ਪਟਿਆਲਾ

ਸਰਕਾਰ, ਯੂਨੀਵਰਸਿਟੀ ਮਨੇਜਮੈਂਟ ਤੇ ਪ੍ਰਸਾਸ਼ਨ ਵਿਦਿਆਰਥੀ ਇਨਸਾਫ਼ ਸਾਂਝਾ ਮੋਰਚੇ ਅੱਗੇ ਝੁੱਕਿਆ,ਲਿਖਤੀ ਤੌਰ ਤੇ ਭਰੋਸਾ ਦਿੱਤਾ:— ਰਾਜੂ ਖੰਨਾ, ਲਖਵੀਰ ਖਾਲਸਾ।

ਸਰਕਾਰ, ਯੂਨੀਵਰਸਿਟੀ ਮਨੇਜਮੈਂਟ ਤੇ ਪ੍ਰਸਾਸ਼ਨ ਨੂੰ ਮੰਗਾਂ ਲਾਗੂ ਕਰਨ ਲਈ 5 ਅਕਤੂਬਰ ਤੱਕ ਦਾ ਟਾਇਮ ਦਿੱਤਾ।

ਜੇਕਰ ਦਿੱਤੇ ਟਾਇਮ ਤੇ ਵਿਦਿਆਰਥੀ ਮਸਲਾ ਹੱਲ ਨਾ ਕੀਤਾਂ,ਤਾ ਸਾਂਝਾ ਮੋਰਚਾ ਰੋਡ ਜਾਮ ਕਰਕੇ ਲਗਾਏਗਾ ਧਰਨਾ।

ਮੰਡੀ ਗੌਬਿੰਦਗੜ, ਅਮਲੋਹ, 21 ਸਤੰਬਰ (ਮਧੂਸਾਰ ਬਿਊਰੋ) ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਦੇ ਮੁੱਖ ਗੇਟ ਅੱਗੇ ਵਿਦਿਆਰਥੀ ਇਨਸਾਫ਼ ਸਾਂਝਾ ਮੋਰਚੇ ਵੱਲੋਂ ਵੱਖ ਵੱਖ ਕਿਸਾਨ ਜੱਥੇਬੰਦੀਆ,ਸਮਾਜ ਸੇਵੀ ਸੰਸਥਾਵਾਂ ਤੇ ਵਿਦਿਆਰਥੀਆਂ ਜੱਥੇਬੰਦੀਆਂ ਨੂੰ ਨਾਲ ਲੈਕੇ ਵਿਦਿਆਰਥੀਆਂ ਦੇ ਹੱਕਾਂ ਤੇ ਇਨਸਾਫ ਦਿਵਾਉਣ ਲਈ ਲਗਾਏ ਗਏ ਵਿਦਿਆਰਥੀ ਇਨਸਾਫ਼ ਸਾਂਝਾ ਮੋਰਚੇ ਵੱਲੋਂ ਅੱਜ ਸਰਕਾਰ,ਤੇ ਪ੍ਰਸ਼ਾਸਨ ਵੱਲੋਂ ਲਿਖਤੀ ਤੌਰ ਤੇ ਵਿਦਿਆਰਥੀਆਂ ਦੀਆਂ ਮੰਗਾਂ ਮੰਨ ਲੈਣ ਤੇ ਮੋਰਚਾ 5 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਸਾਂਝਾ ਮੋਰਚਾ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਆਗੂ ਜਥੇਦਾਰ ਲਖਵੀਰ ਸਿੰਘ ਖਾਲਸਾ ਵੱਲੋਂ ਸਮੁੱਚੀਆਂ ਜੱਥੇਬੰਦੀਆਂ ਨੂੰ ਨਾਲ ਲੈਕੇ ਕੀਤੀ ਗਈ ਪ੍ਰੈਸ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਵਿਦਿਆਰਥੀਆਂ ਦੇ ਹੱਕ ਵਿੱਚ ਲਗਾਏ ਗਏ ਧਰਨੇ ਤੋਂ ਘਬਰਾਉਂਦੇ ਹੋਏ ਸਰਕਾਰ, ਯੂਨੀਵਰਸਿਟੀ ਮਨੇਜਮੈਂਟ ਤੇ ਪ੍ਰਸਾਸ਼ਨ ਵੱਲੋਂ ਵਿਦਿਆਰਥੀਆਂ ਦੀਆਂ ਮੰਗਾਂ ਲਿਖਤੀ ਤੌਰ ਤੇ ਮੰਨੀਆ ਗਈਆ ਹਨ। ਜਿਸ ਕਾਰਨ ਸਰਕਾਰ, ਯੂਨੀਵਰਸਿਟੀ ਮਨੇਜਮੈਂਟ ਤੇ ਪ੍ਰਸਾਸ਼ਨ ਵਿਦਿਆਰਥੀ ਇਨਸਾਫ਼ ਸਾਂਝਾ ਮੋਰਚੇ ਅੱਗੇ ਝੁੱਕਿਆ ਹੈ। ਰਾਜੂ ਖੰਨਾ ਤੇ ਲਖਵੀਰ ਖਾਲਸਾ ਨੇ ਦੱਸਿਆ ਕਿ ਜੋ ਪੱਤਰ ਸਰਕਾਰ ਵੱਲੋਂ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਭਰੋਸੇ ਦੇ ਤੌਰ ਤੇ ਭੇਜਿਆਂ ਗਿਆ ਹੈ ਉਸ ਵਿੱਚ ਜਿਥੇ ਧਰਨਾ ਲੱਗਣ ਤੋਂ ਬਾਅਦ ਜੋ ਵਿਭਾਗੀ ਜਾਂਚ ਕੀਤੀ ਗਈ ਉਸ ਵਿੱਚ ਨਰਸਿੰਗ ਦੀਆਂ ਸੀਟਾਂ ਗੈਰਕਾਨੂੰਨੀ ਭਰੀਆਂ ਪਾਈਆਂ ਗਈਆਂ।

ਜਿਸ ਕਾਰਨ ਸਰਕਾਰ ਵੱਲੋਂ ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਦੇ ਫੰਡ ਦੇ ਰੂਪ ਵਿੱਚ ਪਏ 5 ਕਰੌੜ ਰੁਪਏ ਜਿਥੇ ਜ਼ਬਤ ਕਰਨ ਦੇ ਹੁਕਮ ਕੀਤੇ ਗਏ ਹਨ। ਉਥੇ ਨਰਸਿੰਗ ਦੀਆਂ ਵਿਦਿਆਰਥਣਾਂ ਜਿਹਨਾਂ ਨਾਲ ਦਾਖ਼ਲੇ ਸਮੇਂ ਧੋਖਾਧੜੀ ਹੋਈ ਹੈ ਉਹਨਾਂ ਵਿਦਿਆਰਥੀਆਂ ਨੂੰ 10-10 ਲੱਖ ਰੁਪਏ ਯੂਨੀਵਰਸਿਟੀ ਵੱਲੋਂ ਦੇਣ ਦੀ ਗੱਲ ਵੀ ਪੱਤਰ ਵਿੱਚ ਲਿਖੀ ਗਈ ਹੈ। ਆਗੂਆਂ ਕਿਹਾ ਕਿ ਆਈ ਐਨ ਸੀ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਵਿਦਿਆਰਥੀਆਂ ਦਾ ਦਾਖਲਾ ਜਿਥੇ ਸਰਕਾਰ ਤੇ ਯੂਨੀਵਰਸਿਟੀ ਕਰਵਾਏਗੀ ਉਹਨਾਂ ਵਿਦਿਆਰਥੀਆਂ ਦੀ ਮੁਕੰਮਲ ਫ਼ੀਸ ਵੀ ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਨੂੰ ਭਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਰਾਜੂ ਖੰਨਾ ਨੇ ਅੱਗੇ ਕਿਹਾ ਇਸ ਪੱਤਰ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਅੱਗੇ ਤੋਂ ਨਰਸਿੰਗ ਵਿੱਚ ਕਿਸੇ ਵੀ ਵਿਦਿਆਰਥੀ ਦਾ ਦਾਖਲਾ ਨਹੀਂ ਕਰਵਾਏਗੀ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਸਰਕਾਰ ਵੱਲੋਂ ਪੱਤਰ ਰਾਹੀ ਮੈਡੀਕਲ ਰਜਿਸਟਰਾਰ ਪੰਜਾਬ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਦੇ ਚਾਂਸਲਰ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਵੀ ਕੀਤੀ ਜਾਵੇ।ਸਮੁੱਚੇ ਮੋਰਚੇ ਦੇ ਆਗੂਆਂ ਨੇ ਜਿਥੇ ਸਰਕਾਰ ਤੇ ਪ੍ਰਸ਼ਾਸਨ ਦਾ ਵਿਦਿਆਰਥੀ ਮੰਗਾਂ ਮੰਨਣ ਤੇ ਧੰਨਵਾਦ ਕੀਤਾ ।ਉਥੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵਿਦਿਆਰਥੀਆਂ ਨਾਲ ਕੇਕ ਕੱਟ ਕੇ ਖੁਸ਼ੀ ਵੀ ਸਾਂਝੀ ਕੀਤੀ ਗਈ। ਮੋਰਚੇ ਦੇ ਆਗੂਆਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਕਿਹਾ ਕਿ ਦਿੱਤੇ ਸਮੇਂ ਅਨੁਸਾਰ ਮੰਗਾ ਦੀ ਪੂਰਤੀ ਕੀਤੀ ਜਾਵੇ ਤਾ ਜੋ ਅੱਗੋ ਮੋਰਚਾ ਲਗਾਉਣ ਦੀ ਲੋੜ ਨਾ ਪਵੇ। ਉਹਨਾਂ ਵਿਦਿਆਰਥੀਆਂ ਤੇ ਕੀਤੇ ਪਰਚੇ ਤੁਰੰਤ ਰੱਦ ਕਰਕੇ ਉਹਨਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ। ਰਾਜੂ ਖੰਨਾ ਨੇ ਕਿਹਾ ਕਿ ਜੇਕਰ ਵੱਖ ਵੱਖ ਜੱਥੇਬੰਦੀਆਂ ਵੱਲੋਂ ਵਿਦਿਆਰਥੀਆਂ ਦੇ ਹੱਕਾਂ ਵਿੱਚ ਧਰਨਾ ਦਿੱਤਾ ਗਿਆ ਤਾ ਹੀ ਅੱਜ ਮੋਰਚੇ ਦੀ ਵੱਡੀ ਜਿੱਤ ਹੋਈ ਹੈ।

ਉਹਨਾਂ ਕਿਹਾ ਕਿ ਉਹ ਹਮੇਸ਼ਾ ਦੀ ਤਰ੍ਹਾਂ ਆਗੂਆਂ ਨੂੰ ਨਾਲ ਲੈਕੇ ਹੱਕ ਤੇ ਸੱਚ ਦੀ ਲੜਾਈ ਇਨਸਾਨ ਲਈ ਲੜਦੇ ਰਹਿਣਗੇ।