ਦੇਸ਼-ਵਿਦੇਸ਼ਪੰਜਾਬ

ਫਿਲਮ ਉਡਤਾ ਪੰਜਾਬ : ਰੋ ਰੋ ਕੁਰਲਾ ਉਠੀਆਂ ਪੰਜਾਬ ਦੀਆਂ ਮਾਵਾਂ

ਰਿਲੀਜ ਹੋਣ ਤੋ ਪਹਿਲਾਂ ਹੀ ਲੋਕ ਮਨਾਂ ਵਿਚੋਂ ਉਤਰਨ ਲੱਗੀ ਫਿਲਮ ਉਡਤਾ ਪੰਜਾਬ
ਪਟਿਆਲਾ : (ਕੰਵਰ ਬੇਦੀ)
ਫਿਲਮ ਉੜਤਾ ਪੰਜਾਬ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿਚ ਘਿਰ ਗਈ ਹੈ, ਜਿਸ ਕਾਰਨ ਇਹ ਫਿਲਮ ਰਿਲੀਜ਼ ਹੋਣ ਤੋ ਪਹਿਲਾਂ ਹੀ ਲੋਕ ਮਨਾਂ ਵਿਚੋਂ ਉਤਰਨ ਲੱਗ ਪਈ ਹੈ।

