ਪਟਿਆਲਾ

ਆਯੂਸ਼ਮਾਨ ਭੱਵ ਮੁਹਿੰਮ ਤਹਿਤ ਪੀ.ਐਚ.ਸੀ ਭਾਦਸੋਂ ਵਿਖੇ ਲਗਾਇਆ ਗਿਆ ਸਿਹਤ ਮੇਲਾ

ਪਟਿਆਲਾ 18 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਤੋਂ ਪ੍ਰਾਪਤ ਗਾਈਡਲਾਈਨ ਅਤੇ ਸਿਵਲ ਸਰਜਨ ਡਾ. ਰਮਿੰਦਰ ਕੋਰ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਆਯੂਸ਼ਮਾਨ ਭੱਵ ਮੁਹਿੰਮ ਤਹਿਤ ਮਨਾਏ ਜਾ ਰਹੇ ;ਸੇਵਾ ਪੱਖਵਾੜੇ” ਤਹਿਤ ਸੀਨੀਅਰ ਮੈਡੀਕਲ ਅਫਸਰ ਕਮਿਉਨਿਟੀ ਸਿਹਤ ਕੇਂਦਰ ਭਾਦਸੋਂ ਡਾ. ਜ਼ਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪੀ.ਐਚ.ਸੀ ਭਾਦਸੋਂ ਵਿਖੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਮਾਹਰ ਡਾਕਟਰਾਂ ਦੇ ਸਹਿਯੋਗ ਨਾਲ ਸਿਹਤ ਮੇਲਾ ਲਗਾਇਆ ਗਿਆ।ਇਸ ਮੇਲੇ ਵਿਚ ਸਿਵਲ ਸਰਜਨ ਪਟਿਆਲਾ ਡਾ. ਰਮਿੰਦਰ ਕੌਰ ਵੱਲੋਂ ਬਤੋਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਗਈ।ਇਸ ਮੋਕੇ ਉਹਨਾਂ ਨਾਲ ਦਫਤਰ ਸਿਵਲ ਸਰਜਨ ਤੋਂ ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੂਮੀਤ ਸਿੰਘ ਅਤੇ ਜਿਲਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਵੀ ਹਾਜਰ ਸਨ।ਸਿਹਤ ਮੇਲੇ ਵਿੱਚ ਸ਼ਮੂਲੀਅਤ ਦੋਰਾਣ ਸਿਵਲ ਸਰਜਨ ਡਾ. ਰਮਿੰਦਰ ਕੋਰ ਨੇਂ ਮਰੀਜਾਂ ਦਾ ਚੈਕਅਪ ਕਰ ਹਰੇ ਡਾਕਟਰਾਂ ਨਾਲ ਮੁਲਾਕਤ ਕੀਤੀ ਅਤੇ ਚੈਕਅਪ ਕਰਵਾਉਣ ਆਏ ਮਰੀਜਾਂ ਦੀ ਗਿਣਤੀ ਬਾਰੇ ਜਾਣਕਾਰੀ ਲਈ।

ਉਹਨਾਂ ਸੀਨੀਅਰ ਮੈਡੀਕਲ ਅਫਸਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਸੀਨੀਅਰ ਮੈੇਡੀਕਲ ਅਫਸਰ ਡਾ ਜਸਵਿੰਦਰ ਸਿੰਘ ਨੇ ਦਸਿੱਆ ਕਿ ਇਸ ਸਿਹਤ ਮੇਲੇ ਵਿਚ ਕੁੱਲ 856 ਵਿਅਕਤੀਆਂ ਵੱਲੋਂ ਮੇਲੇ ਵਿਚ ਭਾਗ ਲਿਆ ਗਿਆ ਅਤੇ ਵੱਖੋ ਵੱਖ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਉਠਾਇਆ ਗਿਆ।ਇਸ ਸਿਹਤ ਮੇਲੇ ਵਿਚ ਬੀ.ਈ.ਈ ਅਮਨਪ੍ਰੀਤ ਸਿੰਘ ਅਤੇ ਬੀ.ਈ.ਈ ਬਚਿੱਤਰ ਸਿੰਘ ਵੱਲੋਂ ਆਈ.ਈ.ਸੀ ਪ੍ਰਦਰਸ਼ਨੀ ਲਗਾ ਕੇ ਲੋਕਾਂ ਨੂੰ ਸਿਹਤ ਸਿੱਖਿਆ ਪ੍ਰਦਾਨ ਕੀਤੀ ਗਈ।ਮੇਲੇ ਵਿਚ ਆਏ ਲਾਭਪਾਤਰੀਆਂ ਦੀਆਂ ਆਭਾ ਆਈ.ਡੀ ਅਤੇ ਆਯੂੂਸ਼ਮਾਨ ਆਈ.ਡੀ ਬਣਾਈਆਂ ਗਈਆਂ। ਇਸ ਮੇਲੇ ਵਿਚ ਸੀ.ਐਚ.ਓਜ਼ ਵੱਲੋਂ ਐਨ.ਸੀ.ਡੀ ਸਬੰਧੀ ਸਕਰੀਨਿੰਗ ਕੀਤੀ ਅਤੇ ਭਾਗੀਦਾਰਾਂ ਨੂੰ ਸਿਹਤਮੰਦ ਜ਼ਿੰਦਗੀ ਜਿਉਣ ਲਈ ;ਯੋਗ ਕਰੋ ਹਰ ਰੋਜ਼ ਕਰੋ”ਦੇ ਨਾਅਰੇ ਤਹਿਤ ਯੋਗਾ ਕਰਵਾਇਆ ਗਿਆ ਅਤੇ ਸਿਖਾਇਆ ਗਿਆ। ਇਸ ਸਿਹਤ ਮੇਲੇ ਵਿਚ ਲੋਕਾਂ ਦੀ ਸਿਹਤ ਸਹੂਲਤ ਨੂੰ ਮੁੱਖ ਰੱਖਦੇ ਹੋਏ ਛਾਤੀ ਅਤੇ ਟੀ.ਬੀ, ਸਰਜਨ, ਚਿਆਂ ਦੇ ਮਾਹਿਰ, ਮੈਡੀਸਨ, ਚਮੜੀ ਦੇ ਰੋਗਾਂ ਦੇ ਮਾਹਿਰ, ਮਨੋਰੋਗ, ਨੱਕ,ਕੰਨ ਅਤੇ ਗਲਾ, ਅੱਖਾਂ, ਗਾਇਨੀ, ਡੈਂਟਲ ਦੇ ਮਾਹਰ ਡਾਕਟਰਾਂ ਅਤੇ ਐਚ ਐਮ.ਓ ਹੋਮਿਓਪੈਥੀ, ਆਰ.ਐਮ.ਓ ਆਯੁਰਵੈਦਿਕ ਵੱਲੋਂ ਵਿਸ਼ੇਸ਼ ਤੋਰ ਤੇ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ ਅਤੇ ਮੇਲੇ ਵਿਚ ਆਏ ਸਾਰੇ ਭਾਗੀਦਾਰਾਂ ਦੇ ਸਾਰੇ ਟੈਸਟ ਮੁਫਤ ਕੀਤੇ ਗਏ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ।ਇਸ ਮੋਕੇ ਐਮ ਓ ਡਾ ਪ੍ਰਭਸ਼ਰਨ ਬਰਾੜ, ਐਨ.ਐਸ ਹਰਮਿਤ ਕੌਰ , ਐਚ .ਆਈ ਜਰਨੈਲ ਸਿੰਘ, ਐਲ.ਐਚ.ਵੀ ਕਿਰਨਬਾਲਾ ਆਦਿ ਸਟਾਫ ਮੈਂਬਰ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *