ਪਟਿਆਲਾ

ਸਰਕਾਰੀ ਸਕੂਲ ਇਮਾਰਤ ਦੀ ਛੱਤ ਡਿਗਣ ਨਾਲ ਹੋਏ ਹਾਦਸੇ ਨੂੰ ਲੈ ਕੇ ਮਾਨ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ

ਸਰਕਾਰੀ ਸਕੂਲਾਂ ਦੀਆਂ ਯੋਜਨਾਵਾਂ ਹੋਰਡਿੰਗ ਬੋਰਡਾਂ ਤੱਕ ਹੀ ਸੀਮਿਤ — ਕਾਕਾ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਲੁਧਿਆਣੇ ਦੇ ਬੱਦੋਵਾਰ ਵਿੱਚ ਖਸਤਾ ਹਾਲਤ ਸਕੂਲ ਦੀ ਇਮਾਰਤ ਦੀ ਛੱਤ ਡਿੱਗਣ ਨਾਲ ਅਧਿਆਪਕ ਦੀ ਹੋਈ ਮੌਤ ਤੇ ਤਿੰਨ ਅਧਿਆਪਕ ਹੋਏ ਜਖਮੀ ਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ ਵਿਰੁੱਧ ਰੋਸ ਜਤਾ ਕੇ ਨਾਅਰੇਬਾਜੀ ਕਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਮਾਨ ਸਰਕਾਰ ਇਹ ਕਹਿੰਦੀ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਹੈ ਤੇ ਪੰਜਾਬ ਦੇ ਸਕੂਲ ਨੰਬਰ ਇੱਕ ਤੇ ਹਨ ਇਹੋ ਜਿਹੀਆਂ ਬਿਆਨ ਬਾਜੀਆਂ ਕਰ ਬੱਚਿਆਂ ਦੇ ਭਵਿੱਖ ਤੇ ਸਕੂਲ ਦੇ ਸਟਾਫ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜੇਕਰ ਇਸੇ ਤਰ੍ਹਾਂ ਦੇ ਸਕੂਲ ਹੋਣਗੇ ਤਾਂ ਵਿਦਿਆਰਥੀਆਂ ਅਤੇ ਸਕੂਲ ਸਟਾਫ ਦੀਆਂ ਜਾਨਾਂ ਤੇ ਖਤਰਾ ਬਣਿਆ ਰਹੇਗਾ। ਮਾਨ ਸਰਕਾਰ ਵੱਲੋਂ ਸਮਾਰਟ ਸਕੂਲ ਬਣਾਉਣ ਦੀਆਂ ਵੱਡੀਆ—ਵੱਡੀਆਂ ਗੱਲਾਂ ਤਾਂ ਬਹੁਤ ਕੀਤੀਆਂ ਪਰ ਇਹ ਯੋਜਨਾਵਾਂ ਦੇ ਨਾਮ ਸਿਰਫ ਹੋਰਡਿੰਗ ਬੋਰਡਾਂ ਤੱਕ ਹੀ ਸੀਮਿਤ ਹਨ ਰੰਗ ਰੋਗਨ ਕਰਵਾਉਣ ਤੇ ਕੰਧਾਂ ਤੇ ਲਿਖਣ ਨਾਲ ਸਮਾਰਟ ਸਕੂਲ ਨਹੀਂ ਬਣਦੇ

ਇਨ੍ਹਾਂ ਨੂੰ ਬਣਾਉਣ ਲਈ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ, ਸਬੰਧਿਤ ਵਿਭਾਗ ਵੱਲੋਂ ਕੋਈ ਸਕੂਲ ਆਨਸੇਫ ਐਲਾਨੇ ਹੋਏ ਹਨ ਉਹਨਾਂ ਨੂੰ ਸੁਧਾਰਨ ਲਈ ਕੋਈ ਹੋਰ ਵੱਡਾ ਹਾਦਸਾ ਨਾ ਵਾਪਰ ਸਕੇ ਇਸ ਲਈ ਨਵੇਂ ਸਿਰੇ ਤੋਂ ਬਣਾਉਣ ਲਈ ਤੁਰੰਤ ਸਖਤ ਕਦਮ ਚੁੱਕੇ ਜਾਣ ਤਾਂ ਜੋ ਸਕੂਲਾਂ ਵਿੱਚ ਪੜ ਰਹੇ ਵਿਦਿਆਰਥੀਾਂ ਅਤੇ ਸਟਾਫ ਦਾ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਸਰਕਾਰ ਜਿਨੇ ਮਰਜੀ ਵੱਡੇ—ਵੱਡੇ ਦਾਅਵੇ ਅਤੇ ਐਲਾਨ ਕਰਦੀ ਹੈ ਪਰ ਸਚਾਈ ਇਸ ਤੋਂ ਕੋਹਾ ਦੂਰ ਹੈ। ਅੱਜ ਦੀ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਅਨੇਕਾਂ ਸਰਕਾਰੀ ਸਕੂਲ ਅਨਸੇਫ ਤੇ ਖਸਤਾ ਹਾਲਤ ਵਿੱਚ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਜੇਕਰ ਸਿੱਖਿਆ ਦੇ ਇਹ ਮੰਦਿਰ ਰੂਪੀ ਸਕੂਲ ਸੁਰੱਖਿਅਤ ਨਹੀਂ ਹੋਣਗੇ ਤਾਂ ਗਰੀਬ ਪਰਿਵਾਰ ਆਪਣੇ ਬੱਚਿਆਂ ਦੇ ਭਵਿੱਖ ਨੂੰ ਕਿਵੇਂ ਬਣਾ ਸਕਣਗੇ। ਮੰਤਰੀਆਂ ਨੇਤਾਵਾਂ ਨੂੰ ਬੱਚਿਆਂ ਦੇ ਭਵਿੱਖ ਦੀ ਕੋਈ ਪਰਵਾਹ ਨਹੀਂ ਹੈ ਇਹ ਸਿਰਫ ਸਕੂਲਾਂ ਵਿਚ ਫੋਟੋਆਂ ਖਿਚਾਉਣ ਜਾਦੇ ਹਨ ਵਿਦਿਆ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਕੂਲਾਂ ਦੀ ਨੁਹਾਰ ਬਦਲਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ ਇਸ ਮੌਕੇ ਮਹਿੰਦਰ ਸਿੰਘ, ਸਾਹਿਬ ਸਿੰਘ, ਸੰਤ ਸਿੰਘ, ਪ੍ਰਕਾਸ਼ ਸਿੰਘ, ਰਾਮਪਾਲ ਸਿੰਘ, ਚਰਨਜੀਤ ਸਿੰਘ, ਹੁਕਮ ਸਿੰਘ, ਪਰਮਜੀਤ ਸਿੰਘ, ਸੁਰਿੰਦਰ ਸਿੰਘ, ਅਵੀ ਸਿੰਗਲਾ, ਦਰਸ਼ਨ ਰਾਮ, ਕ੍ਰਿਸ਼ਨ ਕੁਮਾਰ, ਬਿੱਲਾ, ਸੁਖਦੇਵ ਸਿੰਘ, ਜੋਰਾ ਸਿੰਘ, ਯਸ਼ ਕੁਮਾਰ, ਰਵੀ ਵਰਮਾ, ਰਾਜਨ ਕੁਮਾਰ ਆਦਿ ਹਾਜਰ ਸਨ।

Leave a Reply

Your email address will not be published. Required fields are marked *