ਪੰਜਾਬਪਟਿਆਲਾ

ਪੀਐਸਈਬੀ ਜੁਆਇੰਟ ਫੋਰਮ ਦੇ ਸੱਦੇ ‘ਤੇ ਭਖਦੀਆਂ ਮੰਗਾਂ ਨੂੰ ਲੈ ਕੇ ਮੈਨੇਜਮੈਂਟ ਖਿਲਾਫ਼ ਧਰਨਾ

ਪਟਿਆਲਾ 3 ਜੂਨ (ਕੰਵਰ ਬੇਦੀ)
ਪੀ.ਐਸ.ਈ.ਬੀ. ਇੰਪਲਾਇਜ਼ ਜੁਆਇੰਟ ਫੋਰਮ ਦੇ ਸੱਦੇ ‘ਤੇ ਪੰਜਾਬ ਦੇ ਸਮੁੱਚੇ ਬਿਜਲੀ ਕਾਮਿਆਂ ਨੇ ਆਪਣੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਮੈਨੇਜਮੈਂਟ ਦੇ ਵਿਰੁੱਧ ਹੈਡ ਆਫਿਸ ਪਟਿਆਲਾ ਦੇ ਗੇਟ ਦੇ ਸਾਹਮਣੇ ਕੜੱਕਦੀ ਧੁੱਪ ਵਿੱਚ ਵਿਸ਼ਾਲ ਸੁਬਾਈ ਧਰਨਾ ਦਿੱਤਾ। ਇਸ ਧਰਨੇ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਹਜਾਰਾਂ ਬਿਲਜੀ ਕਾਮਿਆਂ ਨੇ ਭਾਗ ਲਿਆ। ਜਿਸ ਕਾਰਨ ਆਵਾਜਾਈ ਵੀ ਪ੍ਰਭਾਵਤ ਹੋਈ।

