ਪਿੰਡਾ ਅੰਦਰ ਕੁਸ਼ਤੀਆਂ ਹੋਣੀਆਂ, ਨੌਜਵਾਨਾਂ ਨੂੰ ਰਵਾਇਤੀ ਖੇਡਾਂ ਨਾਲ ਜੋੜਦੀਆਂ ਹਨ:– ਰਾਜੂ ਖੰਨਾ।
ਦੰਗਲ ਕਮੇਟੀ ਉੱਚੀ ਰੁੜਕੀ ਵੱਲੋਂ ਕਰਵਾਇਆ ਗਈਆਂ ਗੁੱਗਾ ਪੀਰ ਦੀ ਮਜ਼ਾਰ ਤੇ ਕੁਸ਼ਤੀਆਂ।
ਅਮਲੋਹ,8 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਿੰਡਾ ਵਿੱਚ ਕੁਸ਼ਤੀਆਂ ਦੰਗਲ ਹੋਣੇ, ਨੌਜਵਾਨਾਂ ਨੂੰ ਰਵਾਇਤੀ ਖੇਡਾਂ ਨਾਲ ਹੀ ਨਹੀ ਜੋੜਦੇ ਸਗੋਂ ਸਮਾਜਿਕ ਬੁਰਾਈਆਂ ਨੂੰ ਲਾਂਭੇ ਕਰਨ ਵਿੱਚ ਵੀ ਸਹਾਈ ਹੁੰਦੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਵੱਲੋਂ ਅੱਜ ਦੰਗਲ ਕਮੇਟੀ ਪਿੰਡ ਉੱਚੀ ਰੁੜਕੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਪਹਿਲਵਾਨ ਸਵ ਗੁਰਮੇਲ ਸਿੰਘ ਮੇਲੀ ਦੀ ਯਾਦ ਵਿੱਚ ਗੁੱਗਾ ਪੀਰ ਦੀ ਮਜ਼ਾਰ ਤੇ ਕਰਵਾਏ ਗਏ ਵਿਸ਼ਾਲ ਦੰਗਲ ਕੁਸ਼ਤੀਆਂ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ। ਰਾਜੂ ਖੰਨਾ ਨੇ ਕਿਹਾ ਕਿ ਪਹਿਲਵਾਨਾਂ ਦੇ ਦੰਗਲ ਤੇ ਕਬੱਡੀ ਕੱਪ ਕਰਵਾਉਣੇ ਸਮੇਂ ਦੀ ਮੁੱਖ ਲੋੜ ਹੈ।ਤਾ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਲਾਂਭੇ ਕਰਕੇ ਰਵਾਇਤੀ ਖੇਡਾਂ ਨਾਲ ਜੋੜਿਆ ਜਾ ਸਕੇ। ਰਾਜੂ ਖੰਨਾ ਨੇ ਕਿਹਾ ਕਿ ਅੱਜ ਯੂਥ ਕਲੱਬਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਪਿੰਡ ਪਿੰਡ ਸ਼ਹਿਰ ਸ਼ਹਿਰ ਇੱਕ ਮੁਹਿੰਮ ਦੇ ਰੂਪ ਵਿੱਚ ਖੇਡਾਂ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।ਤਾ ਜੋ ਨੌਜਵਾਨ ਵਰਗ ਵਿੱਚ ਖੇਡਾਂ ਪ੍ਰਤੀ ਚਿਣਗ ਪੈਂਦਾ ਕੀਤੀ ਜਾ ਸਕੇ।
ਰਾਜੂ ਖੰਨਾ ਵੱਲੋਂ ਸੀਨੀਅਰ ਆਗੂ ਰਣਜੀਤ ਸਿੰਘ ਘੋਲਾ ਤੇ ਸਮੁੱਚੀ ਦੰਗਲ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਇਹ ਕੁਸਤੀ ਦੰਗਲ ਕਰਵਾਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਯਤਨ ਕੀਤਾ ਗਿਆ ਹੈ। ਇਸ ਮੌਕੇ ਤੇ ਜਿਥੇ ਸਮੁੱਚੀ ਦੰਗਲ ਕਮੇਟੀ ਵੱਲੋਂ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ,ਭਾਈ ਰਵਿੰਦਰ ਸਿੰਘ ਖਾਲਸਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਉਥੇ ਰਾਜੂ ਖੰਨਾ ਤੇ ਭਾਈ ਰਵਿੰਦਰ ਸਿੰਘ ਖਾਲਸਾ ਵੱਲੋਂ ਜੋਗਿੰਦਰ ਸਿੰਘ ਮੌਲਾ ਜੱਟ ਯੂ ਐਸ ਏ ਦੀ ਤਰਫੋਂ ਦੰਗਲ ਕਮੇਟੀ ਨੂੰ ਸਹਾਇਤਾ ਦੇ ਤੌਰ ਤੇ 31000 ਰੁਪਏ ਦੀ ਨਗਦ ਰਾਸ਼ੀ ਵੀ ਦਿੱਤੀ ਗਈ । ਇਸ ਕੁਸ਼ਤੀ ਦੰਗਲ ਵਿੱਚ 150 ਦੇ ਲੱਗਭਗ ਨਾਮੀ ਪਹਿਲਵਾਨਾਂ ਨੇ ਭਾਗ ਲਿਆਂ ਖਬਰ ਲਿਖੇ ਜਾਣ ਤੱਕ ਕੁਸ਼ਤੀ ਮੁਕਾਬਲੇ ਜ਼ਾਰੀ ਸਨ।ਇਸ ਮੌਕੇ ਤੇ ਸਾਬਕਾ ਐਸ ਐਸ ਪੀ ਪਰਮਜੀਤ ਸਿੰਘ ਵਿਰਕ, ਚਮਕੌਰ ਸਿੰਘ ਰੁੜਕੀ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਸ਼ਰਧਾ ਸਿੰਘ ਛੰਨਾ, ਜਥੇਦਾਰ ਹਰਿੰਦਰ ਸਿੰਘ ਦੀਵਾ, ਮਨਜੀਤ ਸਿੰਘ,ਅਮਰੀਕ ਸਿੰਘ, ਜਸਪਾਲ ਸਿੰਘ,ਜੋਤੀ ਰੁੜਕੀ, ਯੂਥ ਆਗੂ ਦਿਲਮਨਪ੍ਰੀਤ ਸਿੰਘ,ਸਮਿੰਦਰ ਸੰਮੀ, ਐਡਵੋਕੇਟ ਹਰਜਿੰਦਰ ਸਿੰਘ ਟਿੱਕਾ ਸਰਪੰਚ ਰੁੜਕੀ,ਕੁਲਦੀਪ ਸਿੰਘ ਮਛਰਾਈ,ਬਚਿੱਤਰ ਸਿੰਘ ਸਾਬਕਾ ਸਰਪੰਚ,ਬਿੱਲਾ ਰੁੜਕੀ,ਰਾਜੀ ਬਲਿੰਗ, ਬਲਵਿੰਦਰ ਰੁੜਕੀ,ਮਨਿੰਦਰ ਸਿੰਘ ਰੁੜਕੀ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਹਿਲਵਾਨ ਤੇ ਇਲਾਕਾ ਵਾਸੀ ਹਾਜ਼ਰ ਸਨ।

