ਵਿਧਾਇਕ ਲਾਲਪੁਰਾ ਤੇ ਐਸਐਸਪੀ ਵਿਵਾਦ ਮਾਮਲੇ ਦਾ ਰਾਜਪਾਲ ਨੇ ਮੰਗਿਆ ਜਵਾਬ
ਗਵਰਨਰ ਨੇ ਸੀਐਮ ਮਾਨ ਨੂੰ ਲਿਖੀ ਇੱਕ ਹੋਰ ਚਿੱਠੀ
ਅੰਮਿ੍ਰਤਸਰ 5 ਅਕਤੂਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਤਰਨਤਾਰਨ ਐਸਐਸਪੀ ਤਬਾਦਲੇ ਦਾ ਮਾਮਲਾ,ਗਵਰਨਰ ਨੇ ਸੀਐਮ ਮਾਨ ਨੂੰ ਲਿਖੀ ਇੱਕ ਹੋਰ ਚਿੱਠੀਤਰਨਤਾਰਨ ਦੇ ਦੇ ਤਬਾਦਲੇ ਦਾ ਮਾਮਲਾ,ਗਵਰਨਰ ਨੇ ਸੀਐਮ ਮਾਨ ਨੂੰ ਲਿਖੀ ਇੱਕ ਹੋਰ ਚਿੱਠੀ
ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਚਿੱਠੀ ‘ਚ ਇਹ ਲਿਖਿਆ ਹੈ ਕਿ ਉਹਨਾਂ ਨੂੰ ਮੀਡੀਆ ਰਿਪੋਰਟਸ ਰਾਹੀਂ ਪਤਾ ਲੱਗਿਆ ਹੈ ਕਿ ਵਿਧਾਇਕ ਦਾ ਰਿਸ਼ਤੇਦਾਰ ਗੈਰ-ਕਾਨੂੰਨੀ ਮਾਇਨਿੰਗ ‘ਚ ਸ਼ਾਮਲ ਸੀ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ਦੇ ਇਲਜ਼ਾਮਾਂ ਤੋਂ ਬਾਅਦ ਹੀ ਐੱਸਐੱਸਪੀ ਬਦਲਿਆ ਗਿਆ ਹੈ। ਕਿਉਂਕਿ ਵਿਧਾਇਕ ਵੱਲੋਂ ਪੁਲਿਸ ‘ਤੇ ਰਿਸ਼ਵਤਖੋਰੀ ਦੇ ਇਲਜ਼ਾਮ ਲਾਏ ਗਏ ਹਨ, ਮੈਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ‘ਚ ਚਾਲ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਵੀ ਚਿੰਤਾ ਜਤਾਈ।

ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਹੋਰ ਚਿੱਠੀ ਲਿਖੀ ਹੈ। ਇਸ ਚਿੱਠੀ ‘ਚ ਉਹਨਾਂ ਨੇ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਮਾਮਲੇ ‘ਚ ਜਾਣਕਾਰੀ ਮੰਗੀ ਹੈ। ਇਹ ਜਾਣਕਾਰੀ ਉਹਨਾਂ ਨੇ ਤਰਨਤਾਰਨ ਦੇ ਐੱਸ.ਐੱਸ.ਪੀ. ਦੇ ਤਬਾਦਲੇ ਸਬੰਧੀ ਮੰਗੀ ਹੈ। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਚਿੱਠੀ ‘ਚ ਇਹ ਲਿਖਿਆ ਹੈ ਕਿ ਉਹਨਾਂ ਨੂੰ ਮੀਡੀਆ ਰਿਪੋਰਟਸ ਰਾਹੀਂ ਪਤਾ ਲੱਗਿਆ ਹੈ ਕਿ ਵਿਧਾਇਕ ਦਾ ਰਿਸ਼ਤੇਦਾਰ ਗੈਰ-ਕਾਨੂੰਨੀ ਮਾਇਨਿੰਗ ‘ਚ ਸ਼ਾਮਲ ਸੀ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ਦੇ ਇਲਜ਼ਾਮਾਂ ਤੋਂ ਬਾਅਦ ਹੀ ਐੱਸਐੱਸਪੀ ਬਦਲਿਆ ਗਿਆ ਹੈ। ਕਿਉਂਕਿ ਵਿਧਾਇਕ ਵੱਲੋਂ ਪੁਲਿਸ ‘ਤੇ ਰਿਸ਼ਵਤਖੋਰੀ ਦੇ ਇਲਜ਼ਾਮ ਲਾਏ ਗਏ ਹਨ, ਮੈਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ‘ਚ ਚਾਲ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਵੀ ਚਿੰਤਾ ਜਤਾਈ।

