ਪਟਿਆਲਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਾਣਯੋਗ ਉਪ-ਕੁਲਪਤੀ ਪ੍ਰੋ ਅਰਵਿੰਦ ਜੀ ਦੀ ਅਗਵਾਈ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜ਼ਾ ਸੈਮੀਨਾਰ ‘ਸਰਬ ਰੋਗ ਕਾ ਅਉਖਦੁ ਨਾਮੁ’ ਵਿਸ਼ੇ ਤੇ ਆਯੋਜਿਤ ਕੀਤਾ ਗਿਆ। ਡਾ ਗੁੰਜਨਜੋਤ ਕੌਰ , ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਦਾ ਚਾਨਣ ਮੁਨਾਰਾ ਹਨ। ਜਿਸ ਵਿਚ ਮੁੱਖ ਵਕਤਾ ਵਜੋਂ ਸ਼ਾਮਲ ਹੋਏ ਸ. ਹਰਦਿਆਲ ਸਿੰਘ (ਸੰਸਥਾਪਕ ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ) ਨੇ ਕਿਹਾ ਕਿ ਗੁਰਬਾਣੀ ਨੂੰ ਅਮਲ ਵਿਚ ਲਿਆਉਦਿਆਂ ਔਗੁਣਾਂ ਦਾ ਵਿਨਾਸ਼ ਅਤੇ ਸਦਗੁਣਾਂ ਦਾ ਵਿਕਾਸ ਹੁੰਦਿਆਂ ਹੀ ਤਨ ਅਤੇ ਮਨ ਅਰੋਗ ਹੋ ਜਾਂਦੇ ਹਨ।

ਵਿਸ਼ੇਸ਼ ਵਕਤਾ ਵਜੋਂ ਸ਼ਾਮਲ ਹੋਏ ਡਾ ਹਰਸ਼ਿੰਦਰ ਕੌਰ (ਬਾਲ ਰੋਗ ਮਾਹਿਰ) ਨੇ ਡਾਕਟਰੀ ਗਿਆਨ ਅਤੇ ਗੁਰਬਾਣੀ ਦੇ ਨਜ਼ਰੀਏ ਤੋਂ ਸਰੀਰਕ ਰੋਗਾਂ ਦੇ ਇਲਾਜ ਦਾ ਸਮਾਧਾਨ ਦੱਸਿਆ। ਵਿਸ਼ੇਸ਼ ਮਹਿਮਾਨ ਡਾ ਹਰਵਿੰਦਰ ਕੌਰ (ਡੀਨ ਵਿਦਿਆਰਥੀ ਭਲਾਈ) ਨੇ ਮਾਨਵੀ ਸਰੋਕਾਰਾਂ ਦੀ ਨਿਸ਼ਾਨਦੇਹੀ ਗੁਰਬਾਣੀ ਦੀ ਲੋਅ ਵਿਚ ਕਰਨ ਤੇ ਜ਼ੋਰ ਦਿੱਤਾ। ਡਾ ਮਲਕਿੰਦਰ ਕੌਰ ਜੀ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਗੁਰਬਾਣੀ ਨੂੰ ਉੱਚੀ ਸੁੱਚੀ ਜੀਵਨ ਸ਼ੈਲੀ ਦਾ ਆਧਾਰ ਦੱਸਿਆ। ਇਸ ਮੌਕੇ ਡਾ ਗੁਰਮੀਤ ਸਿੰਘ ਸਿੱਧੂ, ਡਾ ਪਰਮਿੰਦਰ ਕੌਰ, ਡਾ ਪਰਮਵੀਰ ਸਿੰਘ, ਡਾ ਬਲਵਿੰਦਰਜੀਤ ਕੌਰ ਭੱਟੀ, ਡਾ ਸੁਰਜੀਤ ਭੱਟੀ, ਡਾ ਦਿਲਬਰ ਸਿੰਘ, ਡਾ ਹਿੰਮਤ ਸਿੰਘ ਅਤੇ ਡਾ ਸ਼ਮਸ਼ੇਰ ਸਿੰਘ ਜੀ ਨੇ ਹਾਜ਼ਰੀ ਭਰੀ। ਸਮੂਹ ਵਿਭਾਗੀ ਸਟਾਫ਼ , ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਵੀ ਹਾਜ਼ਰੀ ਭਰੀ।

Leave a Reply

Your email address will not be published. Required fields are marked *