ਪੰਜਾਬਪਟਿਆਲਾ

ਪੀਆਰਟੀਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਅਨਾਥ ਬਾਲੜੀਆਂ ਨਾਲ ਮਨਾਈ ਰੱਖੜੀ

ਯਾਦਵਿੰਦਰਾ ਪੂਰਨ ਬਾਲ ਨਿਕੇਤਨ ਵਿੱਚ ਰਹਿੰਦੀਆਂ ਬੱਚੀਆਂ ਦੇ ਹੌਂਸਲੇ ਵੇਖ ਹਡਾਣਾ ਨੇ ਕੀਤੀ ਤਾਰੀਫ

ਪਟਿਆਲਾ 30 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਦੇਸ਼ ਭਰ ਵਿੱਚ ਹਰ ਤਿਉਹਾਰ ਲੋਕ ਬੜੀ ਹੀ ਰੀਝ ਨਾਲ ਮਨਾਉਂਦੇ ਹਨ। ਪਰ ਰੱਖੜੀ ਵਰਗੇ ਤਿਉਹਾਰ ਜੋ ਭੈਣਾਂ ਭਰਾਵਾਂ ਦੇ ਪਿਆਰ ਦੀਆਂ ਭਾਵਨਾਵਾਂ ਨਾਲ ਜੁੜੇ ਹੰੁਦੇ ਹਨ, ਨੂੰ ਲੋਕ ਬੜੇ ਹੀ ਅਦਬ ਤੇ ਸਤਿਕਾਰ ਨਾਲ ਮਨਾਉਂਦੇ ਹਨ। ਇਹ ਪ੍ਰਗਟਾਵਾ ਰੱਖੜੀ ਦੇ ਤਿਉਹਾਰ ਮੌਕੇ ਪਟਿਆਲਾ ਦੇ ਲਾਹੋਰੀ ਗੇਟ ਵਿਖੇ ਅਨਾਥ ਕੁੜੀਆਂ ਦੇ ਰਹਿਣ ਲਈ ਬਣੇ ਐਸਡੀਕੇਐਸ ਯਾਦਵਿੰਦਰਾਂ ਪੁਰਨ ਬਾਲ ਨਿਕੇਤਨ ਆਸ਼ਰਮ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ ਪੀਆਰਟੀਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕੀਤਾ। ਇਸ ਮੌਕੇ ਹਡਾਣਾ ਨੇ ਛੋਟੀਆਂ ਬੱਚੀਆਂ ਅਤੇ ਨੌਜਵਾਨ ਕੁੜੀਆਂ ਤੋਂ ਰੱਖੜੀ ਬਣਵਾਈ ਅਤੇ ਉਨਾਂ ਨੂੰ ਤੋਹਫੇ ਦਿੱਤੇ। ਇਸ ਮੌਕੇ ਛੋਟੀਆਂ ਬੱਚੀਆਂ ਨੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਧੰਨਵਾਦ ਕੀਤਾ ਅਤੇ ਆਪਣੇ ਰੋਜਾਨਾਂ ਜੀਵਨ ਬਾਰੇ ਕੁਝ ਗੱਲਾਂ ਸਾਝੀਆਂ ਕੀਤੀਆਂ, ਜਿਸ ਲਈ ਹਡਾਣਾ ਨੇ ਬਾਲ ਨਿਕੇਤਨ ਦੇ ਚੇਅਰਪਰਸਨ ਮੈਡਮ ਉਰਮਿਲ ਪੁਰੀ, ਪ੍ਰੰਬਧਕਾਂ ਅਤੇ ਬੱਚੀਆਂ ਦੇ ਹੌਂਸਲੇ ਦੀ ਤਾਰੀਫ ਕੀਤੀ।

