ਸਿਵਲ ਅਧਿਕਾਰਾਂ ਤੇ ਆਦਰਸ਼ ਪੋਲੀਟੈਕਨਿਕ ਕਾਲਜ ਢੈਂਠਲ ਵਿਖੇ ਸੈਮੀਨਾਰ
ਰੱਖੜਾ ਵੱਲੋਂ ਸ਼ਗਨ ਸਕੀਮ ਤਹਿਤ 22 ਲੱਖ ਦੇ ਚੈਕ ਵੰਡੇ
ਪਟਿਆਲਾ, 6 ਜੂਨ (ਮਧੂਸਾਰ ਬਿਊਰੋ)
ਭਲਾਈ ਵਿਭਾਗ ਵੱਲੋਂ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੀ ਭਲਾਈ ਲਈ ਵਿਸ਼ੇਸ਼ ਉਦਮ ਤਹਿਤ ਸਿਵਲ ਅਧਿਕਾਰਾਂ ਦੀ ਸੁਰੱਖਿਆ ਐਕਟ 1955 ਅਧੀਨ ਆਦਰਸ਼ ਪੋਲੀਟੈਕਨਿਕ ਕਾਲਜ, ਢੈਂਠਲ, ਸਮਾਣਾ ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਵਿੱਚ ਸ. ਸੁਰਜੀਤ ਸਿੰਘ ਰੱਖੜਾ ਕੈਬਨਿਟ ਮੰਤਰੀ ਵੱਲੋਂ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ।
ਸੈਮੀਨਾਰ ਦੌਰਾਨ ਉਚੇਰੀ ਸਿਖਿਆ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਭਲਾਈ ਵਿਭਾਗ ਐਸ.ਸੀ./ਬੀ.ਸੀ. ਸ਼੍ਰੈਣੀਆਂ ਤੇ ਘੱਟ ਗਿਣਤੀ ਵਰਗ ਦਾ ਵਿਦਿਅਕ ਸਮਾਜਿਕ ਅਤੇ ਆਰਥਿਕ ਪੱਧਰ ਉਚਾ ਚੁੱਕਣ ਲਈ ਵਚਨ ਬੱਧ ਹੈ। ਉਹਨਾਂ ਦੱਸਿਆ ਕਿ ਵਿਦਿਅਕ ਖੇਤਰ ਦੇ ਤਹਿਤ ਹਾਜ਼ਰੀ ਵਜੀਫਾ, ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਤੇ ਮੁਫਤ ਪਾਠ ਪੁਸਤਕਾਂ ਸਕੀਮ ਤਹਿਤ ਪਹਿਲੀ ਤੋਂ ਦਸਵੀਂ ਜਮਾਤ ਤੱਕ ਪੜ੍ਹਦੇ 81548 ਵਿਦਿਆਰਥੀਆਂ ਨੂੰ 2,61,30,705/- ਰੁਪਏ ਦੀਆ ਕਿਤਾਬਾਂ ਵੰਡੀਆਂ ਗਈਆਂ ਅਤੇ ਹਾਜ਼ਰੀ ਵਜੀਫਾ ਸਕੀਮ ਤਹਿਤ 4764 ਅਨੁਸੂਚਿਤ ਜਾਤੀ ਦੀਆਂ ਵਿਦਿਆਰਥਣਾਂ ਨੂੰ 23,82,000/- ਰੁਪਏ ਰਾਸ਼ੀ ਵੰਡੀ ਗਈ। ਸ਼ਗਨ ਸਕੀਮ ਤਹਿਤ ਜ਼ਿਲ੍ਹਾ ਪਟਿਆਲਾ ਦੇ ਮਿਤੀ 1 ਅ੍ਰਪੈਲ 2015 ਤੋਂ 31 ਮਾਰਚ 2016 ਤੱਕ ਦੇ 4104 ਲਾਭਪਾਤਰੀਆਂ ਨੂੰ 61,560,000/- ਰੁਪਏ ਦੀ ਰਾਸ਼ੀ ਸ਼ਗਨ ਵੱਜੋਂ ਦਿੱਤੀ ਗਈ। ਸਮਾਗਮ ਵਿੱਚ ਸ. ਰੱਖੜਾ ਨੇ 22 ਲੱਖ ਰੁਪਏ ਦੇ ਸ਼ਗਨ ਸਕੀਮ ਦੇ ਚੈਕ ਵੰਡੇ ਗਏ। ਸ. ਰੱਖੜਾ ਵੱਲੋਂ ਭਲਾਈ ਵਿਭਾਗ ਨੂੰ ਇਹ ਆਦੇਸ਼ ਦਿੱਤੇ ਗਏ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਨਿਰਧਾਰਿਤ ਸਮੇਂ ਅੰਦਰ ਦੇਣਾ ਯਕੀਨੀ ਬਣਾਇਆ ਜਾਵੇ। ਇਸ ਦੇ ਤਹਿਤ ਵਿਦਿਅਕ ਖੇਤਰ ਵਿੱਚ ਹਾਜ਼ਰੀ ਵਜੀਫਾ ਸਕੀਮ ਤਹਿਤ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਪੜਦੀਆਂ ਲੜਕੀਆਂ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੀਆਂ ਲੜਕੀਆਂ ਲਈ 23,82,000/- ਰੁਪਏ ਖਰਚ ਕਰਕੇ 4764 ਵਿਦਿਆਰਥਣਾਂ ਨੂੰ ਲਾਭ ਦਿੱਤਾ ਗਿਆ।

