ਪਟਿਆਲਾ

ਹਿੰਦੂ ਤਖਤ ਕਾਲੀ ਮਾਤਾ ਮੰਦਿਰ ਤੋਂ ਆਪਣੀ ਗਲਤੀ ਲਈ ਮਾਸਟਰ ਸਲੀਮ ਨੇ ਮੰਗੀ ਲਿਖਤੀ ਮੁਆਫੀ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਿੰਦੂ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਮਹਾਰਾਜ ਵਲੋਂ ਮਾਸਟਰ ਸਲੀਮ ਦੀ ਮਾਤਾ ਰਾਣੀ ਦੇ ਜਾਗਰਣ ਕਰਨ ਦੀ ਵਿਰੋਧਤਾ ਪਿੱਛੋ ਮਾਸਟਰ ਸਲੀਮ ਵਲੋਂ ਸ੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਨਤਮਸਤਕ ਹੋ ਕੇ ਮਾਤਾ ਰਾਣੀ ਦੇ ਦਰਬਾਰ ਵਿੱਖੇ ਮੱਥਾ ਟੇਕਣ ਤੋਂ ਬਾਅਦ ਸ੍ਰੀ ਹਿੰਦੂ ਤਖਤ ਮੁੱਖੀ ਅੱਗੇ ਪੇਸ਼ ਹੋਏ ਉਨ੍ਹਾਂ ਵੱਲੋਂ ਮਾਤਾ ਚਿੰਤਪੁਰਨੀ ਮੰਦਿਰ ਵਿਖੇ ਬੋਲੇ ਸ਼ਬਦ ਦੀ ਮੁਆਫੀ ਮੰਗੀ ਅਤੇ ਜਾਗਰਣ ਵਿੱਚ ਸਨਾਤਨ ਦੀ ਮਰਿਆਦਾ ਬਣਾਈ ਰੱਖਣ ਬਾਰੇ ਲਿਖਤੀ ਰੂਪ ਵਿੱਚ ਤਖਤ ਮੁੱਖੀ ਨੂੰ ਦਿੱਤਾ ਗਿਆ ਮਾਸਟਰ ਸਲੀਮ ਵਲੋਂ ਤਖਤ ਮੁੱਖੀ ਨੂੰ ਆਪਣੇ ਪਰਿਵਾਰ ਵੱਲੋਂ ਤਿੰਨ ਪੀੜੀਆਂ ਤੋਂ ਮਾਤਾ ਰਾਣੀ ਦੇ ਭਜਨ ਦਾ ਗੁਨਗਾਨ ਕਰਨ ਬਾਰੇ ਦੱਸਿਆ ਗਿਆ। ਉਨ੍ਹਾਂ ਦੇ ਪਿਤਾ ਜੀ, ਦਾਦਾ ਜੀ ਅਤੇ ਮਾਸਟਰ ਸਲੀਮ ਵਲੋਂ 10 ਸਾਲ ਉਮਰ ਵਿੱਚ ਮਾਤਾ ਰਾਣੀ ਦੇ ਗੁਣਗਾਨ ਦੀ ਗੱਲ ਕਹੀ ਗਈ ਅਤੇ ਉਹਨਾਂ ਵੱਲੋਂ ਆਪਣੀ ਜੁਬਾਨ ਤੋਂ ਹੋਈ ਗਲਤੀ ਦੀ ਮਾਫੀ ਮੰਗੀ ਗਈ।

