ਪਟਿਆਲਾ

ਸ੍ਰੀ ਕ੍ਰਿਸ਼ਨਾਂ ਕੁਸ਼ਟ ਆਸ਼ਰਮ ਰਾਜਪੁਰਾ ਵਿੱਚ ਮਨਾਈ ਗਾਂਧੀ ਜੈਅੰਤੀ।

ਕੁਸ਼ਟ ਰੋਗੀਆਂ ਨੂੰ ਦਵਾਈਆਂ ਦੀ ਕੀਤੀ ਵੰਡ।

ਕੁਸ਼ਟ ਰੋਗ ਇਲਾਜ ਯੋਗ ਹੈ : ਸਿਵਲ ਸਰਜਨ ਡਾ. ਰਮਿੰਦਰ ਕੌਰ

ਪਟਿਆਲਾ 3 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਗਾਂਧੀ ਜੈਅੰਤੀ ਨੂੰ ਸਮਰਪਿੱਤ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸ੍ਰੀ ਕ੍ਰਿਸ਼ਨਾਂ ਕੁਸ਼ਟ ਆਸ਼ਰਮ ਰਾਜਪੁਰਾ ਵਿੱਚ ਰਹਿੰਦੇ ਕੁਸ਼ਟ ਰੋਗੀਆਂ ਨੂੰ ਜਖਮਾਂ ਦੇ ਇਲਾਜ ਲਈ ਦਵਾਈਆਂ, ਕਾਟਨ, ਅਤੇ ਰਿਫਰੈਸ਼ਮੈਂਟ ਆਦਿ ਦੀ ਵੰਡ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਰਾਜਪੁਰਾ ਡਾ. ਬਿੱਧੀ ਚੰਦ, ਜਿਲ੍ਹਾ ਨੋਡਲ ਅਫਸਰ ਕੁਸ਼ਟ ਨਿਵਾਰਣ ਪ੍ਰੋਗਰਾਮ ਡਾ. ਦਿਵਿਆ ਚਾਵਲਾ, ਡਾ. ਨਰੇਸ਼ ਬਾਂਸਲ, ਡਾ. ਸੁਮਿਤ, ਲੈਪਰੌਸੀ ਸੁਪਰਵਾਈਜਰ ਕੁਲਦੀਪ ਕੋਰ, ਵੀ ਹਾਜਰ ਸਨ। ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਮਹਾਤਾਮਾ ਗਾਂਧੀ ਜੀ ਕੁਸ਼ਟ ਰੋਗੀਆਂ ਨੂੰ ਬਹੁਤ ਪਿਆਰ ਕਰਦੇ ਸਨ ਤੇ ਉਹਨਾਂ ਦੀ ਸੇਵਾ ਕਰਦੇ ਸਨ।

ਇਸ ਲਈ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਉਹਨਾਂ ਦੀ ਯਾਦ ਵਿੱਚ ਸ੍ਰੀ ਕ੍ਰਿਸ਼ਨਾਂ ਕੁਸ਼ਟ ਆਸ਼ਰਮ ਵਿੱਚ ਰਹਿੰਦੇ 12 ਦੇ ਕਰੀਬ ਕੁਸ਼ਟ ਰੋਗੀ ਜੋ ਕਿ ਆਪਣਾ ਕੁਸ਼ਟ ਰੋਗ ਦਾ ਪੂਰਾ ਇਲਾਜ ਕਰਵਾ ਕੇ ਕੁਸ਼ਟ ਰੋਗ ਤੋਂ ਠੀਕ ਹੋ ਚੁੱਕੇ ਹਨ ਨੂੰ ਜਖਮਾਂ ਦੀ ਦੇਖਭਾਲ ਕਰਨ ਲਈ ਲੋੜ ਅਨੁਸਾਰ ਪੱਟੀਆਂ, ਕਾੱਟਨ, ਐਂਟੀਬਾਇਓਟਿਕ, ਜੈਨਰਿਕ ਤੇ ਤਾਕਤ ਦੀਆਂ ਦਵਾਈਆਂ ਅਤੇ ਰਿਫੈਰਸ਼ਮੈਂਟ ਆਦਿ ਦੀ ਵੰਡ ਕੀਤੀ ਗਈ।ਉਹਨਾਂ ਕਿਹਾ ਕਿ ਭਾਵੇਂ ਇਹ ਮਰੀਜ ਕੁਸ਼ਟ ਤੋਂ ਪੂਰਨ ਤੋਰ ਤੇ ਠੀਕ ਹੋ ਚੁਕੇ ਹਨ,ਪ੍ਰੰਤੂ ਫਿਰ ਵੀ ਜਖਮਾਂ ਦੀ ਦੇਖਭਾਲ ਕਰਨ ਲਈ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਇਹਨਾਂ ਨੂੰ ਦਵਾਈਆਂ ਮੁਫਤ ਮੁੱਹਈਆ ਕਰਵਾਈਆਂ ਜਾਂਦੀਆਂ ਹਨ। ਨੋਡਲ ਅਫਸਰ ਡਾ. ਦਿਵਿਆ ਚਾਵਲਾ ਨੇ ਦੱਸਿਆ ਕਿ ਕੁਸ਼ਟ ਰੋਗ ਕੁਦਰਤ ਦੀ ਕਰੋਪੀ ਜਾਂ ਪੁਰਾਣੇ ਜਨਮਾਂ ਦਾ ਫਲ ਨਹੀਂ ਹੈ ਬਲਕਿ ਇਹ ਚਮੜੀ ਦਾ ਰੋਗ ਹੈ।ਜੇਕਰ ਇਸ ਰੋਗ ਦਾ ਸਮੇਂ ਸਿਰ ਇਲਾਜ ਹੋ ਜਾਵੇ ਤਾਂ ਕਈ ਕਿਸਮ ਦੀ ਕਰੂਪਤਾਂ ਅਤੇ ਅਪਾਹਜਤਾ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਦਰਾਂ ਅਤੇ ਸਰਕਾਰੀ ਡਿਸਪੈਸਰੀਆਂ ਵਿੱਚ ਮਲਟੀ ਡਰੱਗ ਥਰੈਪੀ ਰਾਹੀ ਬਿਲਕੁੱਲ ਮੁੱਫਤ ਕੀਤਾ ਜਾਦਾ ਹੈ।

Leave a Reply

Your email address will not be published. Required fields are marked *