ਵੱਡੀ ਨਦੀ ‘ਤੇ ਬੂਟਿਆਂ ਨੂੰ ਨੁਕਸਾਨ ਪਹੁੰਚਾਉਣ ਵਾਲਿਆ ਖਿਲਾਫ ਇਲਾਕਾ ਨਿਵਾਸੀ ਪਹੁੰਚੇ ਥਾਣੇ
ਪਟਿਆਲਾ 10 ਜੂਨ (ਮਧੂਸਾਰ ਬਿਊਰੋ)
ਵੱਡੀ ਨਦੀ ਦੇ ਨਜਦੀਕ ਪੈਂਦੀਆ ਸੱਤ ਕਾਲੋਨੀਆ ਦੇ ਲੌਕਾ ਵਲੋ ਵੱਡੇ ਪੱਧਰ ਤੇ ਨਦੀ ਦੀ ਸਫਾਈ ਅਤੇ ਬੂਟੇ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਜਿਸ ਵਿਚ ਵਿਸ਼ੇਸ਼ ਤੋਰ ਤੇ ਗੁਲਮੋਹਰ ਅਤੇ ਅਮਲਤਾਸ ਦੇ ਬੂੱਟੇ ਲਗਾਏ ਜਾ ਰਹੇ ਹਨ।ਇਸ ਸੰਬੰਧ ਵਿਚ ਲੋਕਾ ਵਲੋ ਲਗਾਏ ਬੂਟੇ ਨੂੰ ਕੁਝ ਸ਼ਰਾਰਤੀ ਅਨਸਰਾ ਵਲੌ ਇਸ ਤਰੀਕੇ ਨਾਲ ਪੁੱਟਿਆ ਜਾ ਰਿਹਾ ਹੈ ਕਿ ਬੂੱਟੇ ਪੁੱਟਣ ਤੋ ਬਾਅਦ ਵੀ ਬੂਟੇ ਕਿਆਰੀ ਦੇ ਵਿੱਚ ਸਿੱਧੇ ਖੜੇ ਨਜ਼ਰ ਆਉਂਦੇ ਹਨ।ਪਰ ਲੋਕਾ ਨੂੰ ਇਸ ਗੱਲ ਦਾ ਅਹਿਸਾਸ ਉਦੋ ਹੋਇਆ ਜਦੋ ਬੂਟੇ ਸੁੱਕਣ ਲਗ ਗਏ।ਜਦੋ ਇਸ ਬਾਰੇ ਲੋਕਾ ਵਲੌ ਬੂਟਿਆ ਨੂੰ ਚੰਗੀ ਤਰ੍ਹਾ ਦੇਖਿਆ ਗਿਆ ਤਾਂ ਪਤਾ ਲੱਗਿਆ ਕਿ ਬੂਟਿਆ ਨੂੰ ਜੜ ਤੋ ਖਿੱਚ ਕੇ ਤੋੜ ਦਿੱਤਾ ਜਾ ਰਿਹਾ ਹੈ ਅਤੇ ਤੋੜਨ ਤੋ ਬਾਅਦ ਉੱਪਰ ਹੀ ਛੱਡ ਦਿੱਤਾ ਜਾਂਦਾਂ ਹੈ ਤਾਂ ਜੋ ਲੋਕਾ ਨੂੰ ਇਹਨਾ ਬੂਟਿਆ ਦੇ ਪੁੱਟੇ ਹੋਣ ਬਾਰੇ ਸ਼ੱਕ ਨਾ ਹੋਵੇ।ਲੋਕਾ ਨੇ ਇਸ ਹਰਕਤ ਦੀ ਨਿੰਦਾ ਕਰਦਿਆ ਇਹ ਸ਼ਿਕਾਇਤ ਇਲਾਕੇ ਦੇ ਐਸ ਐਚ ਉ ਪੁਨੀਤ ਸਿੰਘ ਕੋਲ ਸਾਰੀ ਕਹਾਨੀ ਬਿਆਨ ਕੀਤੀ।ਲੋਕਾ ਦੇ ਇਸ ਮਸਲੇ ਨੂੰ ਗੰਭੀਰਤਾ ਨਾਲ ਸੁਨਣ ਤੋ ਬਾਅਦ ਪਨੀਤ ਸਿੰਘ ਨੇ ਖੁਦ ਇਸ ਮਸਲੇ ਨੂੰ ਚੈਕ ਕਰਨ ਲਈ ਕਿਹਾ ਅਤੇ ਅਗਲੇ ਦਿਨ ਖੁਦ ਆ ਕੇ ਇਲਾਕਾ ਨਿਵਾਸੀਆ ਨਾਲ ਬੂਟੇ ਲਗਵਾਉਣ ਤੋ ਬਾਅਦ ਨੋਜਵਾਨਾ ਵਲੋ ਕੀਤੇ ਜਾ ਰਹੇ ਇਸ ਕੰਮ ਲਈ ਖੁਸ਼ੀ ਪ੍ਰਗਟ ਕੀਤੀ ਆਸੋਆਸ਼ਨ ਦਿੱਤਾ ਕਿ ਉਹ ਇਸ ਮੁਹਿੰਮ ਲਈ ਇਲਾਕੇ ਦੇ ਲੋਕਾ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।ਇਸ ਮੌਕੇ ਨਰਿੰਦਰ ਗੋਲਡੀ,ਅਰਵਿੰਦਰ ਸਿੰਘ,ਅਭਿਨਵ ਜੋਸ਼ੀ,ਦੀਪਕ,ਅਮਿਤ ਕੁਮਾਰ,ਭੁਪਿੰਦਰ ਸਿੰਘ,ਹਰਮਨਨਿਰਮਾਨ,ਬਲਦੇਵ ਮਸਤੀ,ਕਾਲਾ,ਨਿੱਕੂ,ਬੱਗੀ,ਅਤੇ ਕਈ ਹੋਰ ਕਈ ਇਲਾਕਾ ਨਿਵਾਸੀ ਹਾਜਿਰ ਸਨ।