ਇਸ ਮੌਕੇ ਹਿੰਦੂ ਤਖਤ ਮੁੱਖੀ ਵਲੋਂ ਮਾਸਟਰ ਸਲੀਮ ਨੂੰ ਸਨਾਤਨ ਦੀ ਮਰਿਆਦਾ ਅਨੁਸਾਰ ਜਾਗਰਣ ਕਰਨ ਲਈ ਤਾੜਨਾ ਕੀਤੀ ਗਈ। ਗੁਰੂ ਪੰਚਾਨੰਦ ਗਿਰੀ ਮਹਾਰਾਜ ਵਲੋਂ ਜਾਰੀ ਜਾਗਰਣ ‘ਇਕ ਪੰਥ ਇੱਕ ਗ੍ਰੰਥ’ ਦਿੱਤਾ ਗਿਆ ਜਿਸ ਅਨੁਸਾਰ ਅੱਗੇ ਤੋਂ ਜਾਗਰਣ ਕੀਤਾ ਜਾਵੇ ਜਿਸ ਨੂੰ ਮਾਸਟਰ ਸਲੀਮ ਨੇ ਬੜੇ ਸਤਿਕਾਰ ਨਾਲ ਲੈਂਦੇ ਹੋਏ ਜੋ ਇੱਕ ਪੰਥ ਇੱਕ ਗ੍ਰੰਥ ਦੇ ਨਿਯਮਾਂ ਅਨੁਸਾਰ ਹੀ ਜਾਗਰਣ ਕਰਨ ਦਾ ਲਿਖਤੀ ਤੌਰ ਤੇ ਭਰੋਸਾ ਦਿੱਤਾ ਗਿਆ। ਇਸ ਮੌਕੇ ਹਿੰਦੂ ਤਖਤ ਮੁੱਖੀ ਵਲੋਂ ਹਰੇਕ ਜਾਗਰਣ ਕਰਨ ਵਾਲੇ ਨੂੰ ਤਾੜਨਾ ਕੀਤੀ ਗਈ ਕਿ ਜਾਗਰਣ ਦੌਰਾਨ ਸਨਾਤਨ ਦੀ ਮਰਿਆਦਾ ਦਾ ਧਿਆਨ ਰੱਖਣ ਬਾਰੇ ਕਿਹਾ ਗਿਆ। ਮਾਸਟਰ ਸਲੀਮ ਵਲੋਂ ਬੜੀ ਹਲੀਮੀ ਨਾਲ ਮਾਤਾ ਰਾਣੀ ਨਾਲ ਪਿਆਰ ਦੀ ਗੱਲ ਕਹੀ ਅਤੇ ਹਿੰਦੂ ਤਖਤ ਵਲੋਂ ਜਾਰੀ ਨਿਯਮਾਂ ਦਾ ਧਿਆਨ ਰੱਖਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਜਾਗਰਣ ਮੰਡਲ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਹਿੰਦੂ ਸੁਰੱਖਿਆ ਸਮਿਤੀ ਦੇ ਪ੍ਰਧਾਨ ਰਾਜੇਸ਼ ਕੇਹਰ, ਮੰਦਿਰ ਕਮੇਟੀ ਤੋਂ ਸੰਦੀਪ ਬੰਧੂ, ਹਿੰਦੂ ਯੂਥ ਤਖਤ ਤੋਂ ਕੁਸ਼ਲ ਚੋਪੜਾ, ਵਿਕਾਸ ਸ਼ਰਮਾ, ਈਸ਼ਵਰ ਚੰਦ ਸ਼ਰਮਾ ਜਿਲਾ ਪ੍ਰਧਾਨ ਹਿੰਦੂ ਤਖਤ, ਭੁਪਿੰਦਰ ਸੈਣੀ ਓ.ਐਸ.ਡੀ., ਮਨੀ ਬਾਬਾ, ਸਤਿੰਦਰ ਬੁੱਗਾ, ਮਨਜੀਤਪਾਲ ਸ਼ਰਮਾ, ਵਿਕਾਸ ਸ਼ਰਮਾ, ਨੀਤਨ ਪੰਜੋਲਾ, ਗੁਰਪ੍ਰੀਤ ਗੋਲਡੀ, ਪਵਨ ਅਹੂਜਾ ਜਿਲਾ ਪ੍ਰਧਾਨ, ਧਰਮ ਸਿੰਘ, ਦਰਸ਼ਨ ਸਿੰਘ ਪੀ.ਆਰ.ਟੀ.ਸੀ., ਸਰਵਨ ਕੁਮਾਰ ਤੋਂ ਇਲਾਵਾ ਸੈਂਕੜੇ ਸਨਾਤਨੀ ਹਾਜਰ ਸਨ।

Leave a Reply

Your email address will not be published. Required fields are marked *