ਬੰਨੀ ਚਹਿਲ ਦੀ ਅਗਵਾਈ ‘ਚ ਯੂਥ ਐਂਡ ਸਪੋਰਟਸ ਕਲੱਬ ਸੈਲ ਦੇ ਕਾਰਜ ਸ਼ਲਾਘਾਯੋਗ : ਅਜੈਬ ਸਿੰਘ ਭੱਟੀ
ਪਟਿਆਲਾ, 10 ਅਗਸਤ (ਮਧੂਸਾਰ ਬਿਊਰੋ) ਯੂਥ ਐਂਡ ਸਪੋਰਟਸ ਕਲੱਬਜ਼ ਸੈੱਲ ਪੰਜਾਬ ਕਾਂਗਰਸ ਦੇ ਸੂਬਾ ਚੇਅਰਮੈਨ ਸੰਜੇਇੰਦਰ ਸਿੰਘ ਬੰਨੀ ਚੈਹਿਲ ਨੇ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਅਜੈਬ ਸਿੰਘ ਭੱਟੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪਰਮਿੰਦਰ ਭਲਵਾਨ ਕੌਮੀ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ, ਮੱਖਣ ਰੋਂਗਲਾ, ਸੰਦੀਪ ਜਿੰਦਲ, ਜਸਪਾਲ ਟਿੱਕਾ, ਹਰਵਿੰਦਰ ਚਲੈਲਾ, ਕਾਕਾ ਸਿੱਧੂਵਾਲ, ਗੁਰਜੰਟ ਸਿਊਣਾ, ਏ.ਐਸ.ਆਈ. ਜਗਮਿੰਦਰ ਸਿੰਘ ਬੁੱਟਰ ਅਤੇ ਧਰਮਪਾਲ ਵੀ ਹਾਜ਼ਰ ਸਨ।
ਇਸ ਮੌਕੇ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਅਜੈਬ ਸਿੰਘ ਭੱਟੀ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਬੰਨੀ ਚੈਹਿਲ ਨੇ ਦੱਸਿਆ ਕਿ ਯੂਥ ਐਂਡ ਸਪੋਰਟਸ ਕਲੱਬਜ਼ ਸੈਲ ਪੰਜਾਬ ਕਾਂਗਰਸ ਦੇ ਅਹੁਦੇਦਾਰਾਂ ਨੇ ਪੰਜਾਬ ਦੇ ਸਾਰੇ ਹਲਕਿਆਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਲਈ ਵਿਧਾਨ ਸਭਾ ਚੋਣਾਂ ਵਿਚ ਦਿਨ-ਰਾਤ ਇਕ ਕਰਕੇ ਪਾਰਟੀ ਉਮੀਦਵਾਰਾਂ ਲਈ ਘਰ-ਘਰ ਜਾ ਕੇ ਪ੍ਰਚਾਰ ਕੀਤਾ। ਕੈਪਟਨ ਅਮਰਿੰਦਰ ਸਿੰਘ ਦੀ ਖੁਸ਼ਹਾਲ ਪੰਜਾਬ ਬਨਾਉਣ ਦੀ ਸੋਚ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।
ਕਾਂਗਰਸ ਸਰਕਾਰ ਬਣਨ ਤੋਂ ਬਾਅਦ ਵੀ ਯੂਥ ਐਂਡ ਸਪੋਰਟਸ ਕਲੱਬਜ਼ ਸੈਲ ਪਿੰਡਾਂ ਵਿਚ ਬਣੇ ਯੂਥ ਕਲੱਬਾਂ ਨੂੰ ਲੈ ਕੇ ਸਮਾਜ ਸੇਵੀ ਕਾਰਜ ਖੂਨਦਾਨ ਕੈਂਪ, ਮੈਡੀਕਲ ਕੈਂਪ, ਵਾਤਾਵਰਣ ਸ਼ੁੱਧਤਾ ਪ੍ਰੋਗਰਾਮ, ਲੋੜਵੰਦ ਲੜਕੀਆਂ ਲਈ ਮੁਫਤ ਸਿਲਾਈ ਸੈਂਟਰ ਖੋਲ੍ਹਣੇ ਅਤੇ ਖਾਸ ਕਰਕੇ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਨੌਜਵਾਨਾਂ ਨੂੰ ਪਿੰਡ ਪੱਧਰ ਉਪਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਡਿਪਟੀ ਸਪੀਕਰ ਵਿਧਾਨ ਸਭਾ ਅਜੈਬ ਸਿੰਘ ਭੱਟੀ ਨੇ ਕਿਹਾ ਕਿ ਚੇਅਰਮੈਨ ਬੰਨੀ ਚੈਹਿਲ ਦੀ ਅਗਵਾਈ ਹੇਠ ਯੂਥ ਐਂਡ ਸਪੋਰਟਸ ਕਲੱਬਜ਼ ਸੈਲ ਪੰਜਾਬ ਕਾਂਗਰਸ ਵੱਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ ਅਤੇ ਉਨ੍ਹਾਂ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ।

