ਪਟਿਆਲਾ

ਫੀਲਡ ਮੁਲਾਜਮਾਂ ਵੱਲੋ 20 ਸਤੰਬਰ ਨੂੰ ਭਾਖੜਾ ਮੇਨ ਲਾਇਨ ਮੰਡਲ ਜਲ ਸਰੋਤ ਦਫਤਰ ਪਟਿਆਲਾ ਮੁੱਹਰੇ ਰੋਸ ਧਰਨਾ ਦੇਣ ਦੀ ਤਿਆਰੀ ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਵਲੋਂ 20 ਸਤੰਬਰ ਨੂੰ ਐਕਸੀਅਨ ਭਾਖੜਾ ਮੇਨ ਲਾਇਨ ਜਲ ਸਰੋਤ ਮੰਡਲ ਪਟਿਆਲਾ ਦੇ ਖਿਲਾਫ ਬਾਰ ਬਾਰ ਮੀਟਿਗਾ ਕਰਨ ਦੇ ਬਾਵਜੁੱਦ ਫੀਲਡ ਮੁੱਲਾਜਮਾ ਦੀਆ ਹੱਕੀ ਤੇ ਜਾਇਜ ਮੰਗਾ ਦਾ ਹੱਲ ਨਾ ਕਰਨ ਦੇ ਵਰੋਧ ਵਿੱਚ ਰੋਸ ਧਰਨਾ ਦੇਣ ਦਾ ਫੈਸਲਾ ਕੀਤਾ ਹੈ । ਅੱਜ ਜਿਸ ਦੇ ਸਬੰਧ ਵਿੱਚ ਬੀ ਐਮ ਐਲ ਕੰਪਲੈਕਸ ਪਟਿਆਲਾ ਵਿਖੇ ਜੋਨ ਕਮੇਟੀ ਪਟਿਆਲਾ ਵੱਲੋ ਜਸਵੀਰ ਖੋਖਰ, ਹਰਵੀਰ ਸਿੰਘ ਸਨਾਮ,ਕਰਮ ਸਿੰਘ ,ਕੁਲਦੀਪ ਸਿੰਘ ਘੱਗਾ ,ਰਜਿੰਦਰ ਧਾਲੀਵਾਲ ਦੀ ਪ੍ਧਾਨਗੀ ਹੇਠ ਸਬੰਧਤ ਬਰਾਚਾ ਨੂੰ ਕੋਟੇ ਲਗਾ ਕੇ ਝੰਡੇ ਅਤੇ ਬੈਨਰਾ ਨਾਲ ਲੈਸ ਹੋਕੇ 20 ਸਤੰਬਰ ਨੂੰ ਧਰਨੇ ਵਿੱਚ ਸਾਮਲ ਹੋਣ ਲਈ ਤਿਆਰੀ ਮੀਟਿੰਗ ਕੀਤੀ ਗਈ । ਮੀਟਿੰਗ ਨੂੰ ਸਬੋਧਨ ਕਰਦੇਆ ਲਖਵਿੰਦਰ ਸਿੰਘ ਖਾਨਪੁਰ , ਗੁਰਦਰਸਨ ਬੱਲਾ ,ਸਲੱਖਣ ਸਿੰਘ, ਗੁਰਚਰਨ ਸਿੰਘ ,ਪਰਕਾਸ ਸਿੰਘ, ਆਗੂਆ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਪੁਨਰਗਠਨ ਦੀ ਆੜ ਵਿੱਚ 12000 ਦੇ ਲਗਭਗ ਅਸਾਮੀਆਂ ਖਤਮ ਕਰ ਦਿੱਤੀਆਂ ਹਨ। ਜਿਨ੍ਹਾਂ ਕਾਰਨ ਫੀਲਡ ਮੁਲਾਜਮਾਂ ਤੇ ਕੰਮ ਦਾ ਬੇਤਹਾਸ਼ਾ ਬੋਝ ਪੈ ਗਿਆ ਹੈ। ਜਿਸ ਕਾਰਨ ਬੇਲਦਾਰ ਗੇਜ ਰੀਡਰਾਂ ਦੀਆਂ ਛੁੱਟੀਆਂ ਵੀ ਬੰਦ ਕਰ ਦਿੱਤੀਆਂ ਹਨ। ਇੱਕ ਗੇਜ ਰੀਡਰ ਅੱਠ—ਅੱਠ ਗੇਜਾਂ ਰੋਜਾਨਾ 120 ਤੋਂ 150 ਕਿਲੋਮੀਟਰ ਦਾ ਸਫਰ ਤਹਿ ਕਰਕੇ ਦੇ ਰਿਹਾ ਹੈ। ਇਸ ਤੋਂ ਵੀ ਸਿਤਨ ਦੀ ਗੱਲ ਬੰਦ ਪਈਆਂ ਟੇਲਾਂ ਦੀਆਂ ਗੇਜਾਂ ਵੀ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਕੁੱਝ ਚਹੇਤੇ ਫੀਲਡ ਕਰਮਚਾਰੀਆ ਨੂੰ ਬੱਣਦੀ ਡਿਉਟੀਆ ਤੇ ਤੇਇਨਾਤ ਨਹੀ ਕੀਤਾ ਜਾ ਰਹੀ । ਫੀਲਡ ਕਰਮਚਾਰੀਆ ਨੂੰ ਨਿੱਜਮਾ ਦੇ ਉਲਟ ਦਫਤਰਾ ਵਿਚੱ ਬਠਾਆ ਹੋਇਆ ਹੈ । ਜਿਨਾ ਦੀਆ ਡਿਉਟੀਆ ਦੁੱਜੇ ਕਰਮਚਾਰੀਆ ਨੂੰ ਦੇਣ ਲਈ ਮਜਬੂੱਰ ਕੀਤਾ ਜਾਦਾ ਹੈ । ਜਥੇਬੰਦੀ ਵਲੋਂ ਬਾਰ—ਬਾਰ ਮੰਗ ਕਰਨ ਦੇ ਬਾਵਜੂਦ ਡਿਊਟੀਆਂ ਦਾ ਰੋਸਟਲਾਇਜ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਫੀਲਡ ਮੁਲਾਜਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰੰਤੁ ਅਧਿਕਾਰੀਆਂ ਵੱਲੋ ਮੰਗਾਂ ਦਾ ਲੱਮੇ ਸਮੇ ਤੋ ਕੋਈ ਹੱਲ ਨਹੀ ਕੀਤਾ ਜਾ ਰਿਹਾ । ਅਧਿਕਾਰੀਆ ਵੱਲੋ ਟਾਲ ਮਟੋਲ ਨੀਤੀ ਅਪਣਾਈ ਜਾ ਰਹੀ ਹੈ । ਮੰਗਾ ਦੇ ਹੱਲ ਲਈ ਜਥੇਬੰਦੀ ਵੱਲੋ ਐਕਸਿਅਨ ਬੀ ਐਮ ਐਲ ਨਾਲ ਮੀਟਿਗ ਵਿੱਚ ਮੰਨੀਆ ਮੰਗਾ ਹੱਲੇ ਕੱਤ ਲਾਗੂ ਨਹੀ ਕੀਤੀਆ ਗਈਆ । ਇਸ ਲਈ ਫੀਲਡ ਮੁਲਾਜਮਾ ਵਿੱਚ ਭਾਰੀ ਰੋਸ ਤੇ ਬੇਚੇਨੀ ਪਾਈ ਜਾ ਰਹੀ ਹੈ । ਰਜਿੰਦਰ ਸਿੰਘ ,ਭਜਨ ਸਿੰਘ,ਵਿਪਨ ਪਰਸਾਦ, ਨੇ ਮੰਗ ਕੀਤੀ ਕਿ ਮੁਲਾਜਮਾਂ ਤੋਂ ਨਾਰਮਜ ਅਨੁਸਾਰ ਕੰਮ ਲਿਆ ਜਾਵੇ। ਰੈਗੂਲੈਸਨ ਹੈਡਾ ਤੇ ਸਟਾਫ ਪੁਰਾ ਕੀਤਾ ਜਾਵੇ ਤੇ ਸਮੁੱਹ ਹੈਡਾ ਤੇੇ ਗੇਜ ਰੀਡਰ ਤੇ ਰਲੀਵਰ ਲਗਾਏ ਜਾਣ ਤੇ ਹਫਤਾਵਾਰੀ ਛੁੱਟੀ ਹਰ ਮੁਲਾਜਮ ਨੂੰ ਦਿੱਤੀ ਜਾਵੇ। ਕੋਠੀਆਂ ਤੇ ਦਫਤਰਾਂ ਵਿੱਚ ਬੈਠੇ ਬਿਨਾ ਨਿਜਮਾ ਤੋ ਮੁਲਾਜਮਾਂ ਨੂੰ ਉਹਨਾਂ ਦੀ ਬਣਦੀ ਡਿਊਟੀ ਤੇ ਫੀਲਡ ਵਿੱਚ ਤਾਇਨਾਤ ਕੀਤਾ ਜਾਵੇ, ਬਕਾਇਆ ਵਰਦੀਆਂ ਦਿੱਤੀਆਂ ਜਾਣ, ਹੈਡਾਂ ਦੇ ਕੁਆਟਰਾ ਦੀ ਬਰਸਾਤਾ ਕਾਰਨ ਚੋ ਰਹਿਆ ਛੱਤਾ ਤੇ ਹੋਰ ਰਿਪੇਅਰ ਕਰਵਾਈ ਜਾਵੇ। ਮੀਟਿੰਗ ਵਿੱਚ ਸੁਲੇਮਾਨ ਸਹਿਬ ਸਿੰਘ, ਤੇਜਿੰਦਰ ਸਿੰਘ ,ਜਸਵਿੰਦਰ ਸਿੰਘ ਆਗੂ ਸਾਮਿੱਲ ਸਾਮਲ ਹੋਏ।

Leave a Reply

Your email address will not be published. Required fields are marked *