ਪੰਜਾਬਪਟਿਆਲਾ

ਪਰਲ ਕੰਪਨੀ ਵੱਲੋਂ ਠੱਗੀ ਤੇ ਲੁੱਟ ਦਾ ਸ਼ਿਕਾਰ ਹਜ਼ਾਰਾਂ ਲੋਕਾਂ ਵੱਲੋਂ ਧਰਨਾ

ਪਟਿਆਲਾ 8 ਜੂਨ (ਮਧੂਸਾਰ ਬਿਊਰੋ) ਡਾ: ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ, ਲੁਧਿਆਣਾ ਵਿਖੇ ਪੰਜਾਬ ਦੇ ਸਾਰੇ 22 ਜਿਲਿਆਂ ਵਿੱਚੋਂ ਪਰਲ ਕੰਪਨੀ ਵੱਲੋਂ ਠੱਗੀ ਤੇ ਲੁੱਟ ਦਾ ਸ਼ਿਕਾਰ ਹੋਏ ਹਜਾਰਾਂ ਲੋਕਾਂ ਨਾਲ ਮਿਲ ਕੇ ਧਰਨਾ ਮਾਰਿਆ ਅਤੇ ਧਰਨਾਕਾਰੀਆਂ ਨਾਲ ਰੋਸ ਮਾਰਚ ਵਿੱਚ ਸ਼ਾਮਲ ਹੋ ਕੇ ਏ.ਡੀ.ਸੀ. ਲੁਧਿਆਣਾ ਨੂੰ ਮੈਮੋਰੰਡਮ ਦਿੱਤਾ।

ਇਸ ਮੌਕੇ ਡਾ: ਗਾਂਧੀ ਨੇ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਰਲ ਕੰਪਨੀ ਨੇ ਪੰਜਾਬ ਦੇ ਕਰੀਬ 1.50 ਕਰੋੜ ਲੋਕਾਂ ਨਾਲ 45 ਹਜਾਰ ਕਰੋੜ ਦੀ ਠੱਗੀ ਮਾਰ ਕੇ, ਜੋ 2 ਲੱਖ ਕਰੋੜ ਤੋਂ ਉੱਪਰ ਸਲਤਨਤ ਬਣਾਈ ਹੈ, ਉਸ ਵਿੱਚ ਕਾਂਗਰਸ-ਅਕਾਲੀ ਦਲ ਤੇ ਭਾਜਪਾ ਸਮੇਤ ਸਾਰੀਆਂ ਮੁੱਖ ਪਾਰਟੀਆਂ ਜਿੰਮੇਵਾਰ ਹਨ। ਉਨਾਂ ਕਿਹਾ ਕਿ ਲੋਕਾਂ ਨੇ ਆਪਣੇ ਢਿੱਡ ਨੂੰ ਗੱਠ ਮਾਰਕੇ ਕੀਤੀਆਂ ਬੱਚਤਾਂ ਅਤੇ ਪੈਨਸ਼ਨ ਫੰਡ, ਪਰਲ ਕੰਪਨੀ ਵਿੱਚ ਨਿਵੇਸ਼ ਇਸ ਲਈ ਕੀਤੇ ਸਨ, ਕਿ ਭਵਿੱਖ ਵਿੱਚ ਉਹ ਮਕਾਨ ਬਨਾਉਣ, ਬੱਚਿਆਂ ਨੂੰ ਉਚੇਰੀ ਵਿੱਦਿਆ ਦਿਵਾਉਣਗੇ ਅਤੇ ਵਿਆਹ ਸ਼ਾਦੀਆਂ ਆਦਿ ਕਰਨ ਲਈ ਸੁਖਾਲੇ ਹੋ ਜਾਣਗੇ, ਪਰ ਇਸ ਕੰਪਨੀ ਨੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਸਿਆਸੀ ਪਾਰਟੀਆਂ ਦੀ ਸ਼ਹਿ ਅਤੇ ਸਹਿਯੋਗ ਨਾਲ ਲੁੱਟ ਕੇ ਲੋਕਾਂ ਨੂੰ ਆਰਥਿਕ ਕੰਗਾਲੀ ਅਤੇ ਮਾਨਸਿਕ ਤਣਾਅ ਵਿੱਚ ਧੱਕ ਦਿੱਤਾ ਹੈ, ਜਿਸ ਨਾਲ ਬਹੁਤ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਅਨੇਕਾ ਹੋਰ ਡਿਪਰੈਸ਼ਨ ਵਰਗੀਆਂ ਬੀਮਾਰੀਆਂ ਨਾਲ ਜੂਝ ਰਹੇ ਹਨ।
ਵਰਨਣਯੋਗ ਹੈ ਕਿ ਡਾ: ਧਰਮਵੀਰ ਗਾਂਧੀ ਐਮ.ਪੀ. ਪਟਿਆਲਾ ਨੇ ਬਜਟ ਸੈਸ਼ਨ ਦੌਰਾਨ ਇਹ ਮੁੱਦਾ ਜੋਰ ਸ਼ੋਰ ਨਾਲ ਪਾਰਲੀਮੈਂਟ ਵਿੱਚ ਉਠਾਇਆ ਸੀ ਤੇ ਉਸ ਤੋਂ ਕੁਝ ਦਿਨਾਂ ਬਾਅਦ ਈ.ਡੀ ਵੱਲੋਂ ਇਸ ਕੰਪਨੀ ਦੇ ਚੇਅਰਮੈਨ ਨੂੰ ਗ੍ਰਿਫਤਾਰ ਕਰਕੇ ਪੁੱਛ ਪੜਤਾਲ ਬਾਅਦ ਕਰੀਬ 2 ਲੱਖ ਕਰੋੜ ਰੁਪਏ ਦੀਆਂ ਜਾਇਦਾਦਾਂ ਦੀ ਜਾਣਕਾਰੀ ਜਨਤਕ ਕੀਤੀ ਸੀ। ਇਸ ਇਕੱਠ ਵਿੱਚ ਸ਼ਾਮਲ ਹੋਏ ਸਾਰੇ ਆਗੂਆਂ ਨੇ ਡਾ: ਗਾਂਧੀ ਦਾ ਪਾਰਲੀਮੈਂਟ ਵਿੱਚ, ਉਨ੍ਹਾਂ ਦੇ ਹੱਕਾਂ ਲਈ ਹਾ ਦਾ ਨਾਅਰਾ ਮਾਰਨ ਲਈ ਧੰਨਵਾਦ ਕੀਤਾ।
ਡਾ: ਗਾਂਧੀ ਨੇ ਪਰਲ ਸਮੇਤ ਵੱਖ-ਵੱਖ ਚਿੱਟ ਫੰਡ ਕੰਪਨੀਆਂ ਵੱਲੋਂ ਧੋਖੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਯਕੀਨ ਦਵਾਇਆ ਕਿ ਉਹ ਕੇਂਦਰੀ ਵਿੱਤ ਮੰਤਰੀ, ਸੇਬੀ ਅਤੇ ਈ.ਡੀ. ਨਾਲ ਚਰਚਾ ਕਰਨ ਦੇ ਨਾਲ ਨਾਲ ਪਾਰਲੀਮੈਂਟ ਵਿੱਚ ਵਖੀ ਹੋਰ ਮੈਂਬਰਾਂ ਨੂੰ ਲੈ ਕੇ ਅਗਲੇ ਸੈਸ਼ਨ ਦੌਰਾਨ ਇਸ ਮੁੱਦੇ ਨੂੰ ਦੇਸ਼ ਭਰ ਵਿੱਚ ਪਹੁੰਚਾਉਣ ਲਈ ਆਪਣੀ ਪੂਰੀ ਵਾਹ ਲਾਉਣਗੇ।

Leave a Reply

Your email address will not be published. Required fields are marked *