ਜੁਆਇੰਟ ਫੋਰਮ ਪੰਜਾਬ ਦੇ ਆਗੂਆਂ ਸਰਵ ਸ਼੍ਰੀ ਜਗਤਾਰ ਸਿੰਘ ਉੱਪਲ, ਸੁਰਿੰਦਰ ਸਿੰਘ ਪਹਿਲਵਾਨ, ਕਰਮਚੰਦ ਭਾਰਦਵਾਜ਼, ਹਰਭਜਨ ਸਿੰਘ, ਬੀ.ਐਸ. ਸੇਖੋਂ, ਕ੍ਰਿਸ਼ਨ ਦੇਵ, ਹਰਮੇਸ਼ ਧੀਮਾਨ, ਕਾਰਜਵਿੰਦਰ ਸਿੰਘ, ਅਮਰੀਕ ਸਿੰਘ ਪ੍ਰਕਾਸ਼ ਸਿੰਘ ਮਾਨ, ਜਸਬੀਰ ਸਿੰਘ ਰਠੋਰ, ਗੁਰਨਾਮ ਸਿੰਘ ਖਿਆਲੀਵਾਲ, ਕਰਮਚੰਦ ਖੰਨਾ, ਫਲਜੀਤ ਸਿੰਘ, ਸਵਰਨ ਸਿੰਘ, ਵਿਜ਼ੇ ਕੁਮਾਰ, ਅਵਤਾਰ ਕੈਂਥ, ਮਨਜੀਤ ਸਿੰਘ ਚਾਹਿਲ, ਅਮਰਜੀਤ ਸਰਕਾਰੀਆ, ਰਛਪਾਲ ਸਿੰਘ, ਰਤਨ ਸਿੰਘ, ਕੰਵਲਜੀਤ ਸਿੰਘ, ਮਹਿੰਦਰ ਨਾਥ, ਗੁਰਵੇਲ ਸਿੰਘ ਬੱਲਪੁਰੀਆਂ, ਨੇ ਸਾਂਝੇ ਤੌਰ ਤੇ ਦੱਸਿਆ ਕਿ ਪਾਵਰ ਮੈਨੇਜਮੈਂਟ ਲੰਬੇ ਸਮੇਂ ਤੋਂ ਮੰਨੀਆ ਮੰਗਾਂ ਲਾਗੂ ਕਰਨ ਤੋਂ ਟਾਲਮਟੋਲ ਕਰਦੀਆਂ ਆ ਰਹੀ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ 1.12.2011 ਤੋਂ ਪੇ-ਬੈਂਡ ਅਤੇ ਗਰੇਡ ਪੇ ਲਾਗੂ ਕੀਤੇ ਹੋਏ ਹਨ। ਪ੍ਰੰਤੂ ਬਿਜਲੀ ਕਾਮਿਆਂ ਦੇ ਗਰੁੱਪ ਨੰ. 4 ਤੋਂ 9 ਅਤੇ ਗਰੁੱਪ ਨੰ. 17 ਦੇ ਮੁਲਾਜ਼ਮਾਂ ਤੇ ਇਹ ਸੋਧੇ ਹੋਏ ਪੇ-ਬੈਂਡ ਲਾਗੂ ਨਹੀਂ ਕੀਤੇ ਜਾ ਰਹੇ ਅਤੇ ਨਾ ਹੀ ਵਰਕਚਾਰਜ਼ ਕਾਮਿਆਂ ਤੇ ਗ੍ਰੇਡ-ਪੇ ਅਤੇ ਸੋਧੇ ਭੱਤੇ ਲਾਗੂ ਕੀਤੇ ਜਾ ਰਹੇ ਹਨ। ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਵੱਲੋਂ 16.4.2010 ਨੂੰ ਜਦੋਂ ਪੰ:ਰਾ:ਬਿ:ਬੋ: ਨੂੰ ਤੋੜ ਕੇ ਕਾਰਪੋਰੇਸ਼ਨ ਬਣਾਈਆਂ ਗਈਆਂ ਸੀ ਤਾਂ ਉਸ ਵੇਲੇ ਇਕ ਤਿੰਨ ਧਿਰੀ ਸਮਝੌਤਾ ਕੀਤਾ ਗਿਆ ਸੀ ਜਿਸ ਤਹਿਤ ਸਿੱਧੀ ਭਰਤੀ, ਪ੍ਰਮੋਸ਼ਨਾਂ, ਜੀ.ਪੀ.ਫੰਡ ਤੇ ਪੈਨਸ਼ਨ ਤੇ ਗਰੈਚੁਈਟੀ ਦੀ ਅਦਾਇਗੀ, ਸੀਨੀਆਰਤਾ, ਕਾਰਪੋਰੇਸ਼ਨ ਵੱਲੋਂ ਤਿੰਨ ਧਿਰੀ ਸਮਝੌਤੇ ਦੀ ਉਲੰਘਣਾ ਕਰਕੇ ਸਿੱਧੀ, ਭਰਤੀ, ਬਦਲੀਆਂ, ਪੱਦ-ਉੱਨਤੀਆਂ ਆਦਿ ਆਪਣੇ ਪੱਧਰ ਤੇ ਹੀ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਰੇਸ਼ਨੇਲਾਈਜ਼ੇਸ਼ਨ ਦੇ ਨਾਂ ਤੇ ਗਰਿਡ ਉਸਾਰੀ ਅਤੇ ਏ.ਓ.ਟੀ.ਐਲ ਦੀਆਂ ਸਬ ਡਵੀਜ਼ਨਾਂ ਤੋੜ ਕੇ ਮੁਲਾਜ਼ਮਾਂ ਨੂੰ ਘਰੋਂ ਬੇਘਰ ਕਰਕੇ ਦੂਰ-ਦੁਰਾਡੇ ਸਟੇਸ਼ਨਾਂ ਤੇ ਭੇਜਿਆਂ ਜਾ ਰਿਹਾ ਹੈ ਅਤੇ ਸੇਵਾਦਾਰ, ਮਾਲੀ, ਸਵੀਪਰ, ਚੌਂਕੀਦਾਰ, ਓ.ਸੀ. ਆਰ-ਟੀ, ਐਮ.ਐਸ.ਐਸ.ਏ., ਟੈਲੀਫੋਨ ਅਟੈਂਡੈਂਟਾਂ ਦੀਆਂ ਸੈਂਕੜੇ ਪੋਸਟਾਂ ਖਤਮ ਕਰ ਦਿੱਤੀਆਂ ਹਨ। ਨਵੇਂ ਪੱਦ-ਉੱਨਤ ਹੋਏ ਐਸ.ਐਸ.ਏ. ਨੂੰ ਟੀ.ਟੀ.ਆਈ. ਦੀ ਟ੍ਰੇਨਿੰਗ ਨਹੀਂ ਕਰਵਾਈ ਜਾ ਰਹੀ ਅਤੇ ਨਾ ਹੀ ਮੈਡੀਕਲ ਕੈਸ਼ ਲੈਸ ਸਕੀਮ ਲਾਗੂ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਟਰਾਂਸਕੋ ਵੱਲੋਂ ਮਨਮਾਨੀਆਂ ਅਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *