ਪੰਜਾਬ

ਸਿੱਖਿਆ ਵਿਭਾਗ ਵੱਲੋਂ ਪੀ.ਈ.ਐਸ. ਕਾਡਰ ਦੇ 20 ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀ ਦੇ ਹੁਕਮ

ਚੰਡੀਗੜ੍ਹ, 3 ਜੂਨ (ਮਧੂਸਾਰ ਬਿਊਰੋ)
ਸਿੱਖਿਆ ਵਿਭਾਗ, ਪੰਜਾਬ ਵੱਲੋਂ ਅੱਜ ਪੀ.ਏ.ਐਸ. ਕਾਡਰ ਦੇ 20 ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ। ਇਹ ਜਾਣਕਾਰੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।

ਬੁਲਾਰੇ ਅਨੁਸਾਰ ਸ੍ਰੀਮਤੀ ਸੁਨੀਤਾ ਕਿਰਨ ਨੂੰ ਮੰਡਲ ਸਿੱਖਿਆ ਅਧਿਕਾਰੀ ਜਲੰਧਰ, ਸ੍ਰੀ ਸੁਖਵਿੰਦਰ ਸਿੰਘ ਨੂੰ ਪ੍ਰਿੰਸੀਪਲ ਸਰਕਾਰੀ ਇਨ ਸਰਵਿਸ ਸਿਖਲਾਈ ਸੰਸਥਾ ਅੰਮ੍ਰਿਤਸਰ, ਸ੍ਰੀਮਤੀ ਗੁਰਪ੍ਰੀਤ ਕੌਰ ਨੂੰ ਡਾਇਰੈਕਟਰ ਪ੍ਰਸ਼ਾਸ਼ਨ, ਡੀ.ਪੀ.ਆਈ. (ਸਸ) ਦਫਤਰ ਅਤੇ ਡਿਪਟੀ ਡਾਇਰੈਕਟਰ ਦਾ ਵਾਧੂ ਚਾਰਜ, ਸ੍ਰੀ ਸਰਬਜੀਤ ਸਿੰਘ ਤੂਰ ਨੂੰ ਪ੍ਰਬੰਧ ਅਫਸਰ, ਡੀ.ਪੀ.ਆਈ. (ਐ.ਸਿ.) ਦਫਤਰ, ਸ੍ਰੀ ਅਮਰਜੀਤ ਸਿੰਘ ਨੂੰ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਮਾਜਰਾ, ਸ੍ਰੀ ਮੇਵਾ ਸਿੰਘ ਸਿੱਧੂ ਨੂੰ ਡਿਪਟੀ ਡਾਇਰੈਕਟਰ (ਫਿਜੀਕਲ ਐਜੂਕੇਸ਼ਨ), ਸ੍ਰੀ ਦਿਨੇਸ਼ ਕੁਮਾਰ ਨੂੰ ਸਹਾਇਕ ਡਾਇਰੈਕਟਰ, ਡੀ.ਪੀ.ਆਈ. (ਸਸ) ਦਫਤਰ, ਸ੍ਰੀ ਜਰਨੈਲ ਸਿੰਘ ਨੂੰ ਸਹਾਇਕ ਡਾਇਰੈਕਟਰ, ਡੀ.ਪੀ.ਆਈ. (ਸਸ) ਦਫਤਰ, ਸ੍ਰੀ ਰਵਿੰਦਰ ਸਿੰਘ ਨੂੰ ਪਿੰ੍ਰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵੀਆ (ਬਠਿੰਡਾ), ਸ੍ਰੀ ਹਰਦੀਪ ਸਿੰਘ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਐ.ਸਿੱ.) ਬਠਿੰਡਾ, ਸ੍ਰੀ ਸੁਰਿੰਦਰ ਸਿੰਘ ਸਿੱਧੂ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਸਸ) ਐਸ.ਏ.ਐਸ. ਨਗਰ (ਮੁਹਾਲੀ), ਸ੍ਰੀ ਸੁਖਜੀਤ ਸਿੰਘ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਐ.ਸਿ) ਐਸ.ਏ.ਐਸ. ਨਗਰ (ਮੁਹਾਲੀ), ਸ੍ਰੀ ਸਤਪਾਲ ਸਿੰਘ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਸਸ) ਹੁਸ਼ਿਆਰਪੁਰ, ਸ੍ਰੀ ਵਰਿੰਦਰ ਕੁਮਾਰ ਨੂੰ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂੜ (ਰੂਪਨਗਰ), ਸ੍ਰੀ ਸੋਮ ਨਾਥ ਸ਼ਰਮਾ ਨੂੰ ਸੀਨੀਅਰ ਲੈਕਚਰਾਰ, ਡਾਇਟ ਨਾਭਾ, ਸ੍ਰੀ ਰਵਿੰਦਰ ਸਿੰਘ ਨੂੰ ਡਿਪਟੀ ਜ਼ਿਲਾ ਸਿੱਖਿਆ ਅਧਿਕਾਰੀ (ਸਸ) ਅੰਮ੍ਰਿਤਸਰ ਤੇ ਪਿੰ੍ਰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮ ਦਾਸ (ਅੰਮ੍ਰਿਤਸਰ) ਦਾ ਵਾਧੂ ਚਾਰਜ, ਸ੍ਰੀ ਮੋਨਿਕਾ ਸੈਣੀ ਨੂੰ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੀਤਾਂ ਕਲਾਂ (ਅੰਮ੍ਰਿਤਸਰ), ਸ੍ਰੀ ਹਰਨੇਕ ਸਿੰਘ ਨੂੰ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਾਲੀ ਆਲਾ ਸਿੰਘ (ਫਤਹਿਗੜ੍ਹ ਸਾਹਿਬ), ਸ੍ਰੀਮਤੀ ਜੋਗਿੰਦਰ ਕੌਰ ਨੂੰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਐਮ.ਐਸ. ਗੇਟ ਅੰਮ੍ਰਿਤਸਰ ਤੇ ਸ੍ਰੀ ਰਾਜੇਸ਼ ਕੁਮਾਰ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਐ.ਸਿ) ਪਠਾਨਕੋਟ ਲਗਾਇਆ ਗਿਆ ਹੈ।

Leave a Reply

Your email address will not be published. Required fields are marked *