ਫਿਲਮ ਵਿਚ ਅਦਾਕਾਰ ਅਤੇ ਅਦਾਕਾਰਾ ਵੱਲੋਂ ਵਰਤੀ ਗਈ ਅਸੱਭਿਅਕ ਭਾਸ਼ਾ ਅਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਝੀ ਸਾਜਿਸ਼ ਦਾ ਪਰਦਾਫਾਸ਼ ਹੋ ਗਿਆ ਹੈ। ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਦੇ ਟਰੇਲਰ ਸਾਹਮਣੇ ਆਏ ਹਨ, ਜਿਸ ਨੂੰ ਵੇਖ ਕੇ ਇਹ ਲੱਗ ਰਿਹਾ ਹੈ ਕਿ ਫਿਲਮ ਪੰਜਾਬ ਨੂੰ ਬਦਨਾਮ ਕਰਨ ਦੇ ਮਨਸੂਬੇ ਨਾਲ ਬਣਾਈ ਗਈ ਹੈ।
ਇਹ ਵੀ ਗੱਲ ਸਾਹਮਣੇ ਆਈ ਹੈ ਕਿ ਫਿਲਮ ਪਿਛੇ ਕੁਝ ਰਾਜਨੀਤਕ ਸਿਆਸੀ ਪਾਰਟੀਆਂ ਦਾ ਵੀ ਹੱਥ ਹੈ, ਜੋ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਲਾਹਾ ਲੈਣਾ ਦੀ ਝਾਕ ਰੱਖਦੀਆਂ ਹਨ। ਫਿਲਮ ਵਿਚ ਪੰਜਾਬ ਵਿਚ ਨਸ਼ੇ ਨੂੰ ਉਭਾਰਿਆ ਗਿਆ ਹੈ, ਜਿਸ ਨਾਲ ਸਿੱਧ ਹੁੰਦਾ ਹੈ ਕਿ ਸਾਰਾ ਪੰਜਾਬ ਵਿਚ ਨਸ਼ੇ ਵਿਚ ਗ੍ਰਸਤ ਹੈ, ਪ੍ਰੰਤੂ ਜੇ ਵੇਖਿਆ ਜਾਵੇ ਤਾਂ ਪੰਜਾਬ ਦੇ ਮੌਜੂਦਾ ਹਾਲਾਤ ਹੋਰ ਪ੍ਰਸਥਿਤੀਆਂ ਵਿਚੋਂ ਲੱਗ ਰਹੇ ਹਨ। ਸਮਾਜ ਵਿਚੋਂ ਸਮਾਜਕ ਬੁਰਾਈਆਂ ਦਾ ਖਾਤਮਾ ਹੋਣਾ ਚਾਹੀਦਾ, ਪ੍ਰੰਤੂ ਪੰਜਾਬ ਨੂੰ ਬਦਨਾਮ ਕਰਨ ਨਾਲ ਪੰਜਾਬ ਦੀ ਅਸਲ ਤਸਵੀਰ ਸਦਾ ਸਦਾ ਲਈ ਲੋਕ ਮਨਾਂ ਵਿਚੋਂ ਗੁਆਚ ਜਾਵੇਗੀ। ਦੇਸ਼ਾਂਂ ਵਿਦੇਸ਼ਾਂ ਵਿਚ ਬੈਠੇ ਲੋਕ ਅਕਸਰ ਪੰਜਾਬ ਆਉਣਾ ਪਸੰਦ ਕਰਦੇ ਹਨ ਕਿਉਂਕਿ ਉਹ ਕਿਤੇ ਨਾ ਕਿਤੇ ਗੁਰੂਆਂ ਪੀਰਾਂ ਫਕੀਰਾਂ ਦੀ ਵਸਾਈ ਪੰਜਾਬ ਦੀ ਧਰਤੀ ‘ਤੇ ਨਤਮਸਤਕ ਹੋਣ ਆਉਂਦੇ ਹਨ, ਜੋ ਸ਼ਾਇਦ ਮੁੜ ਪੰਜਾਬ ਦੀ ਧਰਤੀ ‘ਤੇ ਨਾ ਆਉਣ।
ਪੰਜਾਬ ਦੀ ਤਰੱਕੀ ਲਈ ਨਿਵੇਸ਼ ਸਮੇਂ ਦੀ ਮੁੜ ਲੋੜ ਹੈ, ਜਿਸ ਰਾਹੀਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ। ਪੰਜਾਬ ਦੀ ਧਰਤੀ ਨੂੰ ਕਿਸਾਨ ਦੀ ਧਰਤੀ ਵੀ ਕਿਹਾ ਜਾਂਦਾ, ਜੋ ਅੰਨਦਾਤਾ ਹੈ। ਫਿਲਮ ਉੜਤਾ ਪੰਜਾਬ ਵਿਚ ਜੇ ਉਕਤ ਪਹਿਲੂਆਂ ਤੇ ਰਿਲੀਜ ਹੁੰਦੀ ਹੈ ਤਾਂ ਪੰਜਾਬ ਦੇ ਲੋਕਾਂ ਨਾਲ ਸਰਾਸਰ ਧੱਕਾ ਹੋਣ ਵਾਲੀ ਗੱਲ ਹੋਵੇਗੀ। ਫਿਲਮ ਦੇ ਸਾਜਿਸ਼ਸਾਜ਼ਾਂ ਨੂੰ ਸਾਰੇ ਪਹਿਲੂਆਂ ‘ਤੇ ਵਿਚਾਰ ਕਰਕੇ ਫਿਲਮ ਵਿਚ ਪੇਸ਼ਕਾਰੀ ਕਰਨੀ ਚਾਹੀਦੀ ਸੀ, ਜਿਸ ਨਾਲ ਪੰਜਾਬ ਬਦਨਾਮ ਨਾ ਹੋਵੇ। ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਘੱਟ ਕੀਤਾ ਜਾ ਸਕਦਾ, ਪ੍ਰੰਤੂ ਪੰਜਾਬ ਨੂੰ ਬਦਨਾਮ ਕਰਕੇ ਸਮਾਜ ਵਿਚੋਂ ਸਮਾਜਕ ਬੁਰਾਈਆਂ ਦਾ ਖਾਤਮਾ ਨਹੀਂ ਕੀਤਾ ਜਾ ਸਕਦਾ। ਫਿਲਮ ਉਡਤਾ ਪੰਜਾਬ ਰਿਲੀਜ਼ ਹੋਣ ਦੇ ਨੇੜੇ ਹੈ, ਪ੍ਰੰਤੂ ਪੰਜਾਬ ਦੀਆਂ ਮਾਵਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। ਜਿਨਾਂ ਨੇ ਪੰਜਾਬ ਦੀ ਧਰਤੀ ‘ਤੇ ਗੱਭਰੂ ਜਵਾਨ ਪੁੱਤ ਪੈਦਾ ਕੀਤੇ ਹਨ, ਜਿਨਾਂ ਨੂੰ ਅਜਿਹੀਆਂ ਫਿਲਮਾਂ ਰਾਹੀਂ ਬਦਨਾਮ ਕਰਨ ਦੀ ਕੋਝੀ ਹਰਕਤ ਕੀਤੀ ਜਾ ਰਹੀ ਹੈ। ਅੱਜ ਮਾਵਾਂ ਰੋ-ਰੋ ਕੁਰਲਾ ਉਠੀਆਂ ਹਨ, ਜਿਨਾਂ ਦੇ ਹੰਝੂ ਰੁਕ ਨਹੀਂ ਪਾ ਰਹੇ। ਪੰਜਾਬ ਦੀ ਧਰਤੀ ‘ਤੇ ਦਾਰਾ ਸਿੰਘ ਪਹਿਲਵਾਨ, ਦਾਰਾ ਦੁਲਿੱਜੀਆਂਵਾਲਾ ਤੋਂ ਇਲਾਵਾ ਕਈ ਅਜਿਹੇ ਸ਼ੇਰ ਪੁੱਤ ਮਾਵਾਂ ਨੇ ਪੈਦਾ ਕੀਤੇ ਜਿਨਾਂ ਨੇ ਪੰਜਾਬ ਦਾ ਨਾਂ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ। ਫਿਲਮ ਰਾਹੀਂ ਪੰਜਾਬ ਦੇ ਵਿਰਸੇ ਅਤੇ ਪਿੰਡਾਂ ਦੀ ਵਿਰਾਸਤ ਨੂੰ ਖਤਮ ਕਰਨ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ। ਫਿਲਮ ਦੇ ਨਿਰਮਾਤਾਵਾਂ ਵੱਲੋਂ ਜਾਣ-ਬੁੱਝ ਕੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਕਿਉਂਕਿ ਹਿੰਦੁਸਤਾਨ ਦਾ ਉਹ ਕਿਹੜਾ ਸੂਬਾ ਜਿਥੇ ਨਸ਼ਾ ਨਹੀਂ ਹੈ ਕੁਝ ਅਜਿਹੇ ਸੂਬੇ ਵੀ ਹਨ, ਜਿਥੇ ਨਸ਼ਾ ਪੈਦਾ ਕੀਤਾ ਜਾ ਰਿਹਾ, ਜਿਨਾਂ ਦਾ ‘ਫਿਲਮ ਉੜਤਾ ਪੰਜਾਬ ਵਿਚ ਉਕਾ ਹੀ ਜ਼ਿਕਰ ਤੱਕ ਨਹੀਂ ਹੈ।ਦੁਨੀਆ ਵਿਚ ਨਸ਼ਾ ਕਿੱਥੇ ਨਹੀਂ ਹੈ। ਕੀ ਫਿਲਮ ਉਡਤਾ ਪੰਜਾਬ ਵੇਖਣ ਤੋਂ ਬਾਅਦ ਪੰਜਾਬ ਵਿਚੋਂ ਨਸ਼ਾ ਖਤਮ ਹੋ ਜਾਵੇਗਾ ਇਹੋ ਸਵਾਲ ਪੰਜਾਬੀਆਂ ਦੇ ਮਨਾਂ ਵਿਚ ਵਾਰ ਵਾਰ ਉਠ ਰਿਹਾ ਹੈ ਕਿਉਕਿ ਪੰਜਾਬ ਦੇ ਲੋਕ ਘਰੋ ਬੇਘਰ ਹੋਏ, ਮਾਵਾਂ ਨੇ ਪੁੱਤ ਗੁਆਏ ਅਤੇ ਕਾਲੇ ਦਿਨਾਂ ਦਾ ਸੰਤਾਪ ਤੱਕ ਹੰਢਾਇਆ ਹੁਣ ਪੰਜਾਬੀ ਪੰਜਾਬ ਵਿਚ ਵਰਤ ਰਹੀ ਅਮਨ ਸਾਂਤੀ ਨੂੰ ਭੰਗ ਹੁੰਦਾ ਵੇਖਣਾ ਨਹੀਂ ਚਾਹੁੰਦੇ।

Leave a Reply

Your email address will not be published. Required fields are marked *