ਪ੍ਰੈਸ ਕਾਨਫਰੰਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਗੇਟ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ ਜਿਸ ਨੂੰ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਸੰਬੋਧਨ ਵੀ ਕੀਤਾ ਗਿਆ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ,ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਭਾਈ ਰਵਿੰਦਰ ਸਿੰਘ ਖਾਲਸਾ, ਸੀਨੀਅਰ ਆਗੂ ਅਮਿਤ ਸਿੰਘ ਰਾਠੀ,ਜਸਵੀਰ ਸਿੰਘ ਭੱਦਲਥੂਹਾ, ਸੁਖਵਿੰਦਰ ਸਿੰਘ ਸੌਟੀ, ਗੁਰਦੇਵ ਸਿੰਘ ਸੌਟੀ,ਪ੍ਰੇਮ ਸਿੰਘ ਛੰਨਾ, ਜਥੇਦਾਰ ਸ਼ਰਧਾ ਸਿੰਘ ਛੰਨਾ, ਗੁਰਜੀਤ ਸਿੰਘ ਲੁਹਾਰਮਾਜਰਾ, ਕੰਵਲਜੀਤ ਸਿੰਘ ਗਿੱਲ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਹਲਕਾ ਇੰਚਾਰਜ ਮਲੇਰਕੋਟਲਾ ਯਾਹਿਦਾ ਸੁਲੇਮਾਨ,ਜਥੇਦਾਰ ਕੁਲਦੀਪ ਸਿੰਘ ਮੁੱਢੜੀਆ,ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਕੇਵਲ ਖਾ ਧਰਮਗੜ, ਗੁਰਦੀਪ ਸਿੰਘ ਮੰਡੋਫਲ,ਜਥੇਦਾਰ ਗੁਰਬਖਸ਼ ਸਿੰਘ ਬੈਣਾ, ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਹਰਿੰਦਰ ਸਿੰਘ ਦੀਵਾ, ਰੁਪਿੰਦਰ ਸਿੰਘ ਕੁੰਜਾਰੀ,ਅਮਰਜੀਤ ਸਿੰਘ ਲਾਡਪੁਰ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਸੰਤੋਖ ਸਿੰਘ ਖਨਿਆਣ, ਮਲਕੀਤ ਸਿੰਘ ਅੰਬੇਮਾਜਰਾ,ਡਾ ਅਰਜੁਨ ਸਿੰਘ,ਡਾ ਜਸਵੰਤ ਸਿੰਘ ਅਲਾਦਾਦਪੁਰ,ਗੁਰਮੀਤ ਸਿੰਘ ਭੱਟੋ, ਸੁਰਜੀਤ ਸਿੰਘ ਬਰੌਗਾ, ਹਰਵਿੰਦਰ ਸਿੰਘ ਬਿੰਦਾ ਮਾਜਰੀ,ਗੇਜ ਸਿੰਘ ਰਾਈਏਵਾਲ,ਸੌਕਤ ਅਲੀ ਬਰੌਗਾ,ਕਰਮ ਸਿੰਘ ਘੁਟੀਡ, ਗੁਰਜੀਤ ਸਿੰਘ ਕੋਟਲਾ, ਬਲਵੰਤ ਸਿੰਘ ਘੁੱਲੂਮਾਜਰਾ, ਕੇਵਲ ਖਾਂ ਧਰਮਗੜ੍ਹ,ਬੀਬੀ ਪੂਨਮ ਗੋਸਾਈ,ਬੀਬੀ ਸੱਤਿਆ ਰਾਣੀ,ਜਸਵਿੰਦਰ ਸਿੰਘ ਗਰੇਵਾਲ,ਲਵਦੀਪ ਸਿੰਘ ਬੁੱਗਾ, ਹਰਮਿੰਦਰ ਸਿੰਘ ਦਨਘੇੜੀ, ਮਹਿੰਦਰ ਸਿੰਘ ਕੁੰਭ,ਬੀਬੀ ਲਖਵੀਰ ਕੌਰ,ਕ੍ਰਿਸ਼ਨ ਕੁੰਭੜਾ,ਗੁਰਚਰਨ ਸਿੰਘ ਭਾਂਬਰੀ,ਅੰਮ੍ਰਿਤ ਸਿੰਘ ਲੰਗ, ਸਤਵੀਰ ਸਿੰਘ, ਜਸਵੰਤ ਸਿੰਘ ਚੀਮਾ, ਨਵਨੀਤ ਕੁਮਾਰ ਗੋਪੀ,ਚਾਦ ਮੁਹੰਮਦ ਬਿੱਟੂ,ਪ੍ਰੀਤਮ ਸਿੰਘ ਭੋਲੀਆ,ਚਰਨ ਸਿੰਘ ਭੱਦਲਥੂਹਾ, ਦਵਿੰਦਰ ਸਿੰਘ ਅਜਨਾਲੀ,ਜਿੰਦਰ ਸਿੰਘ ਸੌਟੀ, ਨਿਰਭੈ ਸਿੰਘ ਸਮਸ਼ਪੁਰ,ਹਰਦੇਵ ਸਿੰਘ, ਰਵਿੰਦਰ ਸਿੰਘ, ਜਸਵੀਰ ਸਿੰਘ ਬੱਲ, ਜਸਪਾਲ ਸਿੰਘ ਸਲਾਣਾ, ਅਨੰਦਵੀਰ ਸਿੰਘ,ਫੋਗਾ ਕੌਂਸਲਰ ਮਲੇਰਕੋਟਲਾ, ਇਰਫਾਨ ਮਲੇਰਕੋਟਲਾ,ਅਸਲਮ ਖਾਨ,ਨਦੀਨ ਖਾਂ,ਯੂਵੈਦ ਖ਼ਾਨ, ਯਾਦਵਿੰਦਰ ਸਿੰਘ ਸਲਾਣਾ,ਸੰਤੋਖ ਸਿੰਘ ਖਨਿਆਣ, ਹਰਬੰਸ ਸਿੰਘ ਕਾਲੂ,ਸੱਜਣ ਸਿੰਘ,ਕੇਸਰ ਸਿੰਘ ਸਲਾਣਾ,ਡਾ ਰੁਘਬੀਰ ਸਿੰਘ,ਗਿਆਨ ਸਿੰਘ ਢਿੱਲੋਂ,ਅਮਰੀਕ ਦਾਸ ਬੀਬੀ ਕੁਲਜੀਤ ਕੌਰ ਭੜੀ, ਮਨਪ੍ਰੀਤ ਸਿੰਘ ਮਾਜਰੀ, ਅੰਗਰੇਜ਼ ਸਿੰਘ ਲਾਡਪੁਰ,ਗੋਰਾ ਅਜਨਾਲੀ, ਮੁਸਲਿਮ ਅਨਵਰ ਅਮਲੋਹ,ਮੌਲਵੀ ਕਾਸਮ ਖਾਂ , ਗੁਰਕੀਰਤ ਸਿੰਘ ,ਰਾਣਾ ਸਲਾਣਾ,ਜਸਨ ਸਾਹਪੁਰ, ਚਰਨਜੀਤ ਚੰਨਾ, ਗੁਰਿੰਦਰਪਾਲ ਸਿੰਘ ਸ਼ਾਹਪੁਰ,ਪਾਲ ਸਿੰਘ ਖੁੰਮਣਾ, ਗੁਰਪੰਥ ਸਿੰਘ ਤੂਫਾਨ, ਗੁਰਸੇਵਕ ਸਿੰਘ ਭਾਂਬਰੀ, ਬਿੱਟੂ ਮੁੱਢੜੀਆ,ਡਾ ਪਰਮਜੀਤ ਸਿੰਘ, ਬਿੱਟੂ ਕਪੂਰਗੜ੍ਹ, ਹਰਚੰਦ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਕਿਸਾਨ ਜੱਥੇਬੰਦੀਆ,ਸਮਾਜ ਸੇਵੀ ਸੰਸਥਾਵਾਂ ਤੇ ਵਿਦਿਆਰਥੀਆਂ ਜੱਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਰਹੇ।

Leave a Reply

Your email address will not be published. Required fields are marked *