ਖ਼ਾਲਸਾ ਕਾਲਜ ਪਟਿਆਲਾ ਵਿਖੇ ਇੰਟਰਐਕਟਿਵ ਸੈਸ਼ਨ ਦਾ ਆਯੋਜਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਕੰਪਿਊਟੋਨਿਕਸ ਕਲੱਬ ਵਲੋਂ ਵਿਭਾਗ ਦੇ ਵਿਦਿਆਰਥੀਆਂ ਲਈ ਮਨੱੁਖ ਅਤੇ ਤਕਨਾਲੋਜੀ ਵਿਸ਼ੇ ‘ਤੇ ਇੱਕ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਤਕਨਾਲੋਜੀ ਦੇ ਚੰਗੇ ਅਤੇ ਮਾੜੇ ਮਨੁੱਖ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤਕਨਾਲੋਜੀ ਦੀ ਸੁਚੱਜੀ ਵਰਤੋਂ ਅਤੇ ਹੋਰ ਮਨੁਖਾਂ ਦੀ ਭਲਾਈ ਦੇ ਮਕਸਦ ਨਾਲ ਇਸ ਦੀ ਵਰਤੋਂ ਕਰਨ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੀ ਵਰਤੋਂ ਮਨੱਖੀ ਰਿਸ਼ਤਿਆਂ ਦੀ ਕੀਮਤ ਤੇ ਨਹੀਂ ਪੈਣੀ ਚਾਹੀਦੀ ਕਈ ਵਾਰ ਇਨਸਾਨ ਸੋਸ਼ਲ ਮੀਡੀਆ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਉਹ ਮਨੁੱਖੀ ਰਿਸ਼ਤਿਆਂ ਦੀ ਅਹਿਮੀਅਤ ਨੂੰ ਹੀ ਭੁਲ ਜਾਂਦਾ ਹੈ। ਉਨ੍ਹਾਂ ਇਹ ਕਿਹਾ ਕਿ ਸਮੇਂ ਦੀ ਲੋੜ ਹੈ ਤਕਨਾਲੋਜੀ ਦੀ ਵਰਤੋਂ ਵਿਚ ਸੰਤਲਨ ਬਣਾਉਣਾ ਜੇਕਰ ਸੋਸਲ ਮੀਡੀਆ ਸਹੀਂ ਢੰਗ ਨਾਲ ਵਰਤਿਆ ਜਾਵੇ ਤਾਂ ਤਕਨਾਲੋਜੀ ਬਹੁਤ ਮਦਦਗਾਰ ਸਿੱਧ ਹੋ ਸਕਦੀ ਹੈ।
ਉਨ੍ਹਾਂ ਨੇ ਨਵੀਆਂ ਤਕਨੀਕਾਂ ਜਿਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ, ਚੈਟ ਜੀ.ਪੀ.ਟੀ, ਪ੍ਰਂਪਟ ਇੰਜੀਨੀਅਰਿੰਗ ਆਦਿ ਬਾਰੇ ਚਰਚਾ ਕੀਤੀ। ਵਿਦਿਆਰਥੀਆਂ ਨੂੰ ਨਵੀਨਤਮ ਤਕਨਾਲੋਜੀ ਬਾਰੇ ਅੱਪਡੇਟ ਰਹਿਣ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਵਿਭਾਗ ਦੇ ਮੁਖੀ ਪ੍ਰੋ: ਸੁਖਮੀਨ ਕੌਰ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਨਵੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਕੰਪਿਊਟੋਨਿਕਸ ਕਲੱਬ ਦੀ ਕਨਵੀਨਰ ਪ੍ਰੋ: ਇੰਦਰਬੀਰ ਕੌਰ ਨੇ ਸਟੇਜ ਦੀ ਕਾਰਵਾਈ ਚਲਾਈ ਅਤੇ ਧੰਨਵਾਦ ਦਾ ਮਤਾ ਪੇਸ਼ ਕੀਤਾ ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਕਲੱ ਵੱਲੋਂ ਵਿਭਾਗ ਵਿੱਚ ਲਗਾਤਾਰ ਅਜਿਹੇ ਲਾਹੇਵੰਦ ਲੈਕਚਰ ਕਰਵਾਏ ਜਾਂਦੇ ਹਨ। ਇਸ ਮੌਕੇ ਡਾ. ਵਿਕਰਮ ਗੁਪਤਾ, ਡਾ.ਸਰਬਜੀਤ ਸਿੰਘ ਭਾਟੀਆ, ਪ੍ਰੋ.ਗੁਰਪਾਲ ਸਿੰਘ, ਪ੍ਰੋ.ਕੰਵਲਪ੍ਰੀਤ ਸਿੰਘ, ਪ੍ਰੋ.ਗੁਰਦੀਪ ਕੌਰ, ਪ੍ਰੋ.ਜਸਪ੍ਰੀਤ ਕੌਰ.,ਪੋ੍ਰ ਅਸਨੀਤ ਕੌਰ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।

