਪਲ ਸ਼੍ਰੀ ਰਿਪੁਦਮਨ ਸਿੰਘ ਦੇ ਕੁਸ਼ਲ ਮਾਰਗਦਰਸ਼ਨ ਵਿੱਚ ਸਭਾ ਦੁਆਰਾ ਸੰਚਾਲਿਤ ਐਸ.ਡੀ.ਐਸ.ਈ. ਸੀਨੀ.ਸੈਕੰ.ਸਕੂਲ ਪਟਿਆਲਾ ਵਿੱਚ ਭਾਰਤੀ ਵਿਗਿਆਨ ਦੀ ਸਖਤ ਮਿਹਨਤ ਦੇ ਯਤਨਾ ਸਦਕਾ ਚੰਦਰਮਾ ਤੇ ਭੇਜੇ ਗਏ ਚੰਦਰਯਾਨ-3 ਦੀ ਸਫਲਤਾ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਤੇ ਸਕੂਲ ਦੇ ਵਾਇਸ-ਪਿ੍ਰੰਸੀਪਲ ਦਿਨੇਸ਼ ਸ਼ਰਮਾਂ ਅਤੇ ਅਧਿਆਪਕ ਯਤਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਇਸ ਮਹੱਤਵਪੂਰਨ ਅਭਿਆਨ ਦੀ ਜਾਣਕਾਰੀ ਪ੍ਰਦਾਨ ਕੀਤੀ। ਇਸ ਸ਼ੁੱਭ ਮੌਕੇ ਤੇ ਯਤਿੰਦਰ ਕੁਮਾਰ ਨੇ ਦੱਸਿਆ ਕਿ ਭਾਰਤ ਦੇ ਅੰਤਰਿਕਸ਼ ਯਾਤਰੀ ਸ਼੍ਰੀ ਰਕੇਸ਼ ਸ਼ਰਮਾ ਦਾ ਜਨਮ ਵੀ ਪਟਿਆਲਾ ਵਿੱਚ ਹੋਇਆ ਸੀ। ਜਿਨਾਂ ਨੇ ਅੰਤਰਿਕਸ਼ ਤੋ ਹੀ ਸਾਰੀ ਦੁਨੀਆ ਨੂੰ ਸੰਦੇਸ਼ ਦਿੱਤਾ ਸੀ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ। ਇਸੇ ਸਕੂਲ ਦੇ ਐਸ.ਐਸ. ਮਾਸਟਰ ਅਨਿਲ ਕੁਮਾਰ ਭਾਰਤੀ ਨੇ ਦੇਸ਼ ਦੇ ਵਿਗਿਆਨਿਕਾਂ ਦੇ ਸਮਾਨ ਵਿੱਚ ਕਵਿਤਾ ਦਾ ਗਾਇਨ ਕੀਤੀ ਅਤੇ ਪ੍ਰਾਰਥਨਾ ਸਭਾ ਵਿੱਚ ਮੌਜੂਦ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਚੰਦਰਯਾਨ-3 ਦੀ ਸਫਲਤਾ ਲਈ ਪਰਮਾਤਮਾ ਅੱਗੇ ਮਸ਼ੁਹਿਕ ਪ੍ਰਾਰਥਨਾ ਕੀਤੀ।

