ਪਟਿਆਲਾ

36ਵੇਂ ਦੰਦ ਪੰਦਰਵਾੜੇ ਦਾ ਹੋਈ ਸ਼ੁਰੂਆਤ।

ਸਿਵਲ ਸਰਜਨ ਨੇ ਕਮਿਊਨਿਟੀ ਸਿਹਤ ਕੇਂਦਰ ਤ੍ਰਿਪੜੀ ਤੋਂ ਕਰਵਾਈ ਪੰਦਰਵਾੜੇ ਦੀ ਸ਼ੁਰੂਆਤ।

ਪਟਿਆਲਾ 03 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)ਦੰਦਾਂ ਦੀ ਸਾਂਭ-ਸੰਭਾਲ ਅਤੇ ਮੁਫਤ ਇਲਾਜ ਲਈ ਜਿਲ੍ਹਾ ਦੰਦ ਸਿਹਤ ਅਫਸਰ ਡਾ. ਸੁਨੰਦਾ ਦੀ ਦੇਖ ਰੇਖ ਵਿੱਚ 3 ਅਕਤੂਬਰ ਤੋਂ 18 ਅਕਤੂਬਰ ਤੱਕ ਮਨਾਏ ਜਾ ਰਹੇ 36ਵੇਂ ਦੰਦ ਸਿਹਤ ਪੰਦਰਵਾੜੇ ਦੀ ਸ਼ੁਰੂਆਤ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਮਿਊਨਿਟੀ ਸਿਹਤ ਕੇਂਦਰ ਤ੍ਰਿਪੜੀ ਵਿਖੇ ਰਿਬਨ ਕੱਟ ਕੇ ਕਰਵਾਈ।fੲਸ ਮੋਕੇ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਤ੍ਰਿਪੜੀ ਡਾ. ਸੰਜੀਵ ਕੁਮਾਰ ਅਰੋੜਾ, ਦੰਦਾਂ ਦੇ ਮਾਹਰ ਡਾ. ਪ੍ਰੀਤੀ ਸੈਣੀ, ਡਾ. ਸੁਨਾਕਸ਼ੀ ਸਰਮਾਂ, ਡਾ. ਪ੍ਰਵੀਨ ਮਾਰਕਨ, ਡਾ ਹਰਪ੍ਰੀਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਅਤੇ ਸਟਾਫ ਹਾਜ਼ਰ ਸੀ। ਡਾ. ਰਮਿੰਦਰ ਕੌਰ ਨੇ ਕਿਹਾ ਕਿ ਇਕ ਪੰਜਾਬੀ ਦੀ ਅਖਾਣ ਹੈ ਕਿ “ਦੰਦ ਗਏ ਸੁਆਦ ਗਿਆ” ਸ਼ਾਇਦ ਇਹ ਅੱਜ ਦੇ ਸਮੇਂ ਵਿੱਚ ਸਹੀ ਢੁੱਕਦੀ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਅਜੌਕੇ ਸਮੇਂ ਵਿਚ ਦੰਦਾਂ ਦੀਆਂ ਬਿਮਾਰੀਆਂ ਦੇ ਵਧਣ ਦਾ ਕਾਰਨ ਦੰਦਾਂ ਦੀ ਚੰਗੀ ਤਰ੍ਹਾਂ ਸੰਭਾਲ ਨਾ ਕਰਨਾ ਹੈ।

ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮਨਾਏ ਜਾ ਰਹੇ ਪੰਦਰਵਾੜ੍ਹੇ ਦੌਰਾਨ ਜਿਥੇ ਦੰਦਾਂ ਦੇ ਮਾਹਰ ਡਾਕਟਰਾਂ ਵੱਲੋਂ ਲੋਕਾਂ ਅਤੇ ਬੱਚਿਆਂ ਨੂੰ ਸਕੂਲਾਂ ਵਿੱਚ ਜਾ ਕੇ ਦੰਦਾਂ ਦੀ ਸਾਂਭ ਸੰਭਾਲ ਬਾਰੇ ਜਾਗਰੂਕ ਕੀਤਾ ਜਾਵੇਗਾ,ਉਥੇ ਲੱਗਭੱਗ 160 ਲੋੜਵੰਦ ਮਰੀਜ਼ਾਂ ਨੂੰ ਦੰਦਾਂ ਦੇ ਸੈੱਟ ਮੁਫਤ ਲਗਾਉਣ ਦਾ ਟੀਚਾ ਵੀ ਰੱਖਿਆ ਗਿਆ ਹੈ।fੲਸ ਮੰਤਵ ਲਈ ਜਿਲ੍ਹਾ ਦੇ ਜਿਲ੍ਹਾ ਹਸਪਤਾਲ ਮਾਤਾ ਕੁਸ਼ਲਿਆ ਹਸਪਤਾਲ, ਸਬ ਡਵੀਜਨ ਹਸਪਤਾਲ ਨਾਭਾ, ਸਮਾਣਾ ,ਰਾਜਪੂਰਾ ਅਤੇ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ,ਮਾਡਲਟਾਊਂਨ,ਭਾਦਸੋਂ ਅਤੇ ਘਨੌਰ ਆਦਿ ਵਿੱਖੇ ਦੰਦਾਂ ਦੇ ਸਿਹਤ ਚੈਕਅੱਪ ਅਤੇ ਲੋੜਵੰਦ ਮਰੀਜ਼ਾਂ ਨੂੰ ਦੰਦਾਂ ਦੇ ਸੈੱਟ ਮੁੱਫਤ ਲਗਾਉਣ ਲਈ ਕੈਂਪ ਵੀ ਲਗਾਏ ਜਾਣਗੇ ਅਤੇ ਦੰਦਾਂ ਸਬੰਧੀ ਬਿਮਾਰੀਆਂ ਦਾ ਇਲਾਜ ਵੀ ਮੁਫਤ ਕੀਤਾ ਜਾਵੇਗਾ। ਜਿਲ੍ਹਾ ਦੰਦ ਸਿਹਤ ਅਫਸਰ ਡਾ. ਸੁਨੰਦਾ ਨੇ ਦੰਦਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਰੋਜਾਨਾਂ ਸਵੇਰੇ ਬਰੱਸ਼ ਕਰਨ ਤੋ ਇਲਾਵਾ ਰਾਤ ਦਾ ਖਾਣਾ ਖਾਣ ਤੋ ਬਾਅਦ ਵੀ ਬਰੱਸ਼ ਕਰਨਾ ਬਹੁੱਤ ਹੀ ਜਰੂਰੀ ਹੈ।ਦੰਦਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਗਾਜਰ, ਮੂਲੀ, ਸੇਬ, ਬੇਰ, ਦੁੱਧ, ਅੰਡਾ,ਦਾਲ, ਫਲ ਅਤੇ ਹਰੇ ਪੱਤੇਦਾਰ ਸਬਜ਼ੀਆਂ ਦਾ ਸੇਵਨ ਕੀਤਾ ਜਾਵੇ, ਜੋ ਕਿ ਮਸੂੜਿਆਂ ਨੁੰ ਮਜ਼ਬੂਤ ਰੱਖਦੇ ਹਨ ਅਤੇ ਦੰਦਾਂ ਨੂੰ ਕੀੜਾ ਲੱਗਣ ਤੋਂ ਵੀ ਰੋਕਦੇ ਹਨ। ਉਹਨਾਂ ਕਿਹਾ ਕਿ ਹਰੇਕ ਛੇ ਮਹੀਨੇ ਬਾਦ ਦੰਦਾਂ ਦੀ ਰੁਟੀਨ ਚੈਕਅਪ ਯਕੀਨੀ ਬਣਾਇਆ ਜਾਵੇ।

Leave a Reply

Your email address will not be published. Required fields are marked *