ਪਟਿਆਲਾ

ਦਲਿਤ ਭਲਾਈ ਕਾਰਗੁਜ਼ਾਰੀਆਂ ਨੂੰ ਵੇਖ ਵਾਲਮਿਕੀ ਜੁੜ ਰਹੇ ਹਨ ਅਕਾਲੀ ਦਲ ਨਾਲ : ਅਟਵਾਲ, ਲੋਹਟ

ਪਟਿਆਲਾ (ਮਧੂਸਾਰ ਬਿਊਰੋ) ਸਥਾਨਕ ਲਾਹੌਰੀ ਗੇਟ ਦੇ ਗਾਂਧੀ ਨਗਰ ਇਲਾਕਾ ਵਾਸੀਆਂ ਵੱਲੋਂ ਵਾਲਮਿਕੀ ਸਮਾਜ ਦੇ ਆਗੂ ਵਿੱਕੀ ਸੰਗਰ ਅਤੇ ਰੋਹਿਤ ਸ਼ਾਹ ਦੀ ਅਗਵਾਈ ਵਿੱਚ ਐਸ.ਸੀ. ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਹੈਪੀ ਲੋਹਟ ਅਤੇ ਯੂਥ ਅਕਾਲੀ ਦਲ ਐਸ.ਸੀ. ਵਿੰਗ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਰਾਜੀਵ ਅਟਵਾਲ ਜੋਨੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਦੌਰਾਨ ਵਾਲਮਿਕੀ ਭਾਈਚਾਰੇ ਨਾਲ ਸਬੰਧਤ ਇਲਾਕਾ ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਰਾਜੀਵ ਅਟਵਾਲ ਜੋਨੀ ਅਤੇ ਹੈਪੀ ਲੋਹਟ ਨੇ ਿਕਹਾ ਕਿ ਅਕਾਲੀ ਭਾਜਪਾ ਦੀ ਸਾਂਝੀ ਸਰਕਾਰ ਨੇ ਜਿਥੇ ਦਲਿਤ ਸਮਾਜ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਵਿਸ਼ੇਸ਼ ਭਲਾਈ ਯੋਜਨਾਵਾਂ ਲਾਗੂ ਕੀਤੀਆਂ ਉੱਥੇ ਹੀ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਅਮ੍ਰਿੰਤਸਰ ਵਿਖੇ ਭਗਵਾਨ ਵਾਲਮਿਕੀ ਤੀਰਥ ਸਥਾਨ ਦਾ ਨਿਰਮਾਣ ਕਰਵਾਇਆ। ਉਨ੍ਹਾਂ ਕਿਹਾ ਕਿ ਗਠਜੋੜ ਸਰਕਾਰ ਦੀਆਂ ਕਾਰਗੁਜ਼ਾਰੀਆਂ ਸੱਦਕਾ ਹੀ ਵਾਲਮਿਕੀ ਸਮਾਜ ਦੇ ਪਰਿਵਾਰ ਅਕਾਲੀ ਦਲ ਨਾਲ ਜੁੜ ਰਹੇ ਹਨ।
ਆਗੂਆਂ ਤੇ ਵਾਲਮਿਕੀ ਭਾਈਚਾਰੇ ਨੂੰ ਦੱਸਿਆ ਕਿ ਯੂਥ ਅਕਾਲੀ ਦਲ ਐਸ.ਸੀ. ਵਿੰਗ ਵੱਲੋਂ ਭਲਾਈ ਯੌਜਨਾਵਾਂ ਸਬੰਧੀ ਮੁਹੱਲਾ ਅਤੇ ਵਾਰਡ ਪੱਧਰ ਤੇ ਦਲਿਤ ਪਰਿਵਾਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤਾਂ ਜੋ ਇਨ੍ਹਾਂ ਯੋਜਨਾਵਾਂ ਦੀ ਪ੍ਰਾਪਤੀ ਪ੍ਰਕਿਰਿਆ ਵਿਚ ਮੁਸ਼ਕਿਲਾਂ ਨਾ ਆਉਣ। ਰਾਜੀਵ ਅਟਵਾਲ ਅਤੇ ਹੈਪੀ ਲੋਹਟ ਨੇ ਨੋਜਵਾਨਾਂ ਨੂੰ ਵੱਧ ਗਿਣਤੀ ਵਿੱਚ ਯੂਥ ਅਕਾਲੀ ਦਲ ਐਸ.ਸੀ. ਵਿੰਗ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਸੰਜੀਵ ਲਵਲੀ, ਸੋਨੂੰ ਅਟਵਾਲ, ਜੈਪਾਲ, ਸੁਨੀਲ ਕੁਮਾਰ, ਅਸ਼ਵਨੀ ਕੁਮਾਰ, ਰਮਨ ਖੋੜੇ, ਰੋਹਿਤ ਅਟਵਾਲ, ਰਮਨ ਚੱਢਾ, ਗਗਨਦੀਪ ਗੱਗੀ ਵੀ ਹਾਜਰ ਸਨ।

Leave a Reply

Your email address will not be published. Required fields are marked *