ਦੇਸ਼-ਵਿਦੇਸ਼ਪੰਜਾਬ

ਸਵਾਰਥੀ ਗਠਜੋੜ ਬਿਹਾਰ ਨੂੰ ਲਿਜਾ ਰਿਹਾ ਹੈ ਜੰਗਲ ਰਾਜ ਵੱਲ : ਸ਼ਾਹ

ਝੰਜਾਰਪੁਰ (ਮਧੂਸਾਰ ਬਿਊਰੋ) ਕੇਂਦਰੀ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨੇ ਕਿਹਾ ਹੈ ਕਿ ਬਿਹਾਰ ਵਿੱਚ ਬਣਿਆ ਸੁਆਰਥੀ ਗਠਜੋੜ ਸੂਬੇ ਨੂੰ ਮੁੜ ਜੰਗਲ ਰਾਜ ਵੱਲ ਲਿਜਾ ਰਿਹਾ ਹੈ। ਸ਼ਨੀਵਾਰ ਇੱਥੇ ਲਲਿਤ ਕਰਪੂਰੀ ਸਟੇਡੀਅਮ ’ਚ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਸੁਆਰਥੀ ਗਠਜੋੜ ਦੇ ਗਠਨ ਤੋਂ ਬਾਅਦ ਜਿੱਥੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਫਿਰ ਤੋਂ ਸਰਗਰਮ ਹਨ, ਉਥੇ ਹੀ ਮੁੱਖ ਮੰਤਰੀ ਨਿਤੀਸ਼ ਕੁਮਾਰ ਗੈਰ-ਸਰਗਰਮ ਹੋ ਗਏ ਹਨ। ਜਦੋਂ ਲਾਲੂ ਸਰਗਰਮ ਹੋਣਗੇ ਅਤੇ ਨਿਤੀਸ਼ ਕੁਮਾਰ ਗੈਰ-ਸਰਗਰਮ ਹੋਣਗੇ ਤਾਂ ਲੋਕ ਚੰਗੀ ਤਰ੍ਹਾਂ ਸਮਝ ਸਕਦੇ ਹਨ ਕਿ ਬਿਹਾਰ ਕਿਵੇਂ ਚੱਲੇਗਾ?

ਉਨ੍ਹਾਂ ਕਿਹਾ ਕਿ ਜਦੋਂ 12 ਲੱਖ ਕਰੋੜ ਰੁਪਏ ਦੇ ਘਪਲੇ ਹੋਏ ਤਾਂ ਹੁਣ ਯੂ. ਪੀ. ਏ. ਦਾ ਨਾਂ ਬਦਲ ਦਿੱਤਾ ਗਿਆ। ਰੇਲ ਮੰਤਰੀ ਹੁੰਦਿਆਂ ਲਾਲੂ ਨੇ ਅਰਬਾਂ-ਖਰਬਾਂ ਦਾ ਭ੍ਰਿਸ਼ਟਾਚਾਰ ਕੀਤਾ। ਅਦਾਲਤਾਂ ਵਿੱਚ ਕੇਸ ਚੱਲ ਰਿਹਾ ਹੈ ਪਰ ਮੁੱਖ ਮੰਤਰੀ ਨਿਤੀਸ਼ ਨੂੰ ਲਾਲੂ ਦਾ ਭ੍ਰਿਸ਼ਟਾਚਾਰ ਨਜ਼ਰ ਨਹੀਂ ਆ ਰਿਹਾ। ਮੁੱਖ ਮੰਤਰੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਯੂ.ਪੀ.ਏ. ਨੇ ਬਿਹਾਰ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਭ੍ਰਿਸ਼ਟਾਚਾਰ ਨੂੰ ਲੁਕਾਉਣ ਲਈ ਹੀ ਯੂ. ਪੀ. ਏ. ਨੂੰ ‘ਇੰਡੀਆ’ ਦਾ ਨਾਂ ਦਿੱਤਾ ਗਿਆ ਹੈ।

ਉਨ੍ਹਾਂ ਬਿਹਾਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਲੋਕ ਕੋਈ ਵੀ ਨਾਂ ਬਦਲ ਸਕਦੇ ਹਨ ਪਰ ਉਨ੍ਹਾਂ ਨੂੰ ਯਾਦ ਰੱਖਣਾ ਹੋਵੇਗਾ ਕਿ ਇਹ ਉਹੀ ਲਾਲੂ ਪ੍ਰਸਾਦ ਯਾਦਵ ਹਨ, ਜਿਨ੍ਹਾਂ ਨੇ ਬਿਹਾਰ ਨੂੰ ਕਈ ਸਾਲ ਪਿੱਛੇ ਧੱਕ ਦਿੱਤਾ ਸੀ। ਨਿਤੀਸ਼ ਦੇ ਜਨਤਾ ਦਲ (ਯੂ) ਅਤੇ ਲਾਲੂ ਦੀ ਰਾਸ਼ਟਰੀ ਜਨਤਾ ਦਲ ਦਾ ਗਠਜੋੜ ਤੇਲ ਅਤੇ ਪਾਣੀ ਵਾਂਗ ਹੈ। ਤੇਲ ਤੇ ਪਾਣੀ ਕਦੇ ਰਲ ਨਹੀਂ ਸਕਦੇ। ਮੁੱਖ ਮੰਤਰੀ ਨਿਤੀਸ਼ ਦਾ ਨਾਂ ਲੈਂਦਿਆਂ ਉਨ੍ਹਾਂ ਕਿਹਾ ਕਿ ਸਵਾਰਥ ਭਾਵੇਂ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ, ਤੇਲ ਅਤੇ ਪਾਣੀ ਇੱਕ ਨਹੀਂ ਹੋ ਸਕਦੇ। ਮੰਨ ਲਓ ਕਿ ਤੇਲ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ, ਪਰ ਇਹ ਪਾਣੀ ਨੂੰ ਪ੍ਰਦੂਸ਼ਿਤ ਤਾਂ ਕਰਦਾ ਹੀ ਹੈ। ਨਿਤੀਸ਼ ਨੇ ਪ੍ਰਧਾਨ ਮੰਤਰੀ ਬਣਨ ਲਈ ਜੋ ਗਠਜੋੜ ਕੀਤਾ ਹੈ, ਉਹ ਉਨ੍ਹਾਂ ਭਾਵ ਨਿਤੀਸ਼ ਨੂੰ ਵੀ ਡੋਬਣ ਵਾਲਾ ਹੈ।

Leave a Reply

Your email address will not be published. Required fields are marked *