ਇਸ ਮੌਕੇ ਉਹਨਾਂ ਕਿਹਾ ਕਿ ਸਾਡੇ ਸਮਾਜ ਦਾ ਅਹਿਮ ਅੰਗ ਧੀਆਂ ਜੋ ਅੱਜ ਹਰ ਪੱਖੋਂ ਮੋਹਰੀ ਹਨ। ਬੀਤੇ ਕੁਝ ਦਿਨ ਪਹਿਲਾਂ ਈਸਰੋ ਦੇ ਅਹਿਮ ਪ੍ਰੋਜੈਕਟ ਚੰਦਰਯਾਨ ਵਿੱਚ ਵੀ ਸਾਈਂਟਿਸਟ ਔਰਤਾਂ ਨੇ ਅਹਿਮ ਰੋਲ ਅਦਾ ਕੀਤਾ ਅਤੇ ਹੁਣ ਚੱਲ ਰਹੀਆਂ ਵਿਸ਼ਵ ਖੇਡਾਂ ਵਿੱਚ ਵੀ ਸਾਡੇ ਭਾਰਤ ਦੇਸ਼ ਦੀਆਂ ਧੀਆਂ ਡਟ ਕੇ ਖੇਡ ਰਹੀਆਂ ਹਨ। ਇਸ ਤੋਂ ਇਲਾਵਾ ਪੁਲਸ ਅਫਸਰ, ਡਾਕਟਰ, ਇੰਜਨੀਅਰ ਆਦਿ ਵਿੱਚ ਵੀ ਕੁੜੀਆਂ ਮੱਲਾਂ ਮਾਰ ਰਹੀਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਵੱਲੋਂ ਵੀ ਸ਼ਗਨ ਸਕੀਮ ਵਿੱਚ ਵਾਧਾ, ਨੋਕਰੀਆਂ ਵਿੱਚ ਕੁੜੀਆਂ ਨੂੰ ਪਹਿਲ ਅਤੇ ਹੋਰ ਸਰਕਾਰੀ ਯੋਜਨਾਵਾਂ ਅਤੇ ਸਹੂਲਤਾਂ ਲਈ ਔਰਤਾਂ ਨੂੰ ਹਰ ਪੱਖੀ ਮੋਹਰੀ ਰੱਖ ਕੇ ਫੈਸਲੇ ਲਏ ਜਾ ਰਹੇ ਹਨ। ਇਸ ਤੋਂ ਇਲਾਵਾ ਉਨਾਂ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀਆਂ ਕਲਪਨਾ ਚਾਵਲਾ ਅਤੇ ਹੋਰ ਅਜਿਹੀਆਂ ਕੁੜੀਆਂ ਤੋਂ ਸੇਧ ਲੈਣ ਦੀ ਗੱਲ ਆਖੀ। ਇਸ ਮੌਕੇ ਆਸ਼ਰਮ ਦੇ ਸਟਾਫ ਤੋਂ ਇਲਾਵਾ ਇਲਾਵਾ ਡਾ ਹਰਨੇਕ ਸਿੰਘ ਅਸਿਸਟੈਂਟ ਡਾਇਰੈਕਟਰ ਭਾਸ਼ਾ ਵਿਭਾਗ, ਉਮੰਗ ਵੈਲਫੇਅਰ ਫਾਉਂਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ, ਜਰਨਲ ਸੈਕਟਰੀ ਰਾਜਿੰਦਰ ਸਿੰਘ ਸੂਦਨ, ਮਨਿੰਦਰ ਸਿੰਘ ਦੱਤਾ, ਰਾਜਾ ਧੰਜੂ, ਹਰਮਿੰਦਰ ਸਿੰਘ ਚੀਮਾ, ਗੁਰਿੰਦਰ ਸਿੰਘ ਅਦਾਲਤੀਵਾਲਾ, ਨਵਕਰਨਦੀਪ ਸਿੰਘ, ਜ਼ਸਕੀਰਤ ਕੌਰ, ਜਪਜੀ ਕੌਰ, ਵਿਕਰਮਜੀਤ ਸਿੰਘ, ਏਕਮਜੋਤ ਸਿੰਘ ਮੌਜੂਦ ਰਹੇ

Leave a Reply

Your email address will not be published. Required fields are marked *