ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਬਲੀਦਾਨ ਦਿਵਸ ਅੱਜ, ਕਾਂਗਰਸੀਆਂ ਨੇ ਬੁੱਤ ਦੀ ਦੁੱਧ ਨਾਲ ਕੀਤੀ ਧੋਆਈ
ਚਾਰ ਦਹਾਕੇ ਤੱਕ ਮਰਹੁਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਸਾਡੇ ਹਿੱਤਾਂ ਦੀ ਰੱਖਿਆ ਕੀਤੀ-ਸੰਦੀਪ ਸਿੰਗਲਾ
ਪਟਿਆਲਾ, 30 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਦੇ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਅੱਜ ਸਹੀਦੀ ਦਿਹਾੜਾ ਹੈ, ਜੋ ਬਲੀਦਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਸਥਾਨਕ ਛੋਟੀ ਬਾਰਾਦਰੀ ਚੌਂਕ ਵਿਖੇ ਸਥਾਪਿਤ ਕੀਤੇ ਹੋਏ ਉਨਾ ਦੇ ਬੁੱੱਤ ਦੇ ਆਲੇ ਦੁਆਲੇ ਪਾਰਕ ਦੀ ਚੰਗੀ ਤਰਾਂ ਸਫਾਈ ਕਰਵਾ ਕੇ ਸੰਦੀਪ ਸਿੰਗਲਾ ਮੈਂਬਰ ਪੀਪੀਸੀਸੀ, ਸੰਤੋਖ ਸਿੰਘ ਸਾਬਕਾ ਚੇਅਰਮੈਨ ਅਤੇ ਵਿਕਾਸ ਸਰਮਾ ਜਿਲਾ ਸਕੱਤਰ ਨੇ ਦੁੱਧ ਨਾਲ ਧੁਆਈ ਕੀਤੀ। ਇਸ ਦੋਰਾਨ ਉਕਤ ਆਗੂਆਂ ਨੇ ਕਿਹਾ ਕੇ ਅੱਤਵਾਦ ਦਾ ਕਾਲਾ ਦੌਰ ਪੰਜਾਬ ਵਿੱਚ ਉਹ ਸਮਾਂ ਸੀ ਜਦੋਂ ਖ਼ੁਸ਼ੀ ਗਮੀ ਵਿਚ ਪੰਜ ਬੰਦਿਆਂ ਦਾ ਇੱਕਠਾ ਹੋਣਾ ਵੀ ਮੁਸ਼ਕੀਲ ਹੋ ਗਿਆ ਸੀ, ਪਰਿਵਾਰ ਵਿੱਚੋਂ ਜਦੋਂ ਕੋਈ ਬਾਹਰ ਜਾਂਦਾ ਸੀ, ਉਸ ਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਸ਼ਾਮ ਨੂੰ ਘਰ ਵਾਪਸੀ ਸਹੀ ਸਲਾਮਤ ਹੋਵੇਗੀ ਜਾਂ ਨਹੀਂ, ਉਦੋਂ ਹਨੇਰਾ ਹੁੰਦੇ ਹੀ ਘਰਾਂ ਦੀਆਂ ਬੱਤੀਆਂ ਬੰਦ ਹੋ ਜਾਂਦੀਆਂ ਸੀ
ਅਤੇ ਬੱਚਿਆਂ ਨੂੰ ਸਕੂਲ ਕਾਲਜਾਂ ’ਚ ਭੇਜਣ ਤੋਂ ਵੀ ਲੋਕ ਡਰਦੇ ਸੀ ਕਿ ਕਿਤੇ ਉਨ੍ਹਾਂ ਦੇ ਬੱਚੇ ਇਸ ਚੱਲ ਰਹੀ ਹਨੇਰੀ ’ਚ ਕਿਸੇ ਦੇ ਬਹਿਕਾਵੇ ਵਿੱਚ ਆ ਕਿ ਗ਼ਲਤ ਰਾਹ ਨਾਂ ਤੁਰ ਪੈਣ। ਇਹੋ ਜਿਹੇ ਹਾਲਾਤਾਂ ਵਿੱਚੋਂ ਪੰਜਾਬ ਨੂੰ ਕੱਢਣ ਲਈ ਜਦੋਂ ਕੋਈ ਅੱਗੇ ਨਹੀਂ ਸੀ ਆ ਰਿਹਾ ਉਦੋਂ ਮਰਹੂਮ ਬੇਅੰਤ ਸਿੰਘ ਨੇ ਆਪਣਾ ਬਲੀਦਾਨ ਦੇ ਕੇ ਸਾਡੇ ਸਮਾਜ ਵਿਚ ਸਾਂਤੀ ਦਾ ਦੋਰ ਲਿਆਦਾਂ। ਸੰਦੀਪ ਸਿੰਗਲਾ ਨੇ ਕਿਹਾ ਕੇ ਸੂਬੇ ਦੀ ਏਕਤਾ ਅਤੇ ਭਾਈਚਾਰਕ ਸਾਂਝ ਬਹਾਲ ਕਰਨ ਲਈ ਮਰਹੂਮ ਮੁੱਖ ਮੰਤਰੀ ਨੇ ਅਣਥੱਕ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਸ. ਬੇਅੰਤ ਸਿੰਘ ਨੇ ਚਾਰ ਦਹਾਕੇ ਤੱਕ ਲੋਕਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਅਤੇ ਅਜਿਹੀ ਮਿਸਾਲ ਘੱਟ ਹੀ ਦੇਖਣ ਨੂੰ ਮਿਲਦੀ ਹੈ। ਸਾਨੂੰ ਅੱਜ ਉਹਨਾਂ ਵੱਲੋਂ ਦਿਖਾਏ ਰਾਹ ਉਤੇ ਚੱਲਣ ਦੀ ਲੋੜ ਹੈ। ਅੱਜ ਫੇਰ ਪੰਜਾਬ ਵਿੱਚ ਕੁੱਝ ਤਾਕਤਾਂ ਵੱਲੋਂ ਉਨ੍ਹਾਂ ਹਾਲਾਤਾਂ ਨੂੰ ਹੀ ਮੁੱੜ ਸੁਰਜੀਤ ਕਰਨ ਦੀ ਕੋਸ਼ੀਸ਼ ਕਰ ਰਹੀਆਂ ਹਨ ਤਾਂ ਜੋ ਪੰਜਾਬ ਦੇ ਸੁੱਖ ਸ਼ਾਂਤੀ ਨੂੰ ਗ੍ਰਹਿਣ ਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਸਾਡਾ ਫ਼ਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਕਾਲੇ ਦਿਨਾਂ ਦੇ ਹਾਲਾਤਾਂ ਬਾਰੇ ਜ਼ਰੂਰ ਜਾਣੂੰ ਕਰਵਾਇਆ ਜਾਵੇ ਤਾਂ ਜੋ ਮੁੜ ਕੋਈ ਪੰਜਾਬ ਦੀ ਸੁੱਖ ਸ਼ਾਂਤੀ ਨੂੰ ਨਜ਼ਰ ਨਾਂ ਲਾ ਸਕੇ।

