ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਮੁੰਬਈ ਹਵਾਈ ਅੱਡੇ ਦੇ ਰਨਵੇ ਤੇ ਫਿਸਲੀ ਚਾਰਟਰਡ ਫਲਾਈਟ, ਜਹਾਜ਼ ਦੇ ਹੋਏ ਦੋ ਟੋਟੇ

ਮੁੰਬਈ- (ਮਧੂਸਾਰ ਬਿਊਰੋ) –ਮੁੰਬਈ ਹਵਾਈ ਅੱਡੇ ‘ਤੇ ਵੀਰਵਾਰ (14 ਸਤੰਬਰ) ਨੂੰ ਲੈਂਡਿੰਗ ਕਰਦੇ ਸਮੇਂ ਇਕ ਪ੍ਰਾਈਵੇਟ ਚਾਰਟਰਡ ਜਹਾਜ਼ ਰਨਵੇਅ ਤੋਂ ਫਿਸਲ ਗਿਆ। ਜਹਾਜ਼ ‘ਚ 6 ਯਾਤਰੀ ਅਤੇ ਦੋ ਕਰੂ ਮੈਂਬਰ ਸਵਾਰ ਸਨ। ਜਾਣਕਾਰੀ ਮੁਤਾਬਕ, ਇਸ ਹਾਦਸੇ ‘ਚ ਤਿੰਨ ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

ਡੀ.ਜੀ.ਸੀ.ਏ. ਨੇ ਦੱਸਿਆ ਕਿ ਵਿਸ਼ਾਖਾਪਟਨਮ ਤੋਂ ਮੁੰਬਈ ਲਈ ਉਡਾਣ ਭਰਨ ਵਾਲਾ ਵੀ.ਐੱਸ.ਆਰ. ਵੈਂਚਰਜ਼ ਲਿਅਰਜੈੱਟ 45 ਜਹਾਜ਼ ਵੀ.ਟੀ.-ਡੀ.ਬੀ.ਐੱਲ. ਮੁੰਬਈ ਹਵਾਈ ਅੱਡੇ ‘ਤੇ ਰਨਵੇਅ-27 ‘ਤੇ ਉਤਰਦੇ ਸਮੇਂ ਫਿਸਲ ਗਿਆ। ਜਹਾਜ਼ ‘ਚ 6 ਯਾਤਰੀ ਅਤੇ 2 ਕਰੂ ਮੈਂਬਰ ਸਨ। ਭਾਰੀ ਬਾਰਿਸ਼ ਕਾਰਨ ਵਿਜ਼ੀਬਿਲਿਟੀ 700 ਮੀਟਰ ਹੀ ਸੀ। ਮੌਕੇ ‘ਤੇ ਬਚਾਅ ਕੰਮ ਜਾਰੀ ਹੈ।

Leave a Reply

Your email address will not be published. Required fields are marked *